Israel ਤੋਂ ਆਧੁਨਿਕ Machine guns ਦੀ ਪਹਿਲੀ ਖੇਪ ਭਾਰਤ ਪਹੁੰਚੀ
'ਲਾਈਟ ਮਸ਼ੀਨ ਗਨ' (ਐਲ.ਐਮ.ਜੀ.) ਦਾ ਨਿਰਮਾਣ ਕਰਨ ਵਾਲੀ ਇਜ਼ਰਾਈਲ ਦੀ ਇੱਕ ਪ੍ਰਮੁੱਖ ਕੰਪਨੀ ਨੇ 'ਮੇਕ ਇਨ ਇੰਡੀਆ' ਪਹਿਲ ਤਹਿਤ ਭਾਰਤ ਨੂੰ ਤਕਨਾਲੋਜੀ ਟਰਾਂਸਫਰ ਦੇ ਨਾਲ ਹਲਕੀਆਂ ਮਸ਼ੀਨ ਗਨਾਂ ਦੀ ਪਹਿਲੀ ਖੇਪ ਦੀ ਸਪਲਾਈ ਕੀਤੀ ਹੈ। 'ਇਜ਼ਰਾਈਲ ਵੈਪਨਜ਼ ਇੰਡਸਟਰੀਜ਼' (ਆਈ.ਡਬਲਯੂ.ਆਈ.) ਨੇ...
'ਲਾਈਟ ਮਸ਼ੀਨ ਗਨ' (ਐਲ.ਐਮ.ਜੀ.) ਦਾ ਨਿਰਮਾਣ ਕਰਨ ਵਾਲੀ ਇਜ਼ਰਾਈਲ ਦੀ ਇੱਕ ਪ੍ਰਮੁੱਖ ਕੰਪਨੀ ਨੇ 'ਮੇਕ ਇਨ ਇੰਡੀਆ' ਪਹਿਲ ਤਹਿਤ ਭਾਰਤ ਨੂੰ ਤਕਨਾਲੋਜੀ ਟਰਾਂਸਫਰ ਦੇ ਨਾਲ ਹਲਕੀਆਂ ਮਸ਼ੀਨ ਗਨਾਂ ਦੀ ਪਹਿਲੀ ਖੇਪ ਦੀ ਸਪਲਾਈ ਕੀਤੀ ਹੈ। 'ਇਜ਼ਰਾਈਲ ਵੈਪਨਜ਼ ਇੰਡਸਟਰੀਜ਼' (ਆਈ.ਡਬਲਯੂ.ਆਈ.) ਨੇ ਇੱਕ ਬਿਆਨ ਵਿੱਚ ਕਿਹਾ ਕਿ 41,000 ਇਕਾਈਆਂ (ਲਾਈਟ ਮਸ਼ੀਨ ਗਨ) ਦੇ ਇੱਕ ਵੱਡੇ ਇਕਰਾਰਨਾਮੇ ਤਹਿਤ ਪਿਛਲੇ ਹਫਤੇ 2,000 ਨੇਗੇਵ (7.62x51) ਐਲ.ਐਮ.ਜੀ. ਦੀ ਪਹਿਲੀ ਖੇਪ ਸਪਲਾਈ ਕੀਤੀ ਗਈ ਸੀ ਅਤੇ ਇਸ ਸਾਲ ਦੇ ਅੰਤ ਵਿੱਚ 4,000 ਹੋਰ ਹਲਕੀਆਂ ਮਸ਼ੀਨ ਗਨਾਂ ਦੀ ਸਪਲਾਈ ਤੈਅ ਹੈ।
ਇਹ ਸਪਲਾਈ ਆਈ.ਡਬਲਯੂ.ਆਈ. ਅਤੇ ਅਡਾਨੀ ਗਰੁੱਪ ਦੇ ਸਹਿਯੋਗ ਨਾਲ 'ਪੀ.ਐਲ.ਆਰ. ਸਿਸਟਮਜ਼' ਵੱਲੋਂ ਕੀਤੀ ਗਈ ਹੈ ਜੋ ਭਾਰਤ ਵਿੱਚ ਛੋਟੇ ਹਥਿਆਰ ਅਤੇ ਗੋਲਾ-ਬਾਰੂਦ ਦਾ ਨਿਰਮਾਣ ਕਰਨ ਵਾਲੀ ਪਹਿਲੀ ਨਿੱਜੀ ਕੰਪਨੀ ਹੈ। ਕੰਪਨੀ ਨੇ ਕਿਹਾ, "ਇਹ ਪ੍ਰਾਪਤੀ ਭਾਰਤ ਦੀ 'ਮੇਕ ਇਨ ਇੰਡੀਆ' ਪਹਿਲ ਦੇ ਤਹਿਤ ਤਕਨਾਲੋਜੀ ਟਰਾਂਸਫਰ ਪ੍ਰਕਿਰਿਆ ਦੇ ਸਫਲਤਾਪੂਰਵਕ ਮੁਕੰਮਲ ਹੋਣ ਤੋਂ ਬਾਅਦ ਹਾਸਲ ਹੋਈ ਹੈ। ਇਹ ਇਕਰਾਰਨਾਮੇ ਵਿੱਚ ਤੈਅ ਕੀਤੀ ਗਈ ਸਮਾਂ-ਸਾਰਣੀ ਅਤੇ ਗੁਣਵੱਤਾ ਦੇ ਮਿਆਰਾਂ ਅਨੁਸਾਰ ਉੱਨਤ ਪ੍ਰਣਾਲੀਆਂ ਦੀ ਸਪਲਾਈ ਕਰਨ ਦੀ ਆਈ.ਡਬਲਯੂ.ਆਈ. ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਦੇ ਨਾਲ ਹੀ ਇਹ ਭਾਰਤ ਦੇ ਰੱਖਿਆ ਨਿਰਮਾਣ ਈਕੋਸਿਸਟਮ ਨੂੰ ਸਹਿਯੋਗ ਵੀ ਪ੍ਰਦਾਨ ਕਰਦੀ ਹੈ।" ਨੇਗੇਵ (7.62x51) ਆਪਣੀ ਸ਼੍ਰੇਣੀ ਦੀਆਂ ਸਭ ਤੋਂ ਹਲਕੀਆਂ 7.62 ਮਿਲੀਮੀਟਰ ਲਾਈਟ ਮਸ਼ੀਨ ਗਨਾਂ ਵਿੱਚੋਂ ਇੱਕ ਹੈ ਅਤੇ ਇਸ ਵਿੱਚ 'ਸੈਮੀ-ਆਟੋਮੈਟਿਕ' ਤਕਨੀਕ ਹੈ ਜਿਸ ਦੀ ਵਰਤੋਂ ਇਜ਼ਰਾਇਲੀ ਰੱਖਿਆ ਬਲਾਂ (ਆਈ.ਡੀ.ਐਫ.) ਵੱਲੋਂ ਕੀਤੀ ਜਾਂਦੀ ਹੈ। ਇਸ ਨੂੰ ਮੁਸ਼ਕਲ ਹਾਲਾਤਾਂ ਵਿੱਚ ਵੀ ਕੰਮ ਕਰਨ ਦੇ ਉਦੇਸ਼ ਨਾਲ ਡਿਜ਼ਾਈਨ ਕੀਤਾ ਗਿਆ ਹੈ।
ਇਸ ਦੇ ਹਲਕੇ ਹੋਣ ਅਤੇ 7.62 ਮਿਲੀਮੀਟਰ ਗੋਲਾ-ਬਾਰੂਦ ਦੀ ਵਰਤੋਂ ਕਰਨ ਦੀ ਸਮਰੱਥਾ ਕਾਰਨ ਇਹ ਮਜ਼ਬੂਤ ਸੁਰੱਖਿਆ ਘੇਰੇ ਨੂੰ ਤੋੜਨ ਵਿੱਚ ਸਮਰੱਥ ਹੈ, ਜਿਸ ਨਾਲ ਇਹ ਸ਼ਹਿਰੀ ਜੰਗ ਅਤੇ ਮਹੱਤਵਪੂਰਨ ਮੁਹਿੰਮਾਂ ਲਈ ਢੁਕਵੀਂ ਹੈ। ਇਸ ਹਥਿਆਰ ਵਿੱਚ 'ਸੈਮੀ-ਆਟੋਮੈਟਿਕ' ਅਤੇ ਪੂਰੀ 'ਆਟੋਮੈਟਿਕ ਤਕਨੀਕ' ਉਪਲੱਬਧ ਹੈ। ਇਸ ਨੂੰ ਹੈਲੀਕਾਪਟਰ, ਵਾਹਨ ਅਤੇ ਸਮੁੰਦਰੀ ਜਹਾਜ਼ਾਂ 'ਤੇ ਲਗਾਇਆ ਜਾ ਸਕਦਾ ਹੈ। ਭਾਰਤ ਅਤੇ ਇਜ਼ਰਾਈਲ ਨੇ ਪਿਛਲੇ ਸਾਲ ਨਵੰਬਰ ਵਿੱਚ ਰੱਖਿਆ, ਉਦਯੋਗਿਕ ਅਤੇ ਤਕਨਾਲੋਜੀ ਸਹਿਯੋਗ ਨੂੰ ਵਧਾਉਣ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਸਨ ਜਿਸ ਨਾਲ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਉੱਨਤ ਤਕਨਾਲੋਜੀ ਨੂੰ ਸਾਂਝਾ ਕਰਨਾ ਸੰਭਵ ਹੋ ਸਕੇਗਾ।

