ਹਿਮਾਚਲ ਪ੍ਰਦੇਸ਼ ’ਚ ਹੜ੍ਹ: ਕਾਂਗੜਾ ਜ਼ਿਲ੍ਹੇ ’ਚ ਹੁਣ ਤੱਕ ਛੇ ਲਾਸ਼ਾਂ ਬਰਾਮਦ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਬੁੱਧਵਾਰ ਨੂੰ ਬੱਦਲ ਫਟਣ ਅਤੇ ਅਚਾਨਕ ਹੜ੍ਹ ਆਉਣ ਤੋਂ ਬਾਅਦ ਲਾਪਤਾ ਹੋਏ ਵਿਅਕਤੀਆਂ ’ਚੋਂ ਹੁਣ ਤੱਕ ਕਾਂਗੜਾ ਜ਼ਿਲ੍ਹੇ ’ਚੋਂ ਛੇ ਵਿਅਕਤੀਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ ਜਦਕਿ ਦੋ ਹੋਰ ਦੀ ਭਾਲ...
Advertisement
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਬੁੱਧਵਾਰ ਨੂੰ ਬੱਦਲ ਫਟਣ ਅਤੇ ਅਚਾਨਕ ਹੜ੍ਹ ਆਉਣ ਤੋਂ ਬਾਅਦ ਲਾਪਤਾ ਹੋਏ ਵਿਅਕਤੀਆਂ ’ਚੋਂ ਹੁਣ ਤੱਕ ਕਾਂਗੜਾ ਜ਼ਿਲ੍ਹੇ ’ਚੋਂ ਛੇ ਵਿਅਕਤੀਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ ਜਦਕਿ ਦੋ ਹੋਰ ਦੀ ਭਾਲ ਜਾਰੀ ਹੈ। ਇਸੇ ਤਰ੍ਹਾਂ ਕੁੱਲੂ ਜ਼ਿਲ੍ਹੇ ’ਚ ਹੜ੍ਹ ਮਗਰੋਂ ਲਾਪਤਾ ਤਿੰਨ ਵਿਅਕਤੀਆਂ ਦੀ ਭਾਲ ਲਈ ਕੌਮੀ ਅਤੇ ਸੂਬਾਈ ਆਫ਼ਤ ਪ੍ਰਤੀਕਿਰਿਆ ਬਲ, ਪੁਲੀਸ ਅਤੇ ਹੋਮ ਗਾਰਡਜ਼ ਦੀਆਂ ਸਾਂਝੀ ਟੀਮਾਂ ਨੇ ਅੱਜ ਸਵੇਰੇ ਇਕ ਵਾਰ ਮੁੜ ਤੋਂ ਆਪਣੀ ਮੁਹਿੰਮ ਸ਼ੁਰੂ ਕੀਤੀ। ਇਨ੍ਹਾਂ ਲੋਕਾਂ ਦੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹਣ ਦੀ ਸੰਭਾਵਨਾ ਹੈ। ਅਧਿਕਾਰੀਆਂ ਮੁਤਾਬਕ, ਹੁਣ ਤੱਕ ਕਾਂਗੜਾ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਲਪੇਟ ਵਿੱਚ ਆਏ ਪਣਬਿਜਲੀ ਪ੍ਰਾਜੈਕਟ ਵਾਲੀਆਂ ਥਾਵਾਂ ਤੋਂ ਛੇ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਉੱਧਰ ਭਾਰੀ ਮੀਂਹ ਕਾਰਨ ਹਿਮਾਚਲ ’ਚ 53 ਸੜਕਾਂ ਬੰਦ ਹੋ ਗਈਆਂ ਹਨ। -ਪੱਤਰ ਪ੍ਰੇਰਕ
Advertisement
Advertisement
×