DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫਿਰੋਜ਼ਪੁਰ: ਸੈਲੂਨ ਮਾਲਕ ਵੱਲੋਂ ਪਤਨੀ ਤੇ ਦੋ ਬੱਚਿਆਂ ਸਣੇ ਖ਼ੁਦਕੁਸ਼ੀ

ਲਾਸ਼ਾਂ ਨੇਡ਼ਿਓਂ ਪਿਸਤੌਲ ਬਰਾਮਦ, ਪੁਲੀਸ ਨੇ ਜਾਂਚ ਸ਼ੁਰੂ ਕੀਤੀ

  • fb
  • twitter
  • whatsapp
  • whatsapp
Advertisement

ਇਥੋਂ ਦੇ ਹਰਮਨ ਨਗਰ ਵਿੱਚ ਬੀਤੀ ਰਾਤ ਮਸ਼ਹੂਰ ਮਾਹੀ ਸੈਲੂਨ ਦੇ ਮਾਲਕ ਅਮਨਦੀਪ ਸਿੰਘ ਉਰਫ਼ ਮਾਹੀ ਨੇ ਪਤਨੀ ਅਤੇ ਦੋ ਮਾਸੂਮ ਬੱਚਿਆਂ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।

ਉਪਰਲੀ ਮੰਜ਼ਿਲ ’ਤੇ ਰਹਿੰਦੇ ਕਿਰਾਏਦਾਰਾਂ ਨੇ ਦੱਸਿਆ ਕਿ ਸਵੇਰੇ ਜਦੋਂ ਕਾਫ਼ੀ ਦੇਰ ਮਕਾਨ ਮਾਲਕ ਅਮਨਦੀਪ ਸਿੰਘ ਅਤੇ ਉਸ ਦਾ ਪਰਿਵਾਰ ਨਜ਼ਰ ਨਹੀਂ ਆਇਆ ਤਾਂ ਉਨ੍ਹਾਂ ਨੇ ਬੂਹਾ ਖੜਕਾਇਆ। ਕਾਫ਼ੀ ਦੇਰ ਬੂਹਾ ਖੜਕਾਉਣ ’ਤੇ ਵੀ ਜਦੋਂ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਆਲੇ ਦੁਆਲੇ ਦੇ ਲੋਕਾਂ ਨੂੰ ਸੂਚਿਤ ਕੀਤਾ। ਮੁਹੱਲਾ ਵਾਸੀਆਂ ਦੀ ਮਦਦ ਨਾਲ ਘਰ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅੰਦਰ ਚਾਰਾਂ ਦੀਆਂ ਖੂਨ ਨਾਲ ਭਿੱਜੀਆਂ ਲਾਸ਼ਾਂ ਪਈਆਂ ਸਨ। ਉਨ੍ਹਾਂ ਪੁਲੀਸ ਨੂੰ ਤੁਰੰਤ ਇਸ ਦੀ ਸੂਚਨਾ ਦਿੱਤੀ।

Advertisement

ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਭੇਜਿਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਅਮਨਦੀਪ, ਉਸ ਦੀ ਪਤਨੀ ਜਸਵੀਰ ਕੌਰ, ਦੋ ਬੱਚੀਆਂ ਮਨਵੀਰ ਅਤੇ ਪਰਨੀਤ (6 ਤੋਂ 10 ਸਾਲ) ਵਜੋਂ ਹੋਈ ਹੈ। ਲਾਸ਼ਾਂ ਨੇੜਿਓਂ ਪਿਸਤੌਲ ਵੀ ਬਰਾਮਦ ਹੋਇਆ ਹੈ। ਪੁਲੀਸ ਨੇ ਸਪਸ਼ਟ ਕੀਤਾ ਹੈ ਕਿ ਇਲਾਕੇ ਵਿੱਚ ਕਿਸੇ ਤਰ੍ਹਾਂ ਦੀ ਗੋਲੀਬਾਰੀ ਜਾਂ ਬਾਹਰੀ ਹਮਲੇ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਘਟਨਾ ਕਾਰਨ ਇਲਾਕੇ ਵਿੱਚ ਸੋਗ ਹੈ।

Advertisement

Advertisement
×