ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ : The Tribune India

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ, ਦਿੱਲੀ ਨਿਗਮ ਚੋਣਾਂ ਵਿੱਚ ‘ਆਪ’ ਦਾ ਝਾੜੂ ਫਿਰਨ ਦਾ ਦਾਅਵਾ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਨਵੀਂ ਦਿੱਲੀ, 5 ਦਸੰਬਰ

ਗੁਜਰਾਤ ਅਸੈਂਬਲੀ ਚੋਣਾਂ ਲਈ ਦੂਜਾ ਤੇ ਆਖਰੀ ਗੇੜ ਮੁਕੰਮਲ ਹੋਣ ਮਗਰੋਂ ਜਾਰੀ ਵੱਖ-ਵੱਖ ਐਗਜ਼ਿਟ ਪੋਲਾਂ (ਚੋਣ ਸਰਵੇਖਣਾਂ) ਵਿੱਚ ਗੁਜਰਾਤ ਵਿੱਚ ਲਗਾਤਾਰ ਪੰਜਵੀਂ ਵਾਰ ਕਮਲ ਖਿੜਨ ਦੀ ਸੰਭਾਵਨਾ ਜਤਾਈ ਗਈ ਹੈ ਜਦੋਂਕਿ ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ ਹੋਣ ਦਾ ਦਾਅਵਾ ਕੀਤਾ ਗਿਆ ਹੈ। ਉਧਰ ਦਿੱਲੀ ਦੇ 250 ਵਾਰਡਾਂ ਲਈ ਹੋਈਆਂ ਨਿਗਮ ਚੋਣਾਂ ਵਿੱਚ ‘ਆਪ’ ਦੇ ਝਾੜੂ ਵੱਲੋਂ ਹੂੰਝਾ ਫਿਰਦਾ ਦਿਸ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੀਆਂ 68 ਅਸੈਂਬਲੀ ਸੀਟਾਂ ਲਈ ਨਿਊਜ਼ ਐਕਸ ਨੇ ਭਾਜਪਾ ਨੂੰ 32-60, ਕਾਂਗਰਸ ਨੂੰ 27-34, ਆਪ ਨੂੰ 0 ਤੇ ਹੋਰਨਾਂ ਨੂੰ 1-2 ਸੀਟਾਂ ਮਿਲਣ ਦਾ ਦਾਅਵਾ ਕੀਤਾ ਹੈ। ਰਿਪਬਲਿਕ ਟੀਵੀ ਪੀ.ਮਾਰਕ ਨੇ ਭਾਜਪਾ ਨੂੰ 34-39, ਕਾਂਗਰਸ ਨੂੰ 28-33, ਆਪ ਨੂੰ 0-1, ਹੋਰਨਾਂ ਨੂੰ 1 ਤੋਂ 4 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਹੈ। ਟਾਈਮਜ਼ ਨਾਓ ਈਟੀਜੀ ਨੇ ਭਾਜਪਾ ਨੂੰ 38, ਕਾਂਗਰਸ ਨੂੰ 28, ਆਪ ਨੂੰ ਸਿਫਰ ਤੇ ਹੋਰਨਾਂ ਨੂੰ 2 ਸੀਟਾਂ ਮਿਲਦੀਆਂ ਵਿਖਾਈਆਂ ਹਨ। ਜ਼ੀ ਨਿਊਜ਼ ਬਾਰਕ ਨੇ ਭਾਜਪਾ 35-40, ਕਾਂਗਰਸ 20-25, ਆਪ 0-3 ਤੇ ਹੋਰਨਾਂ ਨੂੰ 1 ਤੋਂ 5 ਸੀਟਾਂ ਮਿਲਣ ਦਾ ਦਾਅਵਾ ਕੀਤਾ ਹੈ। ਉਧਰ ਗੁਜਰਾਤ ਦੀਆਂ 182 ਸੀਟਾਂ ਲਈ ਜਾਰੀ ਐਗਜ਼ਿਟ ਪੋਲ ਵਿੱਚ ਨਿਊਜ਼ ਐਕਸ ਜਨ ਕੀ ਬਾਤ ਨੇ ਭਾਜਪਾ ਨੂੰ 117-140, ਕਾਂਗਰਸ ਨੂੰ 34-51, ਆਪ ਨੂੰ 6-13 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਰਿਪਬਲਿਕ ਟੀਵੀ ਪੀ ਮਾਰਕ ਨੇ ਭਾਜਪਾ ਨੂੰ 128 ਤੋਂ 148, ਕਾਂਗਰਸ ਤੇ ਹੋਰਨਾਂ ਨੂੰ 30-42 ਤੇ ਆਪ ਨੂੰ 2-10, ਟੀਵੀ 9 ਗੁਜਰਾਤੀ ਨੇ ਭਾਜਪਾ ਨੂੰ 125-130, ਕਾਂਗਰਸ 40-50 ਤੇ ਆਪ ਨੂੰ 3-5 ਅਤੇ ‘ਪੋਲ ਆਫ ਐਗਜ਼ਿਟ ਪੋਲਸ’ ਵਿੱਚ ਭਾਜਪਾ ਨੂੰ 32 ਸੀਟਾਂ ਦੇ ਵਾਧੇ ਨਾਲ 131 ਸੀਟਾਂ, ਕਾਂਗਰਸ ਨੂੰ 37 ਸੀਟਾਂ ਦੇ ਨੁਕਸਾਨ ਨਾਲ ਕੁੱਲ 41 ਸੀਟਾਂ ਤੇ ਆਪ ਨੂੰ ਸੱਤ ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਦਿੱਲੀ ਐੱਮਸੀਡੀ ਚੋਣਾਂ ਦੇ ਐਗਜ਼ਿਟ ਪੋਲ ਵਿੱਚ ਲਗਪਰ ਸਾਰੇ ਹੀ ਚੋਣ ਸਰਵੇਖਣਾਂ ਵਿੱਚ 146 ਤੋਂ 175 ਦੇ ਦਰਮਿਆਨ ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ। 250 ਵਾਰਡਾਂ ਵਾਲੀ ਦਿੱਲੀ ਨਗਰ ਨਿਗਮ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਲਈ 126 ਸੀਟਾਂ ਦੀ ਲੋੜ ਹੈ। ਪੋਲ ਆਫ਼ ਐਗਜ਼ਿਟ ਪੋਲਸ ਵਿੱਚ ਭਾਜਪਾ ਨੂੰ 84 ਸੀਟਾਂ ਦੇ ਨੁਕਸਾਨ ਨਾਲ ਇੰਨੀਆਂ ਹੀ ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਕਾਂਗਰਸ ਨੂੰ 7(-21) ਤੇ ਆਪ ਨੂੰ 155 (+111) ਸੀਟਾਂ ਮਿਲਣ ਦਾ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All