DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਿਦੇਸ਼ੀ ਮੁਦਰਾ ਭੰਡਾਰ 10.51 ਅਰਬ ਡਾਲਰ ਵਧ ਕੇ 692.87 ਅਰਬ ਡਾਲਰ 'ਤੇ ਪਹੁੰਚਿਆ

ਸੋਨੇ ਦੇ ਭੰਡਾਰ ਦਾ ਮੁੱਲ 1.68 ਅਰਬ ਡਾਲਰ ਵਧ ਕੇ 104.74 ਅਰਬ ਡਾਲਰ ਹੋਇਆ

  • fb
  • twitter
  • whatsapp
  • whatsapp
featured-img featured-img
ਭਾਰਤੀ ਰਿਜ਼ਰਵ ਬੈਂਕ।
Advertisement

ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 31 ਜੁਲਾਈ ਨੂੰ ਸਮਾਪਤ ਹੋਏ ਹਫ਼ਤੇ ਵਿੱਚ 10.51 ਅਰਬ ਡਾਲਰ ਵਧ ਕੇ 692.87 ਅਰਬ ਡਾਲਰ ਹੋ ਗਿਆ। ਰਿਜ਼ਰਵ ਬੈਂਕ ਆਫ਼ ਇੰਡੀਆ (ਆਰ ਬੀ ਆਈ) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਸ ਤੋਂ ਇੱਕ ਹਫ਼ਤੇ ਪਹਿਲਾਂ ਵਿਦੇਸ਼ੀ ਮੁਦਰਾ ਭੰਡਾਰ 6.12 ਅਰਬ ਡਾਲਰ ਦੇ ਵਾਧੇ ਨਾਲ 682.35 ਅਰਬ ਡਾਲਰ ਰਿਹਾ ਸੀ।

Advertisement

ਇਸ ਸਾਲ 27 ਫ਼ਰਵਰੀ ਨੂੰ ਸਮਾਪਤ ਹੋਏ ਹਫ਼ਤੇ ਵਿੱਚ ਵਿਦੇਸ਼ੀ ਮੁਦਰਾ ਭੰਡਾਰ 728.49 ਅਰਬ ਡਾਲਰ ਦੇ ਸਿਖ਼ਰਲੇ ਪੱਧਰ 'ਤੇ ਪਹੁੰਚ ਗਿਆ ਸੀ। ਇਸ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਸੰਘਰਸ਼ ਸ਼ੁਰੂ ਹੋਣ ਅਤੇ ਰੁਪਏ 'ਤੇ ਦਬਾਅ ਵਧਣ ਕਾਰਨ ਕਈ ਹਫ਼ਤਿਆਂ ਤੱਕ ਇਸ ਵਿੱਚ ਗਿਰਾਵਟ ਆਈ, ਕਿਉਂਕਿ ਕੇਂਦਰੀ ਬੈਂਕ ਨੂੰ ਡਾਲਰ ਦੀ ਵਿਕਰੀ ਕਰਕੇ ਬਾਜ਼ਾਰ ਵਿੱਚ ਦਖ਼ਲ ਦੇਣਾ ਪਿਆ।

Advertisement

ਸਮੀਖਿਆ ਅਧੀਨ ਹਫ਼ਤੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਸਭ ਤੋਂ ਵੱਡਾ ਹਿੱਸਾ ਰੱਖਣ ਵਾਲੀਆਂ ਵਿਦੇਸ਼ੀ ਮੁਦਰਾ ਜਾਇਦਾਦਾਂ 8.75 ਅਰਬ ਡਾਲਰ ਦੇ ਵਾਧੇ ਨਾਲ ਵਧ ਕੇ 564.68 ਅਰਬ ਡਾਲਰ ਤੱਕ ਪਹੁੰਚ ਗਈਆਂ ਹਨ।

ਇਸ ਦੌਰਾਨ ਸੋਨੇ ਦੇ ਭੰਡਾਰ ਦਾ ਮੁੱਲ 1.68 ਅਰਬ ਡਾਲਰ ਵਧ ਕੇ 104.74 ਅਰਬ ਡਾਲਰ ਹੋ ਗਿਆ। ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ ਡੀ ਆਰ.) 4.8 ਕਰੋੜ ਡਾਲਰ ਵਧ ਕੇ 18.67 ਅਰਬ ਡਾਲਰ 'ਤੇ ਪਹੁੰਚ ਗਏ।

ਆਰ ਬੀ ਆਈ ਦੇ ਅੰਕੜਿਆਂ ਮੁਤਾਬਕ, ਕੌਮਾਂਤਰੀ ਮੁਦਰਾ ਫੰਡ (ਆਈ ਐੱਮ ਐੱਫ) ਵਿੱਚ ਦੇਸ਼ ਦਾ ਰਾਖਵਾਂ ਭੰਡਾਰ ਵੀ 2.8 ਕਰੋੜ ਡਾਲਰ ਵਧ ਕੇ 4.78 ਅਰਬ ਡਾਲਰ ਹੋ ਗਿਆ।

Advertisement
×