ਅਗਵਾ ਕੋਬਰਾ ਕਮਾਂਡੋ ਦੇ ਪਰਿਵਾਰ ਵੱਲੋਂ ਜੰਮੂ ’ਚ ਮੁਜ਼ਾਹਰਾ

ਜਵਾਨ ਦੀ ਰਿਹਾਈ ਲਈ ਸਰਕਾਰ ਨੂੰ ਵਿਚੋਲੀਆ ਨਿਯੁਕਤ ਕਰਨ ਦੀ ਮੰਗ

ਅਗਵਾ ਕੋਬਰਾ ਕਮਾਂਡੋ ਦੇ ਪਰਿਵਾਰ ਵੱਲੋਂ ਜੰਮੂ ’ਚ ਮੁਜ਼ਾਹਰਾ

ਨਕਸਲੀਆਂ ਵੱਲੋਂ ਅਗਵਾ ਕੀਤੇ ਸੀਆਰਪੀਐੱਫ ਕਮਾਂਡੋ ਰਾਕੇਸ਼ਵਰ ਸਿੰਘ ਮਨਹਾਸ ਦੀ ਭੈਣ ਜੰਮੂ ਵਿੱਚ ਬੁੱਧਵਾਰ ਨੂੰ ਆਪਣੇ ਭਰਾ ਨੂੰ ਰਿਹਾਅ ਕੀਤੇ ਜਾਣ ਦੀ ਮੰਗ ਕਰਦਿਆਂ ਵਿਰਲਾਪ ਕਰਦੀ ਹੋਈ। -ਫੋਟੋ: ਪੀਟੀਆਈ

ਜੰਮੂ, 7 ਅਪਰੈਲ

ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹਾਲ ਹੀ ’ਚ ਹੋਏ ਮੁਕਾਬਲੇ ਤੋਂ ਬਾਅਦ ਨਕਸਲੀਆਂ ਵੱਲੋਂ ਬੰਦੀ ਬਣਾਏ ਗਏ ਇੱਕ ਕੋਬਰਾ ਕਮਾਂਡੋ ਦੇ ਰਿਸ਼ਤੇਦਾਰਾਂ ਨੇ ਅੱਜ ਜੰਮੂ-ਪੁਣਛ ਸ਼ਾਹਰਾਹ ’ਤੇ ਜਾਮ ਲਾ ਦਿੱਤਾ ਤੇ ਸਰਕਾਰ ਤੋਂ ਕਮਾਂਡੋ ਦੀ ਸੁਰੱਖਿਅਤ ਰਿਹਾਈ ਸਬੰਧੀ ਭਰੋਸਾ ਦਿਵਾਉਣ ਦੀ ਮੰਗ ਕੀਤੀ।

ਅਗਵਾ ਕੀਤੇ ਗਏ ਜਵਾਨ ਰਾਕੇਸ਼ਵਰ ਸਿੰਘ ਮਿਨਹਾਸ ਦੀ ਪਤਨੀ ਮੀਨੂ ਨੇ ਮੁਜ਼ਾਹਰੇ ਵਾਲੀ ਥਾਂ ਤੋਂ ਅਪੀਲ ਕਰਦਿਆਂ ਕਿਹਾ,‘ਉਹ ਸਰਕਾਰ ਦੀ ਜ਼ਿੰਮੇਵਾਰੀ ਹਨ ਅਤੇ ਉਨ੍ਹਾਂ ਦੀ ਵਾਪਸੀ ਯਕੀਨੀ ਬਣਾਉਣ ਲਈ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਜਾਣਕਾਰੀ ਦੇਵੇ ਕਿ ਉਹ ਉਨ੍ਹਾਂ ਦੀ ਰਿਹਾਈ ਲਈ ਕੀ ਕਾਰਵਾਈ ਕਰ ਰਹੀ ਹੈ।’ ਜੰਮੂ ਵਿੱਚ ਮਿਨਹਾਸ ਦੇ ਕਈ ਰਿਸ਼ਤੇਦਾਰ ਤੇ ਗੁਆਂਢੀ ਅੱਜ ਸੜਕਾਂ ’ਤੇ ਉਤਰੇ ਅਤੇ ਉਸਦੀ ਰਿਹਾਇਸ਼ ਦੇ ਬਾਹਰ ਮੁੱਖ ਸੜਕ ’ਤੇ ਜਾਮ ਲਾ ਦਿੱਤਾ। ਉਨ੍ਹਾਂ ‘ਸਾਡੇ ਨਾਇਕ ਨੂੰ ਵਾਪਸ ਲਿਆਓ’, ‘ਭਾਰਤ ਜ਼ਿੰਦਾਬਾਦ’ ਅਤੇ ‘ਦੇਸ਼ ਦੇ ਗੱਦਾਰਾਂ ਨੂੰ ਗੋਲੀ ਮਾਰੋ’ ਜਿਹੇ ਨਾਅਰੇ ਲਾਏ। ਬੀਤੇ ਦਿਨ ਮਾਓਵਾਦੀਆਂ ਨੇ ਇਕ ਬਿਆਨ ਜਾਰੀ ਕਰ ਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਬੀਜਾਪੁਰ ਵਿੱਚ ਮੁਕਾਬਲੇ ਦੌਰਾਨ ਇੱਕ ਜਵਾਨ ਨੂੰ ਅਗਵਾ ਕਰ ਲਿਆ ਹੈ ਤੇ ਉਨ੍ਹਾਂ ਉਸ ਦੀ ਰਿਹਾਈ ਲਈ ਸਰਕਾਰ ਤੋਂ ਵਿਚੋਲੀਆ ਨਿਯੁਕਤ ਕਰਨ ਦੀ ਮੰਗ ਕੀਤੀ।

ਇਸ ਮੌਕੇ ਮੀਨੂੰ ਨੇ ਇਸ ਮੁੱਦੇ ’ਤੇ ਕੇਂਦਰ ਸਰਕਾਰ ਦੀ ‘ਚੁੱਪੀ’ ਤੇ ਵੀ ਸੁਆਲ ਚੁੱਕੇ। ਉਨ੍ਹਾਂ ਕਿਹਾ ਕਿ ਸਰਕਾਰ ਜਾਂ ਸੀਆਰਪੀਐੱਫ ਵੱਲੋਂ ਇੱਕ ਵੀ ਸ਼ਬਦ ਨਹੀਂ ਕਿਹਾ ਗਿਆ ਹੈ। ਉਨ੍ਹਾਂ ਕੋਲ ਜੋ ਵੀ ਜਾਣਕਾਰੀ ਹੈ, ਉਹ ਮੀਡੀਆ ਰਾਹੀਂ ਮਿਲੀ ਹੈ । ਮੀਨੂ ਨੇ ਕਿਹਾ ਕਿ ਉਸ ਦੇ ਪਤੀ ਨੂੰ ਸੁਰੱਖਿਅਤ ਰਿਹਾਅ ਕਰਵਾਉਣ ਲਈ ਸਰਕਾਰ ਨੂੰ ਵਿਚੋਲੀਆ ਲੱਭਣਾ ਚਾਹੀਦਾ ਹੈ। ਜਵਾਨ ਦੇ ਛੋਟੇ ਭਰਾ ਸੁਮੀਤ ਨੇ ਵੀ ਸਰਕਾਰ ਨੂੰ ਜਲਦੀ ਕਦਮ ਚੁੱਕਣ ਦੀ ਅਪੀਲ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All