DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

EPFO ਵੱਲੋਂ PF ਖਾਤਿਆਂ ਲਈ ਵਿਆਜ ਦਰ 8.25 ਫੀਸਦੀ ਹੀ ਰੱਖਣ ਦਾ ਐਲਾਨ

ਲਗਾਤਾਰ ਤੀਜੇ ਸਾਲ 8.25 ਫੀਸਦੀ ਮਿਲੇਗਾ ਵਿਆਜ

  • fb
  • twitter
  • whatsapp
  • whatsapp
Advertisement

EPFO ਨੇ ਵਿੱਤੀ ਸਾਲ 2025-26 ਲਈ ਪੀਐਫ ਜਮ੍ਹਾਂ ਰਾਸ਼ੀ ’ਤੇ ਵਿਆਜ ਦਰ 8.25 ਫੀਸਦੀ ਤੈਅ ਕੀਤੀ ਹੈ। ਕਿਰਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਬਿਆਨ ਅਨੁਸਾਰ ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਵਿਆਜ ਦਰ ਨੂੰ 8.25 ਫੀਸਦੀ ’ਤੇ ਹੀ ਬਰਕਰਾਰ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਸਾਲ 2023-24 ਅਤੇ 2024-25 ਵਿੱਚ ਵੀ ਨਿਵੇਸ਼ਕਾਂ ਨੂੰ ਇੰਨੀ ਹੀ ਵਿਆਜ ਦਰ ਦਿੱਤੀ ਗਈ ਸੀ।

ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਦੀ ਅਗਵਾਈ ਵਿੱਚ ਹੋਈ ਸੈਂਟਰਲ ਬੋਰਡ ਆਫ ਟਰੱਸਟੀਜ਼ (CBT) ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਬੋਰਡ ਨੇ ਸਿਫਾਰਸ਼ ਕੀਤੀ ਹੈ ਕਿ ਸਾਲ 2025-26 ਲਈ ਮੈਂਬਰਾਂ ਦੇ ਖਾਤਿਆਂ ਵਿੱਚ 8.25 ਫੀਸਦੀ ਸਾਲਾਨਾ ਵਿਆਜ ਜਮ੍ਹਾਂ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਸਾਲ 2022-23 ਵਿੱਚ ਇਹ ਵਿਆਜ ਦਰ 8.15 ਫੀਸਦੀ ਸੀ, ਜਿਸ ਨੂੰ 2024 ਵਿੱਚ ਮਾਮੂਲੀ ਵਧਾ ਕੇ 8.25 ਫੀਸਦੀ ਕਰ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਇਹ ਦਰ ਸਥਿਰ ਚੱਲ ਰਹੀ ਹੈ।

Advertisement

Advertisement
Advertisement
×