ਕਿਸਾਨਾਂ ਨੇ ਸਰਕਾਰੀ ਭੋਜਨ ਦੀ ਪੇਸ਼ਕਸ਼ ਠੁਕਰਾਈ

ਕਿਸਾਨਾਂ ਨੇ ਸਰਕਾਰੀ ਭੋਜਨ ਦੀ ਪੇਸ਼ਕਸ਼ ਠੁਕਰਾਈ

ਕਿਸਾਨ ਲੰਚ ਬਰੇਕ ਦੌਰਾਨ ਆਪਣੇ ਨਾਲ ਲਿਆਂਦਾ ਲੰਗਰ ਛਕਦੇ ਹੋਏ।

ਨਵੀਂ ਦਿੱਲੀ: ਕੇਂਦਰੀ ਮੰਤਰੀਆਂ ਨਾਲ ਵਿਗਿਆਨ ਭਵਨ ’ਚ ਮਿਲਣ ਗਏ ਕਿਸਾਨਾਂ ਨੇ ਸਰਕਾਰ ਵੱਲੋਂ ਕੀਤੀ ਗਈ ਦੁਪਹਿਰ ਦੇ ਭੋਜਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਉਨ੍ਹਾਂ ਸਿੰਘੂ ਬਾਰਡਰ ਤੋਂ ਆਈ ਵੈਨ ’ਚੋਂ ਹੀ ਭੋਜਨ ਕਰਨ ਨੂੰ ਤਰਜੀਹ ਦਿੱਤੀ। ਦੁਪਹਿਰ ਵੇਲੇ ਜਦੋਂ ਲੰਚ ਬਰੇਕ ਐਲਾਨਿਆ ਗਿਆ ਤਾਂ ਵਿਗਿਆਨ ਭਵਨ ਦੇ ਬਾਹਰ ਵੈਨ ਭੋਜਨ ਲੈ ਕੇ ਪਹੁੰਚ ਗਈ ਜਿਥੇ ਕਰੀਬ 40 ਕਿਸਾਨ ਜੁੜ ਗਏ। ਲੋਕ ਸੰਘਰਸ਼ ਮੋਰਚੇ ਦੀ ਪ੍ਰਧਾਨ ਪ੍ਰਤਿਭਾ ਸ਼ਿੰਦੇ ਨੇ ਖ਼ਬਰ ਏਜੰਸੀ ਨੂੰ ਦੱਸਿਆ,‘‘ਸਾਡੇ ਕਿਸਾਨ ਨੁਮਾਇੰਦਿਆਂ ਨੇ ਸਰਕਾਰ ਵੱਲੋਂ ਪੇਸ਼ ਕੀਤੀ ਗਈ ਦੁਪਹਿਰ ਦੇ ਖਾਣੇ ਦੀ ਪੇਸ਼ਕਸ਼ ਸਵੀਕਾਰ ਨਹੀਂ ਕੀਤੀ ਹੈ। ਅਸੀਂ ਸਿੰਘੂ ਬਾਰਡਰ ਤੋਂ ਉਨ੍ਹਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਹੈ।’’ ਉਨ੍ਹਾਂ ਦੱਸਿਆ ਕਿ ਕਿਸਾਨ ਆਗੂਆਂ ਨੇ ਸਰਕਾਰ ਨੂੰ ਕਿਹਾ ਕਿ ਉਹ ਖਾਣ-ਪੀਣ ਦੀ ਮੇਜ਼ਬਾਨੀ ਛੱਡ ਕੇ ਮਸਲੇ ਨੂੰ ਸੁਲਝਾਉਣ ’ਤੇ ਧਿਆਨ ਕੇਂਦਰਿਤ ਕਰਨ। ਸ਼ਿੰਦੇ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਲੰਚ ਦੀ ਕਿਵੇਂ ਪੇਸ਼ਕਸ਼ ਕਰ ਸਕਦੀ ਹੈ ਜਦਕਿ ਲੱਖਾਂ ਕਿਸਾਨ ਸੜਕਾਂ ’ਤੇ ਬੈਠੇ ਹੋਏ ਹਨ।
-ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All