DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਆਲੂ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਝਟਕਾ; ਪੋਟਾਸ਼ ਖਾਦ ਦੀ ਕੀਮਤ ’ਚ 800 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ

Punjab: 50 ਕਿਲੋ ਦਾ ਗੱਟਾ 1800 ਤੋਂ ਵਧ ਕੇ 2200 ਰੁਪਏ ਹੋਇਆ; ਮਾਲਵੇ ਵਿੱਚ ਆਲੂ ਦੀ ਕਾਸ਼ਤ ਵਧਣ ਕਾਰਨ ਉਤਪਾਦਕਾਂ ’ਤੇ ਪਵੇਗਾ ਸਿੱਧਾ ਅਸਰ

  • fb
  • twitter
  • whatsapp
  • whatsapp
featured-img featured-img
ਫੋਟੋ.. ਆਲੂ ਫਾਰਮ ਦੀ ਫਾਈਲ ਫੋਟੋ।
Advertisement
ਝੋਨੇ ਦੀ ਕਟਾਈ ਮਗਰੋਂ ਆਲੂ ਦੀ ਬਿਜਾਈ ਲਈ ਖੇਤ ਤਿਆਰ ਕਰਨ ਦਾ ਸਮਾਂ ਨੇੜੇ ਆਉਂਦਿਆਂ ਹੀ ਖਾਦ ਕੰਪਨੀਆਂ ਵੱਲੋਂ ਪੋਟਾਸ਼ ਖਾਦ ਦੀ ਕੀਮਤ ਵਿੱਚ 800 ਰੁਪਏ ਪ੍ਰਤੀ ਕੁਇੰਟਲ ਦਾ ਵੱਡਾ ਵਾਧਾ ਕਰ ਦਿੱਤਾ ਗਿਆ ਹੈ, ਜਿਸ ਨਾਲ ਆਲੂ ਉਤਪਾਦਕਾਂ ਦੀਆਂ ਚਿੰਤਾਵਾਂ ਕਾਫ਼ੀ ਵਧ ਗਈਆਂ ਹਨ।
ਸਥਿਤੀ ਇਹ ਹੈ ਕਿ ਪੋਟਾਸ਼ ਦਾ 50 ਕਿਲੋ ਵਾਲਾ ਗੱਟਾ, ਜੋ ਸਤੰਬਰ 2025 ਵਿੱਚ 1800 ਰੁਪਏ ਦਾ ਮਿਲਦਾ ਸੀ, ਹੁਣ ਵਧ ਕੇ 2200 ਰੁਪਏ ਦਾ ਹੋ ਗਿਆ ਹੈ। ਇਸ ਅਚਾਨਕ ਮਹਿੰਗਾਈ ਕਾਰਨ ਕਿਸਾਨਾਂ ਨੂੰ ਆਉਣ ਵਾਲੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਹੀ ਖਾਦ ਦੀ ਖ਼ਰੀਦ ਉੱਤੇ ਭਾਰੀ ਵਿੱਤੀ ਬੋਝ ਝੱਲਣਾ ਪਵੇਗਾ।

ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਆਲੂ ਦੀ ਕਾਸ਼ਤ ਲਈ ਜਾਣੇ ਜਾਂਦੇ ਖੇਤਰਾਂ ਤੋਂ ਇਲਾਵਾ ਹੁਣ ਮਾਲਵੇ ਦੇ ਕਈ ਹਿੱਸਿਆਂ ਵਿੱਚ ਵੀ ਕਿਸਾਨ ਵੱਡੇ ਪੱਧਰ ’ਤੇ ਆਲੂ ਦੀ ਕਾਸ਼ਤ ਕਰਦੇ ਹਨ। ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਹਲਕੇ ਵਿੱਚ ਵੀ ਆਲੂ ਦੀ ਬਿਜਾਈ ਵੱਡੇ ਪੱਧਰ ’ਤੇ ਕੀਤੀ ਜਾਂਦੀ ਹੈ। ਝੋਨੇ ਦੀ ਕਟਾਈ ਮਗਰੋਂ ਆਲੂ ਦੀ ਬਿਜਾਈ ਸ਼ੁਰੂ ਹੋਣੀ ਹੈ, ਇਸ ਲਈ ਪੋਟਾਸ਼ ਦੀ ਕੀਮਤ ਵਿੱਚ ਵਾਧਾ ਇਸ ਖੇਤਰ ਦੇ ਉਤਪਾਦਕਾਂ ਲਈ ਖੇਤੀ ਲਾਗਤ ਵਧਾਉਣ ਵਾਲਾ ਇਕ ਹੋਰ ਕਾਰਕ ਬਣ ਗਿਆ ਹੈ।

ਪੋਟਾਸ਼ ਦੀ ਵਰਤੋਂ ਸਿਰਫ਼ ਆਲੂ ਦੀ ਫ਼ਸਲ ਲਈ ਹੀ ਨਹੀਂ, ਸਗੋਂ ਕਈ ਹਰੀਆਂ ਸਬਜ਼ੀਆਂ ਦੀ ਕਾਸ਼ਤ ਵਿੱਚ ਵੀ ਕੀਤੀ ਜਾਂਦੀ ਹੈ। ਇਸ ਕਰਕੇ ਇਸ ਖਾਦ ਦੇ ਮਹਿੰਗੇ ਹੋਣ ਦਾ ਅਸਰ ਸਬਜ਼ੀ ਉਤਪਾਦਕਾਂ ’ਤੇ ਵੀ ਪੈਣ ਦੀ ਸੰਭਾਵਨਾ ਹੈ। ਪਹਿਲਾਂ ਹੀ ਡੀਜ਼ਲ, ਬੀਜ, ਕੀਟਨਾਸ਼ਕ ਅਤੇ ਹੋਰ ਖੇਤੀ ਸਮੱਗਰੀ ਦੀ ਲਾਗਤ ਵਧਣ ਕਾਰਨ ਕਿਸਾਨਾਂ ਲਈ ਸਬਜ਼ੀਆਂ ਅਤੇ ਆਲੂ ਦੀ ਕਾਸ਼ਤ ਮਹਿੰਗੀ ਪੈ ਰਹੀ ਹੈ।

Advertisement

ਇੱਕ ਮਹੀਨੇ ਵਿੱਚ ਦੂਜਾ ਵਾਧਾ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਪੋਟਾਸ਼ ਖਾਦ ਦੀਆਂ ਕੀਮਤਾਂ ਵਿੱਚ ਵਾਧੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਐੱਨਪੀਕੇ ਖਾਦ ਗਰੇਡ 12:32:16 ਦੀ ਕੀਮਤ ਵਿੱਚ ਵੀ 1100 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਸੀ। ਹੁਣ ਪੋਟਾਸ਼ ਦੀ ਕੀਮਤ ਵਧਣ ਨਾਲ ਕਿਸਾਨਾਂ ਦੀ ਖੇਤੀ ਲਾਗਤ ’ਤੇ ਹੋਰ ਬੋਝ ਪਿਆ ਹੈ।

ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਕਿਸਾਨਾਂ ਵੱਲੋਂ ਲਗਪਗ 40 ਲੱਖ ਟਨ ਪੋਟਾਸ਼ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਖਾਦਾਂ ’ਤੇ ਸਬਸਿਡੀ ਵਿੱਚ ਵਾਧਾ ਕਰਨ ਦੀ ਮੰਗ ਕੀਤੀ, ਤਾਂ ਜੋ ਵਧ ਰਹੀ ਖੇਤੀ ਲਾਗਤ ਤੋਂ ਕਿਸਾਨਾਂ ਨੂੰ ਰਾਹਤ ਮਿਲ ਸਕੇ।

Advertisement

Advertisement
×