ਕਿਸਾਨਾਂ ਨੇ ਤੰਬੂ ਪੁੱਟੇ, ਪਰ ਪੁਲੀਸ ਰੋਕਾਂ ਅਜੇ ਵੀ ਕਾਇਮ

ਮੋਰਚੇ ਦੀ ਅਪੀਲ: ਮੋਦੀ ਸਰਕਾਰ ਰਸਤਾ ਖੋਲ੍ਹੋ...

ਕਿਸਾਨਾਂ ਨੇ ਤੰਬੂ ਪੁੱਟੇ, ਪਰ ਪੁਲੀਸ ਰੋਕਾਂ ਅਜੇ ਵੀ ਕਾਇਮ

ਰਾਕੇਸ਼ ਟਿਕੈਤ ਗਾਜ਼ੀਪੁਰ ਮੋਰਚੇ ’ਤੇ ਲੱਗੇ ਪੁਲੀਸ ਬੈਰੀਕੇਡ’ ਉੱਤੇ ਮੋਦੀ ਸਰਕਾਰ ਨੂੰ ਰੋਕਾਂ ਹਟਾਉਣ ਦਾ ਨਾਅਰਾ ਲਿਖਦੇ ਹੋਏ।

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 23 ਅਕਤੂਬਰ

ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ-ਯੂਪੀ ਸਰਹੱਦ ’ਤੇ ਗਾਜ਼ੀਪੁਰ ਵਿਚ ਯੂਪੀ ਗੇਟ ਦੀ ਇੱਕ ਪਾਸੇ ਦੀ ਸਰਵਿਸ ਲੇਨ ਉਪਰੋਂ ਆਪਣੇ ਤੰਬੂ ਪੁੱਟ ਲੈਣ ਦੇ ਬਾਵਜੂਦ ਦਿੱਲੀ ਪੁਲੀਸ ਨੇ ਅਜੇ ਤੱਕ ਆਪਣੀਆਂ ਰੋਕਾਂ ਨਹੀਂ ਹਟਾਈਆਂ, ਜਿਸ ਕਰਕੇ ਨੋਇਡਾ ਤੋਂ ਦਿੱਲੀ ਜਾਣ ਵਾਲਿਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਧਰ ਬੀਕੇਯੂ (ਟਿਕੈਤ) ਦੇ ਮੁੱਖ ਬੁਲਾਰੇ ਰਾਕੇਤ ਟਿਕੈਤ ਨੇ ਸਵਰਾਜ ਅਭਿਆਨ ਦੇ ਆਗੂ ਯੋਗੇਂਦਰ ਯਾਦਵ ਦੀ ਮੁਅੱਤਲੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਉਹ (ਯਾਦਵ) ਇਕ ਮਹੀਨੇ ਦੀ ਛੁੱਟੀ ’ਤੇ ਹਨ। ਟਿਕੈਤ ਨੇ ਕਿਹਾ ਕਿ ਕੁਝ ਗੱਲਾਂ ਦੱਸਣ ਲਈ ਨਹੀਂ ਹੁੰਦੀਆਂ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ 11 ਮਹੀਨਿਆਂ ਤੋਂ ਕਿਸਾਨਾਂ ਦੀ ਬਾਤ ਨਹੀਂ ਪੁੱਛ ਰਹੀ ਤੇ ਆਪਣੀ ਅੜੀ ’ਤੇ ਕਾਇਮ ਹੈ। ਟਿਕੈਤ ਨੇ ਕਿਹਾ ਕਿ ਕਿਸਾਨ 11 ਮਹੀਨੇ ਤੋਂ ਅੰਦੋਲਨ ਕਰ ਰਹੇ ਹਨ ਤੇ ਅੱਗੋਂ ਡੇਢ ਸਾਲ ਹੋਰ ਇੱਥੇ ਰਹਿ ਸਕਦੇ ਹਨ। ਇਸੇ ਦੌਰਾਨ ਗਾਜ਼ੀਪੁਰ ਮੋਰਚੇ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਅਜੇ ਤੱਕ ਨੋਇਡਾ ਤੋਂ ਦਿੱਲੀ ਜਾਂਦੇ ਰਾਹ ਉਪਰੋਂ ਆਪਣੇ ਬੈਰੀਕੇਡ ਨਹੀਂ ਹਟਾਏ ਹਨ। ਬੀਤੇ ਦਿਨ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਬੈਰੀਕੇਡਾਂ ਲਈ ਕਿਸਾਨ ਨਹੀਂ ਬਲਕਿ ਪੁਲੀਸ ਜ਼ਿੰਮੇਵਾਰ ਹੈ। ਟਿਕੈਤ ਨੇ ਪੁਲੀਸ ਬੈਰੀਕੇਡਾਂ ਉਪਰ ਹਰੇ ਰੰਗ ਨਾਲ ਲਿਖਿਆ ਸੀ ‘ਬੈਰੀਕੇਡਿੰਗ ਕੀ ਜ਼ਿੰਮੇਵਾਰ, ਮੋਦੀ ਸਰਕਾਰ’, ‘ਮੋਦੀ ਸਰਕਾਰ ਰਾਸਤਾ ਖੋਲ੍ਹੋ’। ਟਿਕੈਤ ਨੇ ਇਸ ਸੁਨੇਹੇ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਰਾਹ ਤਾਂ ਪਹਿਲਾਂ ਦਿੱਲੀ ਪੁਲੀਸ ਨੇ ਹੀ ਬੰਦ ਕੀਤੇ ਸਨ, ਤੇ ਸਮੇਂ ਦੇ ਨਾਲ ਬੈਰੀਕੇਡ ਹੋਰ ਪੱਕੇ ਹੁੰਦੇ ਗਏ। ਕੰਡਿਆਲੀਆਂ ਤਾਰਾਂ ਲਾ ਦਿੱਤੀਆਂ ਗਈਆਂ, ਸਿੰਘੂ ਤੇ ਟਿਕਰੀ ’ਤੇ ਬੈਰੀਕੇਡਿੰਗ ਸੀਮਿੰਟ ਨਾਲ ਪੱਕੀ ਕਰ ਦਿੱਤੀ ਗਈ। ਕਿਸਾਨਾਂ ਨੇ ਕਿਹਾ ਕਿ ਰੋਕਾਂ ਪੁਲੀਸ ਨੇ ਲਾਈਆਂ, ਪਰ ਬਦਨਾਮ ਕਿਸਾਨਾਂ ਨੂੰ ਕੀਤਾ ਜਾ ਰਿਹੈ। ਦਿੱਲੀ ਦੇ ਤਿੰਨ ਬਾਰਡਰਾਂ ਸਿੰਘੂ, ਟਿਕਰੀ ਤੇ ਗਾਜ਼ੀਪੁਰ ਵਿੱਚੋਂ ਦਿੱਲੀ ਨੂੰ ਆਉਂਦੇ ਕੌਮੀ ਸ਼ਾਹਰਾਹਾਂ ਦੀ ਆਵਾਜਾਈ ਖੁੱਲ੍ਹਵਾਉਣ ਲਈ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਇਨ੍ਹਾਂ ਸੜਕਾਂ ਉਪਰ ਲੱਗੇ ਬੈਰੀਕੇਡਾਂ ਦਾ ਮਾਮਲਾ ਉੱਠਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All