DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Firecracker factory blast: ਪਟਾਕਾ ਫੈਕਟਰੀ ’ਚ ਧਮਾਕੇ ਕਾਰਨ 11 ਦੀ ਮੌਤ, 18 ਜ਼ਖਮੀ

ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਰਾਹਤ-ਬਚਾਅ ਕਾਰਜ ਵਿੱਚ ਜੁਟੇ

  • fb
  • twitter
  • whatsapp
  • whatsapp
featured-img featured-img
**EDS: SCREENGRAB** Kaushambi: People look through charred remains after an explosion in a firecracker factory, in Pipri area, Kaushambi, Monday, Aug. 31, 2026. (PTI Photo)(PTI08_31_2026_000113B)
Advertisement

UP factory blast: ਕੌਸ਼ਾਂਬੀ ਜ਼ਿਲ੍ਹੇ ਦੇ ਪਿਪਰੀ ਥਾਣਾ ਖੇਤਰ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਸੋਮਵਾਰ ਦੁਪਹਿਰ ਜ਼ਬਰਦਸਤ ਧਮਾਕਾ ਹੋ ਜਾਣ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ। ਜ਼ਿਲ੍ਹਾ ਮੈਜਿਸਟਰੇਟ ਡਾਕਟਰ ਅਮਿਤ ਪਾਲ ਨੇ ਇਹ ਜਾਣਕਾਰੀ ਦਿੱਤੀ।

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਸ ਘਟਨਾ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀ ਪੰਜ ਲੋਕਾਂ ਦਾ ਪ੍ਰਯਾਗਰਾਜ ਦੇ ਐੱਸ.ਆਰ.ਐੱਨ. (SRN) ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਚਾਅ ਅਭਿਆਨ ਹੁਣ ਵੀ ਜਾਰੀ ਹੈ ਅਤੇ ਇਸ ਅਭਿਆਨ ਦੌਰਾਨ ਬਚਾਏ ਗਏ ਸਾਰੇ ਜ਼ਖ਼ਮੀਆਂ ਦਾ ਤੁਰੰਤ ਇਲਾਜ ਕਰਵਾਇਆ ਜਾ ਰਿਹਾ ਹੈ।

Advertisement

ਉਨ੍ਹਾਂ ਕਿਹਾ ਕਿ ਕਿਉਂਕਿ ਬਚਾਅ ਅਭਿਆਨ ਜਾਰੀ ਹੈ ਅਜਿਹੇ ਵਿੱਚ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਵਧ ਸਕਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ 18 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦਾ ਅੰਦਾਜ਼ਾ ਹੈ।

Advertisement

ਵਿਸਫੋਟ ਦੀ ਗੰਭੀਰਤਾ ਨੂੰ ਦੇਖਦੇ ਹੋਏ ਘਟਨਾ ਸਥਾਨ ਦੇ ਕੋਲੋਂ ਲੰਘ ਰਹੀ ਦਿੱਲੀ-ਹਾਵੜਾ ਲਾਈਨ 'ਤੇ ਰੇਲਗੱਡੀਆਂ ਦਾ ਸੰਚਾਲਨ ਇੱਕ ਘੰਟੇ ਲਈ ਰੋਕ ਦਿੱਤਾ ਗਿਆ ਸੀ।

ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੌਸ਼ਾਂਬੀ ਦੇ ਜ਼ਿਲ੍ਹਾ ਮੈਜਿਸਟਰੇਟ ਡਾ. ਅਮਿਤ ਪਾਲ, ਪੁਲੀਸ ਅਧਿਕਾਰੀ ਸਤਿਆਨਾਰਾਇਣ ਪ੍ਰਜਾਪਤ, ਪ੍ਰਯਾਗਰਾਜ ਖੇਤਰ ਦੇ ਡੀ.ਆਈ.ਜੀ. ਅਜੇ ਮਿਸ਼ਰਾ ਮੌਕੇ 'ਤੇ ਪਹੁੰਚੇ। ਐੱਨ.ਡੀ.ਆਰ.ਐੱਫ. (NDRF), ਐੱਸ.ਡੀ.ਆਰ.ਐੱਫ. (SDRF), ਫਾਇਰ ਵਿਭਾਗ ਦੀਆਂ ਗੱਡੀਆਂ ਅਤੇ ਹੋਰ ਸੰਬੰਧਿਤ ਵਿਭਾਗਾਂ ਦੇ ਕਰਮਚਾਰੀ ਰਾਹਤ-ਬਚਾਅ ਕਾਰਜ ਵਿੱਚ ਜੁਟੇ ਹਨ।

ਘਟਨਾ ਸਥਾਨ ਦੇ ਕੋਲ ਪਹੁੰਚੀ ਅਜਮੇਰ ਸ਼ਿਆਲਦਾਹ ਐਕਸਪ੍ਰੈੱਸ ਨੂੰ ਮਨੋਰੀ ਰੇਲਵੇ ਸਟੇਸ਼ਨ 'ਤੇ ਵਾਪਸ ਭੇਜ ਦਿੱਤਾ ਗਿਆ। ਦਿੱਲੀ ਤੋਂ ਬਨਾਰਸ ਜਾ ਰਹੀ ਵੰਦੇ ਭਾਰਤ ਟਰੇਨ ਨੂੰ ਇੱਕ ਸਟੇਸ਼ਨ ਪਿੱਛੇ ਸੱਯਦ ਸਰਾਵਾ ਰੇਲਵੇ ਸਟੇਸ਼ਨ 'ਤੇ ਰੋਕ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਇੱਕ ਘੰਟੇ ਤੱਕ ਰੇਲਵੇ ਆਵਾਜਾਈ ਵੀ ਪ੍ਰਭਾਵਿਤ ਰਹੀ।

ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਦੁਰਘਟਨਾ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਲਈ ਸਹਾਇਤਾ ਦਾ ਵੀ ਐਲਾਨ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ, "ਇਸ ਦੁਰਘਟਨਾ ਵਿੱਚ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50,000-50,000 ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।"

Advertisement
×