ਤਿੰਨੋਂ ਸੈਨਾਵਾਂ ਦੇ ਤਾਲਮੇਲ ਲਈ ਅਭਿਆਸ ‘ਤ੍ਰਿਸ਼ੂਲ’
ਥਲ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਦੇ ਕਮਾਂਡਰਾਂ ਨੇ ਕੀਤੀ ਅਭਿਆਸ ਦੀ ਸਮੀਖਿਆ
Advertisement
ਭਾਰਤ ਦੀ ਥਲ, ਜਲ ਅਤੇ ਹਵਾਈ ਸੈਨਾ ਦੇ ਉੱਚ ਅਧਿਕਾਰੀਆਂ (ਕਮਾਂਡਰਾਂ) ਨੇ ਤਿੰਨੋ ਸੈਨਾਵਾਂ ਦੇ ਆਪਸੀ ਤਾਲਮੇਲ ਨੂੰ ਉਤਸ਼ਾਹਿਤ ਕਰਨ ਲਈ ਇੱਥੇ ਕੀਤੇ ਜਾ ਰਹੇ ਅਭਿਆਸ ‘ਤ੍ਰਿਸ਼ੂਲ’ ਦੀ ਸਮੀਖਿਆ ਕੀਤੀ। ਇਸ ਦੌਰਾਨ, ਕਮਾਂਡਰਾਂ ਨੇ ਜਹਾਜ਼ ਆਈ ਐੱਨ ਐੱਸ ਵਿਕ੍ਰਾਂਤ ਦੀ ਸਵਾਰੀ ਵੀ ਕੀਤੀ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਕਮਾਨ ਦੇ ਕਮਾਂਡਿੰਗ-ਇਨ-ਚੀਫ਼ ਲੈਫਟੀਨੈਂਟ ਜਨਰਲ ਧੀਰਜ ਸੇਠ, ਪੱਛਮੀ ਜਲ ਸੈਨਾ ਕਮਾਨ ਦੇ ਕਮਾਂਡਿੰਗ-ਇਨ-ਚੀਫ਼ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਤੇ ਦੱਖਣ-ਪੱਛਮੀ ਹਵਾਈ ਕਮਾਨ ਦੇ ਕਮਾਂਡਿੰਗ-ਇਨ-ਚੀਫ਼, ਏਅਰ ਮਾਰਸ਼ਲ ਨਾਗੇਸ਼ ਕਪੂਰ ਨੇ ਅਭਿਆਸ ਦੀ ਸਮੀਖਿਆ ਕੀਤੀ।ਜਾਣਕਾਰੀ ਅਨੁਸਾਰ ਥਾਰ ਮਾਰੂਥਲ ਤੋਂ ਲੈ ਕੇ ਕੱਛ ਖੇਤਰ ਤੱਕ ਤਿੰਨੋਂ ਸੈਨਾਵਾਂ ਪਿਛਲੇ ਦੋ ਹਫ਼ਤਿਆਂ ਤੋਂ ਸਾਂਝੇ ਰੂਪ ਵਿੱਚ ਅਭਿਆਸ ‘ਤ੍ਰਿਸ਼ੂਲ’ ਤਹਿਤ ਕੀਤੇ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਪ੍ਰੀਖਣਾਂ ਵਿੱਚ ਹਿੱਸਾ ਲੈ ਰਹੀਆਂ ਹਨ। ਬੁੱਧਵਾਰ ਨੂੰ ਸ਼ੁਰੂ ਹੋਇਆ ਇਹ ਅਭਿਆਸ ਵੀਰਵਾਰ ਨੂੰ ਸੌਰਾਸ਼ਟਰ ਤੱਟ ’ਤੇ ਖ਼ਤਮ ਹੋਵੇਗਾ ਜਿਸ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਭਿਆਸ ਵਿੱਚ ਤਿੰਨੋ ਸੈਨਾਵਾਂ ਦੇ ਆਪਸੀ ਤਾਲਮੇਲ ਨਾਲ ਸਮੁੰਦਰੀ ਤੱਟ ’ਤੇ ਜਹਾਜ਼ ਉਤਾਰਨ ਦੀਆਂ ਕਾਰਵਾਈਆਂ ਸ਼ਾਮਲ ਹਨ। ਇਹ ਅਭਿਆਸ ਜੰਗ ਦੌਰਾਨ ਤਿੰਨੋਂ ਸੈਨਾਵਾਂ ਦੇ ਆਪਸੀ ਤਾਲਮੇਲ ਨੂੰ ਮਜ਼ਬੂਤ ਕਰੇਗਾ।
Advertisement
Advertisement
