ਸਰਹੱਦੀ ਵਿਵਾਦ: ਭਾਰਤ ਨੇ ਪੇੈਂਗੋਂਗ ਸੂ ਤੋਂ ਫੌਜਾਂ ਪਿੱਛੇ ਹਟਾਉਣ ਦਾ ਦਬਾਅ ਬਣਾਇਆ

ਭਾਰਤ ਤੇ ਚੀਨ ਵਿਚਾਲੇ ਪੰਜਵੇਂ ਗੇੜ ਦੀ ਗੱਲਬਾਤ 11 ਘੰਟੇ ਚੱਲੀ

ਸਰਹੱਦੀ ਵਿਵਾਦ: ਭਾਰਤ ਨੇ ਪੇੈਂਗੋਂਗ ਸੂ ਤੋਂ ਫੌਜਾਂ ਪਿੱਛੇ ਹਟਾਉਣ ਦਾ ਦਬਾਅ ਬਣਾਇਆ

ਨਵੀਂ ਦਿੱਲੀ, 2 ਅਗਸਤ

ਭਾਰਤ ਅਤੇ ਚੀਨੀ ਫੌਜ ਦੇ ਕਮਾਂਡਰਾਂ ਵਿਚਾਲੇ ਐਤਵਾਰ ਨੂੰ ਸਰਹੱਦੀ ਵਿਵਾਦ ਬਾਰੇ ਪੰਜਵੇਂ ਗੇੜ ਦੀ ਗੱਲਬਾਤ ਹੋਈ। ਭਾਰਤ ਨੇ 11 ਘੰਟੇ ਚੱਲੀ ਗੱਲਬਾਤ ਦੌਰਾਨ ਪੂਰਬੀ ਲੱਦਾਖ ਦੇ ਪੇੈਂਗੋਂਗ ਸੂ ਤੇ ਹੋਰਨਾਂ ਟਕਰਾਅ ਵਾਲੇ ਸਥਾਨਾਂ ਤੋਂ ਚੀਨੀ ਫੌਜਾਂ ਪੂਰੀ ਤਰ੍ਹਾਂ ਨਾਲ ਪਿੱਛੇ ਹਟਾਉਣ ਦਾ ਦਬਾਅ ਬਣਾਇਆ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਬੈਠਕ ਸਵੇਰੇ 11 ਵਜੇ ਐੱਲਏਸੀ ’ਤੇ ਚੀਨ ਵਾਲੇ ਇਲਾਕੇ ਮੋਲਦੋ ਵਿੱਚ ਸ਼ੁਰੂ ਹੋਈ ਜੋ ਰਾਤ 10 ਵਜੇ ਤਕ ਜਾਰੀ ਰਹੀ। ਸੂਤਰਾਂ ਨੇ ਦੱਸਿਆ ਕਿ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਟਕਰਾਅ ਵਾਲੀਆਂ ਥਾਵਾਂ ਤੋਂ ਫੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਅਤੇ ਦੋਵਾਂ ਫੌਜਾਂ ਦੇ ਅੱਡਿਆਂ ਤੋਂ ਫੌਜਾਂ ਅਤੇ ਹਥਿਆਰਾਂ ਨੂੰ ਹਟਾਉਣ ਲਈ ਨੀਤੀ ਤਿਆਰ ਕਰਨ 'ਤੇ ਕੇਂਦਰਤ ਸੀ। ਗੱਲਬਾਤ ਦੌਰਾਨ ਭਾਰਤ ਨੇ ਪੂਰਬੀ ਲੱਦਾਖ ਵਿਚੋਂ ਤੁਰਤ ਚੀਨੀ ਫੌਜ ਪੂਰੀ ਤਰ੍ਹਾਂ ਹਟਾਏ ਜਾਣ ਅਤੇ ਐਲਏਸੀ ’ਤੇ 5 ਮਈ ਵਾਲੇ ਹਾਲਾਤ ਬਹਾਲ ਕਰਨ ’ਤੇ ਜ਼ੋਰ ਦਿੱਤਾ। ਭਾਰਤੀ ਵਫਦ ਦੀ ਅਗਵਾਈ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ (ਲੇਹ ਅਧਾਰਤ 14 ਕੋਰਪਸ ਦੇ ਕਮਾਂਡਰ) ਨੇ ਕੀਤੀ ਜਦੋਂ ਕਿ ਚੀਨੀ ਵਫਦ ਦੀ ਅਗਵਾਈ ਦੱਖਣੀ ਸ਼ੀਜਿਆਂਗ ਮਿਲਟਰੀ ਖਿੱਤੇ ਦੇ ਮੇਜਰ ਜਨਰਲ ਲਿਊ ਲਿਨ ਨੇ ਕੀਤੀ। ਇਸ ਤੋਂ ਪਹਿਲਾਂ 14 ਜੁਲਾਈ ਨੂੰ ਵੀ ਕਮਾਂਡਰ ਪੱਧਰ ਦੀ ਗੱਲਬਾਤ ਹੋਈ ਸੀ ਜੋ 15 ਘੰਟੇ ਚੱਲੀ ਸੀ। ਮੀਟਿੰਗ ਬਾਰੇ ਅਧਿਕਾਰਤ ਤੌਰ ’ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

74ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰ ਦੇ ਨਾਂ ਸੰਬੋਧਨ ’ਚ ਰ...

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸ਼ਹਿਰ

View All