
ਨਵੀਂ ਦਿੱਲੀ, 21 ਨਵੰਬਰ
ਫੈਮਿਨਾ ਮਿਸ ਇੰਡੀਆ ਦਾ 59ਵਾਂ ਸੈਸ਼ਨ ਅਗਲੇ ਸਾਲ ਅਪਰੈਲ ਵਿੱਚ ਉੱਤਰ-ਪੂਰਬੀ ਸੂਬੇ ਮਨੀਪੁਰ ਵਿੱਚ ਕਰਵਾਇਆ ਜਾਵੇਗਾ। ਮਨੀਪੁਰ ਦੇ ਸੈਰ-ਸਪਾਟਾ ਵਿਭਾਗ ਅਤੇ ਟਾਈਮਜ਼ ਗਰੁੱਪ ਨੇ ਇੱਕ ਪ੍ਰੋਗਰਾਮ ਦੌਰਾਨ ਇਸ ਸਬੰਧੀ ਐਲਾਨ ਕੀਤਾ। ਇਸ ਭਾਈਵਾਲੀ ਬਾਰੇ ਸੰਬੋਧਨ ਕਰਦਿਆਂ ਮਨੀਪੁਰ ਦੇ ਮੁੱਖ ਮੰਤਰੀ ਐੱਨ. ਬਿਰੇਨ ਸਿੰਘ ਨੇ ਕਿਹਾ, ‘‘ਅਸੀਂ ਇੱਥੇ ਇੰਫਾਲ (ਮਨੀਪੁਰ) ਵਿੱਚ ਗਰੈਂਡ ਫਿਨਾਲੇ ਦੀ ਮੇਜ਼ਬਾਨੀ ਕਰਨ ਲਈ ਵੱਕਾਰੀ ਮਿਸ ਇੰਡੀਆ ਸੰਸਥਾ ਨਾਲ ਭਾਈਵਾਲੀ ਕਰ ਕੇ ਬਹੁਤ ਖੁਸ਼ ਹਾਂ। ਇਸ ਭਾਈਵਾਲੀ ਦਾ ਮੁੱਖ ਮੰਤਵ ਭਾਰਤੀ ਸਭਿਆਚਾਰ ਦੀ ਵੰਨ-ਸੁਵੰਨਤਾ ਦਾ ਪ੍ਰਗਟਾਵਾ ਕਰਨਾ ਅਤੇ ਇਸ ਵਿੱਚ ਹਿੱਸਾ ਲੈਣ ਵਾਲਿਆਂ ਦੇ ਹੁਨਰ ਨੂੰ ਨਿਖਾਰਨਾ ਹੈ।’’ -ਆਈਏਐੱਨਐੱਸ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ