DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Enforcement Directorate ਨੇ ਲੋਕਾਂ ਨੂੰ ਲੁੱਟਣ ਵਾਲੇ ਚਾਰ promoter ਗ੍ਰਿਫ਼ਤਾਰ ਕੀਤੇ

ਅਦਾਲਤ ਨੇ ਮੁਲਜ਼ਮਾਂ ਦਾ ਪੰਜ ਰੋਜ਼ਾ ਰਿਮਾਂਡ ਦਿੱਤਾ; 2004 ਕਰੋੜ ਰੁਪਏ ਦੀ ਠੱਗੀ: 19,000 ਤੋਂ ਵੱਧ ਲੋਕ ਪ੍ਰਭਾਵਿਤ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement
ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਰੀਅਲ ਅਸਟੇਟ ਗਰੁੱਪ ਦੇ ਚਾਰ ਪ੍ਰਮੋਟਰਾਂ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ’ਤੇ ਕਥਿਤ ਤੌਰ ’ਤੇ 2,004 ਕਰੋੜ ਰੁਪਏ ਦਾ ਘਰ ਖਰੀਦਦਾਰ ਘੁਟਾਲਾ ਕਰਨ ਦਾ ਦੋਸ਼ ਹੈ, ਜਿਸ ਨਾਲ 19,000 ਤੋਂ ਵੱਧ ਖਰੀਦਦਾਰ ਅਤੇ ਨਿਵੇਸ਼ਕ ਪ੍ਰਭਾਵਿਤ ਹੋਏ ਹਨ।

ਅੱਜ ਜਾਰੀ ਸਰਕਾਰੀ ਬਿਆਨ ਮੁਤਾਬਕ, ਮੁਲਜ਼ਮ ਅਵਧੇਸ਼ ਕੁਮਾਰ ਗੋਇਲ, ਰਜਨੀਸ਼ ਮਿੱਤਲ, ਅਤੁਲ ਗੁਪਤਾ ਅਤੇ ਵਿਕਾਸ ਗੁਪਤਾ ‘ਅਰਥ ਇਨਫਰਾਸਟਰੱਕਚਰਜ਼ ਲਿਮਟਿਡ’ ਦੇ ਪ੍ਰਮੋਟਰ ਅਤੇ ਡਾਇਰੈਕਟਰ ਹਨ। ਉਨ੍ਹਾਂ ਨੂੰ ਪਹਿਲੀ ਜੂਨ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ ਐੱਮ ਐੱਲ ਏ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਬਿਆਨ ਵਿੱਚ ਦੱਸਿਆ ਗਿਆ ਹੈ ਕਿ ਮੁਲਜ਼ਮਾਂ ਨੂੰ ਦਿੱਲੀ ਦੀ ਇੱਕ ਵਿਸ਼ੇਸ਼ ਪੀ ਐੱਮ ਐੱਲ ਏ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਜਾਂਚ ਏਜੰਸੀ ਨੂੰ ਪੁੱਛ-ਪੜਤਾਲ ਲਈ ਮੁਲਜ਼ਮਾਂ ਦਾ ਪੰਜ ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ।

Advertisement

ਕੇਂਦਰੀ ਜਾਂਚ ਏਜੰਸੀ ਅਨੁਸਾਰ, ਇਸ ਗਰੁੱਪ ਨੇ ਲੋਕਾਂ ਨੂੰ ਸਮੇਂ ਸਿਰ ਫਲੈਟ ਤੇ ਦੁਕਾਨਾਂ ਦੇਣ ਅਤੇ ਪੱਕੇ ਮੁਨਾਫੇ ਦਾ ਵਾਅਦਾ ਕਰ ਕੇ 19,425 ਤੋਂ ਵੱਧ ਘਰ ਖਰੀਦਦਾਰਾਂ ਅਤੇ ਨਿਵੇਸ਼ਕਾਂ ਤੋਂ ਲਗਪਗ 2,004 ਕਰੋੜ ਰੁਪਏ ਇਕੱਠੇ ਕੀਤੇ ਸਨ। ਏਜੰਸੀ ਨੇ ਦੋਸ਼ ਲਾਇਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਲਗਪਗ 467 ਕਰੋੜ ਰੁਪਏ ਵੱਖ-ਵੱਖ ਫਰਮਾਂ ਅਤੇ ਸਬੰਧਤ ਵਿਅਕਤੀਆਂ ਦੇ ਖਾਤਿਆਂ ਰਾਹੀਂ ਇੱਧਰ-ਉੱਧਰ ਕੀਤੇ ਗਏ ਸਨ। ਈ ਡੀ ਨੇ ਕਿਹਾ, ‘‘ਖਰੀਦਦਾਰਾਂ ਅਤੇ ਨਿਵੇਸ਼ਕਾਂ ਤੋਂ ਮੋਟੀ ਰਕਮ ਲੈਣ ਦੇ ਬਾਵਜੂਦ, ਪ੍ਰਾਜੈਕਟਾਂ ਨੂੰ ਅਧੂਰਾ ਛੱਡ ਦਿੱਤਾ ਗਿਆ ਜਾਂ ਉਨ੍ਹਾਂ ਨੂੰ ਕਬਜ਼ਾ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਘਰ ਖਰੀਦਦਾਰਾਂ ਅਤੇ ਨਿਵੇਸ਼ਕਾਂ ਨਾਲ ਸਿੱਧਾ ਧੋਖਾ ਕੀਤਾ ਗਿਆ।’’

Advertisement

Advertisement
×