ਖੇਤੀ ਕਾਨੂੰਨ ਬਣਾ ਕੇ ਖੋਹਿਆ ਜਾ ਰਿਹੈ ਕਿਸਾਨਾਂ ਦਾ ਹੱਕ: ਰਾਹੁਲ : The Tribune India

ਖੇਤੀ ਕਾਨੂੰਨ ਬਣਾ ਕੇ ਖੋਹਿਆ ਜਾ ਰਿਹੈ ਕਿਸਾਨਾਂ ਦਾ ਹੱਕ: ਰਾਹੁਲ

ਖੇਤੀ ਕਾਨੂੰਨ ਬਣਾ ਕੇ ਖੋਹਿਆ ਜਾ ਰਿਹੈ ਕਿਸਾਨਾਂ ਦਾ ਹੱਕ: ਰਾਹੁਲ

ਕੋਇੰਬਟੂਰ, 23 ਜਨਵਰੀ

ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਦੀ ਮੁਹਿੰਮ ਵਿੱਢ ਦਿੱਤੀ ਹੈ। ਅੱਜ ਇੱਥੇ ਇਕ ਖੁੱਲ੍ਹੇ ਵਾਹਨ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੇ ਕਾਰੋਬਾਰੀਆਂ ਨਾਲ ਭਾਈਵਾਲੀ ਪਾ ਕੇ ਉਹ ਸਭ ‘ਵੇਚ’ ਰਹੇ ਹਨ ਜੋ ਲੋਕਾਂ ਦਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਜੋ ਕਿਸਾਨਾਂ ਦਾ ਹੈ, ਉਹ ਖੇਤੀ ਕਾਨੂੰਨ ਬਣਾ ਕੇ ਖੋਹਿਆ ਜਾ ਰਿਹਾ ਹੈ। ਉਨ੍ਹਾਂ ਨੂੰ ਵੱਡੇ ਕਾਰੋਬਾਰੀਆਂ ਦੇ ਤਰਸ ਉਤੇ ਛੱਡਿਆ ਜਾ ਰਿਹਾ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਪੱਛਮੀ ਤਾਮਿਲਨਾਡੂ ਵਿਚ ਤਿੰਨ ਦਿਨ ਪਾਰਟੀ ਦੀ ਮੁਹਿੰਮ ਚਲਾਉਣਗੇ। ਸੂਬੇ ਵਿਚ ਵਿਧਾਨ ਸਭਾ ਚੋਣਾਂ ਅਪਰੈਲ ਜਾਂ ਮਈ ਦੇ ਸ਼ੁਰੂ ਵਿਚ ਹੋਣਗੀਆਂ। ਰਾਹੁਲ ਨੇ ਦੋਸ਼ ਲਾਉਂਦਿਆਂ ਕਿਹਾ ‘ਮੋਦੀ ਕੀ ਕਰਦੇ ਹਨ? ਮੋਦੀ ਮੁਲਕ ਦੇ ਤਿੰਨ-ਚਾਰ ਵੱਡੇ ਕਾਰੋਬਾਰੀਆਂ ਨਾਲ ਸਾਂਝ ਪਾਉਂਦੇ ਹਨ। ਉਹ ਉਨ੍ਹਾਂ ਨੂੰ ਮੀਡੀਆ ਤੇ ਪੈਸਾ ਮੁਹੱਈਆ ਕਰਵਾਉਂਦੇ ਹਨ।’ ਕਾਂਗਰਸੀ ਆਗੂ ਨੇ ਕਿਹਾ ਕਿ ਨਰਿੰਦਰ ਮੋਦੀ ਇਕ-ਇਕ ਕਰ ਕੇ ਉਹ ਸਭ ਵੇਚ ਰਹੇ ਹਨ ਜੋ ਭਾਰਤ ਦੇ ਲੋਕਾਂ ਦਾ ਹੈ ਜਾਂ ਤਾਮਿਲਨਾਡੂ ਦੇ ਲੋਕਾਂ ਦਾ ਹੈ। ਭਾਜਪਾ ’ਤੇ ਹੱਲਾ ਬੋਲਦਿਆਂ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਕ ‘ਵਿਸ਼ੇਸ਼ ਕਿਸਮ’ ਦੀ ਵਿਚਾਰਧਾਰਾ ਨਾਲ ਲੜ ਰਹੀ ਹੈ ਜੋ ਸੋਚਦੀ ਹੈ ਕਿ ‘ਸਿਰਫ਼ ਇਕ ਸਭਿਆਚਾਰ, ਇਕ ਭਾਸ਼ਾ ਤੇ ਇਕੋ ਵਿਚਾਰ ਨੂੰ ਭਾਰਤ ਉਤੇ ਰਾਜ ਕਰਨਾ ਚਾਹੀਦਾ ਹੈ।’ ਰਾਹੁਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਤਾਮਿਲਨਾਡੂ ਦੇ ਸਭਿਆਚਾਰ, ਭਾਸ਼ਾ ਤੇ ਲੋਕਾਂ ਦੀ ‘ਕੋਈ ਕਦਰ ਨਹੀਂ ਹੈ।’

-ਪੀਟੀਆਈ

‘ਸੀਬੀਆਈ-ਈਡੀ ਨੂੰ ਵਰਤ ਜੋ ਚਾਹੁੰਦੇ, ਉਹ ਹਾਸਲ ਕਰਦੇ ਨੇ ਮੋਦੀ’

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ‘ਉਨ੍ਹਾਂ ਨੂੰ ਜੋ ਵੀ ਚਾਹੀਦਾ ਹੈ ਉਹ ਸੀਬੀਆਈ ਤੇ ਈਡੀ ਨੂੰ ਵਰਤ ਕੇ ਹਾਸਲ ਕਰ ਲੈਂਦੇ ਹਨ।’ ਕਾਂਗਰਸੀ ਆਗੂ ਨੇ ਕਿਹਾ ਕਿ ਨਰਿੰਦਰ ਮੋਦੀ ਸੋਚਦੇ ਹਨ ਕਿ ਉਹ ਕਿਸੇ ਨੂੰ ਵੀ ਖ਼ਰੀਦ ਸਕਦੇ ਹਨ। ਕਿਸੇ ਨੂੰ ਵੀ ਡਰਾ ਸਕਦੇ ਹਨ। ਤਾਮਿਲਨਾਡੂ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾ ਕਿ ਤਾਮਿਲ ਲੋਕ ਹੀ ਸੂਬੇ ਦਾ ਭਵਿੱਖ ਤੈਅ ਕਰਨਗੇ, ਨਾਗਪੁਰ ਜਾਂ ਆਰਐੱਸਐੱਸ ਨਹੀਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਮੈਤੇਈ ਤੇ ਕੁਕੀ ਭਾਈਚਾਰਿਆਂ ਵਿਚਾਲੇ ਦੂਰੀਆਂ ਘਟਾਉਣ ਲਈ ਕਰਨਗੇ ਚਾਰਾਜੋਈ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਸ਼ਹਿਰ ’ਚ ਰੋਸ ਮੁਜ਼ਾਹਰੇ ਲਈ ਿਦੱਤੀ ਜਾ ਸਕਦੀ ਹੈ ਕੋਈ ਹੋਰ ਜਗ੍ਹਾ: ਿਦੱ...

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਮੁੱਖ ਮੰਤਰੀ ਵੱਲੋਂ ਲੋਕਾਂ ਦੀ ਸਹੂਲਤ ਲਈ ਤਹਿਸੀਲ ਪੱਧਰ ’ਤੇ ਵਿਆਪਕ ਸੁਧ...

ਦਿੱਲੀ: ਨਾਬਾਲਗ ਲੜਕੀ ਦੀ ਚਾਕੂ ਤੇ ਪੱਥਰ ਮਾਰ ਕੇ ਹੱਤਿਆ

ਦਿੱਲੀ: ਨਾਬਾਲਗ ਲੜਕੀ ਦੀ ਚਾਕੂ ਤੇ ਪੱਥਰ ਮਾਰ ਕੇ ਹੱਤਿਆ

ਮੁਲਜ਼ਮ ਸਾਹਿਲ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ

ਸ਼ਹਿਰ

View All