DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Flash floods in Nepal: ਨੇਪਾਲ ਵਿੱਚ ਹੜ੍ਹਾਂ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 579 ਹੋਈ

ਦੋ ਹਜ਼ਾਰ ਦੇ ਕਰੀਬ ਲਾਪਤਾ; ਅੱਠ ਜ਼ਿਲ੍ਹਿਆਂ ਵਿੱਚੋਂ ਲਾਸ਼ਾਂ ਬਰਾਮਦ ਕੀਤੀਆਂ: ਪੁਲੀਸ

  • fb
  • twitter
  • whatsapp
  • whatsapp
featured-img featured-img
REUTERS/Francis Mascarenhas
Advertisement

Flash floods in Nepal: ਨੇਪਾਲ ਵਿੱਚ ਕੇਂਦਰੀ ਹਿੱਸਿਆਂ ਵਿੱਚ ਆਏ ਅਚਾਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਸ਼ੁੱਕਰਵਾਰ ਨੂੰ ਵਧ ਕੇ 579 ਤੱਕ ਪਹੁੰਚ ਗਈ ਹੈ। ਭੋਤੇਕੋਸ਼ੀ ਨਦੀ ਖੇਤਰ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਨਵੇਂ ਹੜ੍ਹਾਂ ਦੇ ਡਰੋਂ ਬਚਾਅ ਕਾਰਜ ਕੁਝ ਸਮੇਂ ਲਈ ਹੌਲੀ ਹੋ ਗਏ ਸਨ ਪਰ ਹੁਣ ਇਨ੍ਹਾਂ ਨੂੰ ਪੂਰੀ ਰਫ਼ਤਾਰ ਨਾਲ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹੋਰ ਲਾਸ਼ਾਂ ਬਰਾਮਦ ਕੀਤੀਆਂ ਜਾ ਰਹੀਆਂ ਹਨ।

Advertisement

ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ ਨੇ ਦੱਸਿਆ ਕਿ ਖੇਤਰ ਵਿੱਚ ਦੁਬਾਰਾ ਹੜ੍ਹ ਆਉਣ ਦਾ ਖ਼ਤਰਾ ਬਣਿਆ ਹੋਇਆ ਹੈ।

Advertisement

ਨੇਪਾਲ ਪੁਲੀਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨੇਪਾਲ ਦੇ ਅੱਠ ਜ਼ਿਲ੍ਹਿਆਂ ਵਿੱਚੋਂ 579 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦੋਂ ਕਿ ਹਜ਼ਾਰਾਂ ਲੋਕ ਅਜੇ ਵੀ ਲਾਪਤਾ ਹਨ। ਪੁਲੀਸ ਅਨੁਸਾਰ ਚਿਤਵਨ ਜ਼ਿਲ੍ਹੇ ਵਿੱਚੋਂ 233, ਨਵਲਪੁਰਬੀ (ਨਵਲਪੁਰਬੀ ਪੂਰਬ) ਵਿੱਚੋਂ 154, ਗੋਰਖਾ ਵਿੱਚੋਂ 46 ਅਤੇ ਧਾਦਿੰਗ ਵਿੱਚੋਂ 40 ਲਾਸ਼ਾਂ ਮਿਲੀਆਂ ਹਨ। ਇਸੇ ਤਰ੍ਹਾਂ ਨੁਵਾਕੋਟ ਵਿੱਚੋਂ 37, ਤਨਹੂ ਵਿੱਚੋਂ 30, ਨਵਲਪ੍ਰਸੀ ਪੱਛਮੀ ਵਿੱਚੋਂ 27 ਅਤੇ ਰਸੁਆ ਵਿੱਚੋਂ 12 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਚੀਨੀ ਅਧਿਕਾਰੀਆਂ ਅਨੁਸਾਰ ਤਿੱਬਤ ਖੁਦਮੁਖਤਿਆਰ ਖੇਤਰ ਦੇ ਗਾਇਰੋਂਗ ਕਾਉਂਟੀ ਵਿੱਚ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਸਵੇਰ ਤੋਂ ਜਦੋਂ ਰਸੁਆ ਅਤੇ ਨੇਪਾਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਹੜ੍ਹ ਆਏ ਸਨ, ਘੱਟੋ-ਘੱਟ 1924 ਲੋਕ ਲਾਪਤਾ ਹਨ, ਜਿਨ੍ਹਾਂ ਵਿੱਚ 86 ਸੁਰੱਖਿਆ ਕਰਮੀ, 517 ਵਿਦੇਸ਼ੀ ਸੈਲਾਨੀ ਅਤੇ 127 ਨੇਪਾਲੀ ਯਾਤਰੀ ਸ਼ਾਮਲ ਹਨ। ਹੁਣ ਤੱਕ ਵੱਖ-ਵੱਖ ਪ੍ਰਭਾਵਿਤ ਖੇਤਰਾਂ ਵਿੱਚੋਂ 1,545 ਜ਼ਖ਼ਮੀ ਅਤੇ ਫਸੇ ਹੋਏ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ 84 ਲੋਕ ਇਸ ਸਮੇਂ ਕਾਠਮੰਡੂ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ, ਜਿੱਥੇ ਪਰਿਵਾਰ ਆਪਣੇ ਪਿਆਰਿਆਂ ਨੂੰ ਬੇਤਾਬੀ ਨਾਲ ਲੱਭ ਰਹੇ ਹਨ।

ਇਸ ਦੌਰਾਨ, ਤਿੱਬਤ ਦੀ ਸਰਹੱਦ 'ਤੇ ਬਰਫ਼ ਖਿਸਕਣ ਕਾਰਨ ਬਣੀ ਇੱਕ ਝੀਲ ਦੇ ਪਾਣੀ ਦੇ ਪੱਧਰ ਵਿੱਚ ਵਾਧਾ ਹੋਣ ਨਾਲ ਫਿਰ ਤੋਂ ਹੜ੍ਹ ਆਉਣ ਦੇ ਖ਼ਤਰੇ ਨੂੰ ਦੇਖਦਿਆਂ ਮੁਹਿੰਮ ਪੂਰੀ ਸਾਵਧਾਨੀ ਨਾਲ ਚਲਾਈ ਜਾ ਰਹੀ ਹੈ।

ਨੇਪਾਲ ਪੁਲੀਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੱਠ ਜ਼ਿਲ੍ਹਿਆਂ ਵਿੱਚੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਬਿਆਨ ਦੇ ਅਨੁਸਾਰ, ਇਸ ਘਟਨਾ ਦੇ ਤੀਜੇ ਦਿਨ ਵੀ ਤਲਾਸ਼ੀ ਅਤੇ ਬਚਾਅ ਮੁਹਿੰਮ ਜਾਰੀ ਰਹੀ। ਇਸ ਦੇ ਲਈ 7,451 ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ, ਜਿਨ੍ਹਾਂ ਵਿੱਚ ਨੇਪਾਲ ਫੌਜ ਦੇ 2,391 ਜਵਾਨ ਵੀ ਸ਼ਾਮਲ ਹਨ।

ਕੌਮੀ ਆਫ਼ਤ ਜੋਖ਼ਮ ਕਮੀ ਅਤੇ ਪ੍ਰਬੰਧਨ ਅਥਾਰਟੀ (ਐੱਨ ਡੀ ਆਰ ਆਰ ਐੱਮ ਏ) ਨੇ ਕਿਹਾ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਜਿਸ ਥਾਂ ਉੱਤੇ ਅਚਾਨਕ ਭਿਆਨਕ ਹੜ੍ਹ ਆਏ ਸਨ, ਉੱਥੇ ਪਾਣੀ ਦਾ ਪੱਧਰ ਵਧਣ ਨਾਲ ਖੇਤਰ ਵਿੱਚ ਮੁੜ ਹੜ੍ਹ ਆਉਣ ਦਾ ਖ਼ਤਰਾ ਵਧ ਗਿਆ ਹੈ।

ਇਹ ਚਿਤਾਵਨੀ ਬੁੱਧਵਾਰ ਨੂੰ ਆਏ ਉਨ੍ਹਾਂ ਅਚਾਨਕ ਹੜ੍ਹਾਂ ਤੋਂ ਬਾਅਦ ਜਾਰੀ ਕੀਤੀ ਗਈ ਹੈ, ਜਿਸ ਨੇ ਰਸੁਵਾ ਅਤੇ ਮੱਧ ਨੇਪਾਲ ਦੇ ਹੋਰ ਹਿੱਸਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਇਸ ਹੜ੍ਹ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਲਾਪਤਾ ਹੋ ਗਏ।

ਰੈਸਕਿਊ ਟੀਮਾਂ ਨੇ ਤਲਾਸ਼ੀ ਅਤੇ ਬਚਾਅ ਮੁਹਿੰਮਾਂ ਵਿੱਚ ਸ਼ਾਮਲ ਲੋਕਾਂ ਦੇ ਨਾਲ-ਨਾਲ ਵੱਖ-ਵੱਖ ਕਾਰਨਾਂ ਕਰਕੇ ਭੋਟੇਕੋਸ਼ੀ ਅਤੇ ਤ੍ਰਿਸ਼ੂਲੀ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਖ਼ਤਰੇ ਦੀ ਸਥਿਤੀ ਵਿੱਚ ਤੁਰੰਤ ਸੁਰੱਖਿਅਤ ਥਾਵਾਂ ਉੱਤੇ ਜਾਣ ਦੀ ਅਪੀਲ ਕੀਤੀ ਹੈ।

Advertisement
×