DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Fake Supreme Court judge: ਫ਼ਰਜ਼ੀ ਜੱਜ ਬਣਨ ਵਾਲਾ ਠੱਗ ਸੁਕੇਸ਼ ਦੋਸ਼ੀ ਕਰਾਰ

ਦਿੱਲੀ ਦੀ ਅਦਾਲਤ ਨੇ ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਸੁਪਰੀਮ ਕੋਰਟ ਦਾ ਜੱਜ ਬਣ ਕੇ ਹੇਠਲੀ ਅਦਾਲਤ ਦੀ ਵਿਸ਼ੇਸ਼ ਜੱਜ ਨੂੰ ਧਮਕਾਉਣ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਉਸ ਨੇ 2017 ਦੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਆਪਣੀ ਜ਼ਮਾਨਤ ਮਨਜ਼ੂਰ ਕਰਵਾਉਣ ਲਈ...

  • fb
  • twitter
  • whatsapp
  • whatsapp
featured-img featured-img
ਸੁਕੇਸ਼ ਦੀ ਪੁਰਾਣੀ ਤਸਵੀਰ।
Advertisement

ਦਿੱਲੀ ਦੀ ਅਦਾਲਤ ਨੇ ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਸੁਪਰੀਮ ਕੋਰਟ ਦਾ ਜੱਜ ਬਣ ਕੇ ਹੇਠਲੀ ਅਦਾਲਤ ਦੀ ਵਿਸ਼ੇਸ਼ ਜੱਜ ਨੂੰ ਧਮਕਾਉਣ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਉਸ ਨੇ 2017 ਦੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਆਪਣੀ ਜ਼ਮਾਨਤ ਮਨਜ਼ੂਰ ਕਰਵਾਉਣ ਲਈ ਇਹ ਫ਼ਰਜ਼ੀ ਕਾਲ ਕੀਤੀ ਸੀ। ਮੁੱਖ ਨਿਆਂਇਕ ਮੈਜਿਸਟਰੇਟ ਹਰਸ਼ਿਤਾ ਮਿਸ਼ਰਾ ਨੇ ਉਸ ਨੂੰ ਸਰਕਾਰੀ ਅਧਿਕਾਰੀ ਦਾ ਰੂਪ ਧਾਰਨ ਅਤੇ ਡਰਾਉਣ-ਧਮਕਾਉਣ ਦੇ ਦੋਸ਼ਾਂ ਹੇਠ ਦੋਸ਼ੀ ਠਹਿਰਾਇਆ ਹੈ। ਉਸ ਨੂੰ 27 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ। ਇਹ ਮਾਮਲਾ ਅਪਰੈਲ 2017 ਦਾ ਹੈ ਜਦੋਂ ਪੁਲੀਸ ਹਿਰਾਸਤ ਵਿੱਚ ਹੁੰਦਿਆਂ ਸੁਕੇਸ਼ ਨੇ ਕਾਂਸਟੇਬਲ ਮਨਜੀਤ ਦਾ ਮੋਬਾਈਲ ਵਰਤ ਕੇ ਵਿਸ਼ੇਸ਼ ਜੱਜ ਪੂਨਮ ਚੌਧਰੀ ਨੂੰ ਫੋਨ ਕੀਤਾ ਸੀ। ਉਸ ਨੇ ਪਹਿਲਾਂ ਸੁਪਰੀਮ ਕੋਰਟ ਦੇ ਜੱਜ ਦਾ ਨਿੱਜੀ ਸਕੱਤਰ ਅਤੇ ਫਿਰ ਖ਼ੁਦ ਜੱਜ ਬਣ ਕੇ ਆਪਣੀ ਜ਼ਮਾਨਤ ਮਨਜ਼ੂਰ ਕਰਨ ਲਈ ਦਬਾਅ ਪਾਇਆ ਸੀ।

Advertisement
Advertisement
×