ਐਗਜ਼ਿਟ ਪੋਲ: ਹਰਿਆਣਾ ’ਚ ਕਾਂਗਰਸ ਸਰਕਾਰ ਬਣਨ ਦੀ ਪੇਸ਼ੀਨਗੋਈ
ਜੰਮੂ ਕਸ਼ਮੀਰ ਵਿੱਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੇ ਗੱਠਜੋੜ ਨੂੰ 40 ਤੋਂ ਵੱਧ ਸੀਟਾਂ ਮਿਲਣ ਦਾ ਦਾਅਵਾ
Advertisement
ਨਵੀਂ ਦਿੱਲੀ, 5 ਅਕਤੂਬਰ
ਹਰਿਆਣਾ ਅਸੈਂਬਲੀ ਚੋਣਾਂ ਲਈ ਅੱਜ ਵੋਟਿੰਗ ਦਾ ਅਮਲ ਮੁਕੰਮਲ ਹੋਣ ਤੋਂ ਫੌਰੀ ਮਗਰੋਂ ਜਾਰੀ ਵੱਖ-ਵੱਖ ਐਗਜ਼ਿਟ ਪੋਲਾਂ ’ਚ ਹਰਿਆਣਾ ’ਚ ਕਾਂਗਰਸ ਦੀ ਸਰਕਾਰ ਬਣਨ ਦੀ ਪੇਸ਼ੀਨਗੋਈ ਕੀਤੀ ਹੈ। ਐਗਜ਼ਿਟ ਪੋਲਾਂ ’ਚ ਕਾਂਗਰਸ ਨੂੰ 90 ਮੈਂਬਰੀ ਹਰਿਆਣਾ ਅਸੈਂਬਲੀ ’ਚ 55 ਸੀਟਾਂ ਨਾਲ ਅਸਾਨੀ ਨਾਲ ਬਹੁਮਤ ਮਿਲਦਾ ਦਿਖਾਇਆ ਗਿਆ ਹੈ। ਹਰਿਆਣਾ ’ਚ ਭਾਜਪਾ ਨੂੰ 20 ਤੋਂ ਵੱਧ ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ। ਉਧਰ ਜੰਮੂ ਕਸ਼ਮੀਰ ਵਿੱਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੇ ਗੱਠਜੋੜ ਨੂੰ 90 ਮੈਂਬਰੀ ਅਸੈਂਬਲੀ ’ਚ 40 ਤੋਂ 45 ਸੀਟਾਂ ਜਦਕਿ ਭਾਜਪਾ ਨੂੰ 27 ਤੋਂ 32 ਸੀਟਾਂ ਦਾ ਦਾਅਵਾ ਕੀਤਾ ਗਿਆ ਹੈ। ਉਂਜ ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ’ਚ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਣੀ ਹੈ।
Advertisement
Advertisement
