ਕੋਲਕਾਤਾ, 6 ਫਰਵਰੀ
ਕਲਕੱਤਾ ਹਾਈ ਕੋਰਟ ਨੇ ਸੋਮਵਾਰ ਨੂੰ ਸੀਪੀਆਈ (ਐੱਮ) ਪੱਛਮੀ ਬੰਗਾਲ ਦੇ ਸੈਕਟਰੀ ਮੁਹੰਮਦ ਸਲੀਮ ਵੱਲੋਂ ਅਦਾਕਾਰ ਪਰੇਸ਼ ਰਾਵਲ ਖ਼ਿਲਾਫ਼ ਦਾਇਰ ਕੀਤੀ ਗਈ ਪਟੀਸ਼ਨ ਰੱਦ ਕਰ ਦਿੱਤੀ ਹੈ। ਪਟੀਸ਼ਨਰ ਮੁਹੰਮਦ ਸਲੀਮ ਨੇ ਦਾਅਵਾ ਕੀਤਾ ਸੀ ਕਿ ਪਦਮ ਸ੍ਰੀ ਐਵਾਰਡੀ ਰਾਵਲ ਨੇ ਬੰਗਾਲੀ ਭਾਈਚਾਰੇ ਖ਼ਿਲਾਫ਼ ਅਪਸ਼ਬਦਾਂ ਦੀ ਵਰਤੋਂ ਕੀਤੀ ਹੈ। ਅਦਾਲਤ ਨੇ ਕਿਹਾ ਕਿ ਰਾਵਲ ਇਸ ਮਸਲੇ ‘ਤੇ ਪਹਿਲਾਂ ਹੀ ਸਪੱਸ਼ਟੀਕਰਨ ਅਤੇ ਭਾਸ਼ਨ ਲਈ ਮੁਆਫ਼ੀ ਮੰਗ ਚੁੱਕੇ ਹਨ। -ਪੀਟੀਆਈ