DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਿੱਗੀ ’ਚ ਡੁੱਬਣ ਕਾਰਨ ਕਿਸਾਨ ਤੇ ਦੋ ਪੁੱਤਰਾਂ ਦੀ ਮੌਤ

ਖੇਤ ਵਿੱਚ ਸਪਰੇਅ ਕਰਨ ਗਏ ਸਨ ਪਿਓ-ਪੁੱਤਰ

  • fb
  • twitter
  • whatsapp
  • whatsapp
featured-img featured-img
ਪਿਉ-ਪੱੁਤਰਾਂ ਦੀਆਂ ਪੁਰਾਣੀਆਂ ਤਸਵੀਰਾਂ।
Advertisement

ਹਨੂੰਮਾਨਗੜ੍ਹ ਜ਼ਿਲ੍ਹੇ ਦੇ ਥਾਣਾ ਸੰਗਰੀਆ ਅਧੀਨ ਪੈਂਦੇ ਪਿੰਡ ਰਸੂਵਾਲਾ ਦੇ ਖੇਤ ਵਿੱਚ ਪਾਣੀ ਵਾਲੀ ਡਿੱਗੀ ’ਚ ਡੁੱਬਣ ਕਾਰਨ ਇਕ ਕਿਸਾਨ ਅਤੇ ਉਸ ਦੇ ਦੋ ਪੁੱਤਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਦੀਪ ਸਿੰਘ (40), ਲਖਵਿੰਦਰ ਸਿੰਘ (22) ਅਤੇ ਰਾਜਵਿੰਦਰ ਸਿੰਘ (16) ਵਜੋਂ ਹੋਈ ਹੈ।

ਥਾਣੇ ਦੇ ਐੱਸ ਐੱਚ ਓ ਅਮਰ ਸਿੰਘ ਮੁਤਾਬਕ ਤਿੰਨੋਂ ਪਿਓ-ਪੁੱਤਰ ਆਪਣੇ ਖੇਤ ਵਿੱਚ ਫ਼ਸਲ ਨੂੰ ਸਪਰੇਅ ਕਰਨ ਗਏ ਸਨ। ਜਦੋਂ ਰਾਜਵਿੰਦਰ ਡਿੱਗੀ ’ਚੋਂ ਪਾਣੀ ਲਿਆਉਣ ਲਈ ਗੁਆਂਢੀ ਦੇ ਖੇਤ ਵਿੱਚ ਗਿਆ ਤਾਂ ਪਾਣੀ ਭਰਦੇ ਸਮੇਂ ਤਿਲਕਣ ਕਾਰਨ ਉਹ ਡਿੱਗੀ ਵਿੱਚ ਡਿੱਗ ਗਿਆ। ਚੀਕਾਂ ਸੁਣ ਕੇ ਲਖਵਿੰਦਰ ਉਸ ਨੂੰ ਬਚਾਉਣ ਲਈ ਭੱਜਿਆ ਪਰ ਆਪਣਾ ਸੰਤੁਲਨ ਵੀ ਗੁਆ ਬੈਠਾ ਅਤੇ ਡਿੱਗੀ ’ਚ ਡਿੱਗ ਗਿਆ। ਫਿਰ ਗੁਰਦੀਪ ਨੇ ਆਪਣੇ ਪੁੱਤਰਾਂ ਨੂੰ ਬਚਾਉਣ ਲਈ ਡਿੱਗੀ ’ਚ ਛਾਲ ਮਾਰੀ ਪਰ ਤਿੰਨਾਂ ਵਿੱਚੋਂ ਕੋਈ ਵੀ ਬਾਹਰ ਨਹੀਂ ਆ ਸਕਿਆ। ਜਦੋਂ ਤਿੰਨੋਂ ਘਰ ਵਾਪਸ ਨਾ ਆਏ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੇ ਭਾਲ ਸ਼ੁਰੂ ਕੀਤੀ। ਪਿੰਡ ਵਾਸੀਆਂ ਨੂੰ ਡਿੱਗੀ ਨੇੜਿਓਂ ਟੋਪੀ, ਬੈਲਟ, ਕੱਪੜੇ ਅਤੇ ਜੁੱਤੀਆਂ ਦੇਖ ਕੇ ਸ਼ੱਕ ਹੋਇਆ।

Advertisement

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਰੱਸਿਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਪੋਸਟਮਾਰਟਮ ਮਗਰੋਂ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ। ਪਰਿਵਾਰ ਵਿੱਚ ਹੁਣ ਗੁਰਦੀਪ ਸਿੰਘ ਦੀ ਪਤਨੀ ਅਤੇ ਧੀ ਰਹਿ ਗਈਆਂ ਹਨ। ਗੁਰਦੀਪ ਸਿੰਘ ਖੇਤੀ ਕਰਦਾ ਸੀ, ਲਖਵਿੰਦਰ ਬੀ ਐੱਸ ਟੀ ਸੀ ਦਾ ਵਿਦਿਆਰਥੀ ਸੀ ਅਤੇ ਰਾਜਵਿੰਦਰ 10ਵੀਂ ਜਮਾਤ ਵਿੱਚ ਪੜ੍ਹਦਾ ਸੀ।

Advertisement

ਫਾਈਲ ਫੋਟੋਆਂ

Advertisement
×