ਮੁਲਾਜ਼ਮ ਕਿਸੇ ਖਾਸ ਥਾਂ ’ਤੇ ਤਬਾਦਲੇ ਲਈ ਜ਼ੋਰ ਨਹੀਂ ਪਾ ਸਕਦੇ: ਸੁਪਰੀਮ ਕੋਰਟ

ਮੁਲਾਜ਼ਮ ਕਿਸੇ ਖਾਸ ਥਾਂ ’ਤੇ ਤਬਾਦਲੇ ਲਈ ਜ਼ੋਰ ਨਹੀਂ ਪਾ ਸਕਦੇ: ਸੁਪਰੀਮ ਕੋਰਟ

ਨਵੀਂ ਦਿੱਲੀ, 12 ਸਤੰਬਰ

ਸੁਪਰੀਮ ਕੋਰਟ ਨੇ ਕਿਹਾ ਕਿ ਕੋਈ ਵੀ ਮੁਲਾਜ਼ਮ ਕਿਸੇ ਵਿਸ਼ੇਸ਼ ਥਾਂ ’ਤੇ ਤਬਾਦਲੇ ਲਈ ਦਬਾਅ ਨਹੀਂ ਪਾ ਸਕਦਾ ਤੇ ਲੋੜ ਮੁਤਾਬਕ ਸਟਾਫ਼ ਨੂੰ ਤਬਦੀਲ ਕਰਨ ਦਾ ਫੈਸਲਾ ਰੁਜ਼ਗਾਰਦਾਤੇ ਦਾ ਹੋਵੇਗਾ। ਸੁਪਰੀਮ ਕੋਰਟ ਨੇ ਇਹ ਟਿੱਪਣੀਆਂ ਇਕ ਮਹਿਲਾ ਲੈਕਚਰਾਰ ਵੱਲੋਂ ਦਾਇਰ ਪਟੀਸ਼ਨ ’ਤੇ ਕੀਤੀਆਂ ਹਨ। ਲੈਕਚਰਾਰ ਨੇ ਪਟੀਸ਼ਨ ਵਿੱਚ ਅਲਾਹਾਬਾਦ ਹਾਈ ਕੋਰਟ ਵੱਲੋਂ ਅਕਤੂਬਰ 2017 ਵਿੱਚ ਦਿੱਤੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਲੈਕਚਰਾਰ ਨੇ ਸਬੰਧਤ ਅਥਾਰਿਟੀ ਕੋਲ ਅਮਰੋਹਾ ਤੋਂ ਗੌਤਮ ਬੁੱਧ ਨਗਰ ਵਿੱਚ ਤਬਾਦਲੇ ਲਈ ਆਪਣਾ ਪੱਖ ਰੱਖਿਆ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ। ਅੱਗੋਂ ਹਾਈ ਕੋਰਟ ਨੇ ਵੀ ਇਸ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਜਸਟਿਸ ਐੱਮ.ਆਰ.ਸ਼ਾਹ ਤੇ ਅਨਿਰੁੱਧ ਬੋਸ ਦੇ ਬੈਂਚ ਨੇ ਕਿਹਾ, ‘‘ਕਿਸੇ ਖਾਸ ਥਾਂ ’ਤੇ ਤਬਾਦਲਾ ਕਰਨ ਜਾਂ ਨਾ ਕਰਨ ਲਈ ਮੁਲਾਜ਼ਮ ਵੱਲੋਂ ਦਬਾਅ ਨਹੀਂ ਪਾਇਆ ਜਾ ਸਕਦਾ ਹੈ। ਇਹ ਰੁਜ਼ਗਾਰਦਾਤੇ ਦਾ ਅਧਿਕਾਰ ਖੇਤਰ ਹੈ ਤੇ ਉਹ ਆਪਣੀ ਲੋੜ ਮੁਤਾਬਕ ਕਿਸੇ ਵੀ ਮੁਲਾਜ਼ਮ ਨੂੰ ਤਬਦੀਲ ਕਰ ਸਕਦਾ ਹੈ।’’ ਪਟੀਸ਼ਨਰ ਮਹਿਲਾ ਲੈਕਚਰਾਰ ਨੇ ਕਿਹਾ ਕਿ ਉਹ ਅਮਰੋਹਾ ਜ਼ਿਲ੍ਹੇ ਵਿੱਚ ਤਾਇਨਾਤ ਸੀ ਤੇ ਉਸ ਨੇ ਗੌਤਮ ਬੁੱਧ ਨਗਰ ਵਿਚਲੇ ਇਕ ਕਾਲਜ ਵਿੱਚ ਤਬਾਦਲੇ ਲਈ ਸਬੰਧਿਤ ਅਥਾਰਿਟੀ ਤੱਕ ਪਹੁੰਚ ਕਰਕੇ ਅਰਜ਼ੀ ਦਿੱਤੀ ਸੀ, ਜਿਸ ਨੂੰ ਸਤੰਬਰ 2017 ਵਿੱਚ ਰੱਦ ਕਰ ਦਿੱਤਾ ਗਿਆ। ਪਟੀਸ਼ਨਰ ਦੇ ਵਕੀਲ ਨੇ ਹਾਈ ਕੋਰਟ ਵਿੱਚ ਤਰਕ ਦਿੱੱਤਾ ਕਿ ਉਸ ਦਾ ਮੁਵੱਕਿਲ ਪਿਛਲੇ ਚਾਰ ਸਾਲਾਂ ਤੋਂ ਅਮਰੋਹਾ ਵਿੱਚ ਕੰਮ ਕਰ ਰਹੀ ਹੈ ਤੇ ਸਰਕਾਰ ਦੀ ਨੀਤੀ ਤਹਿਤ ਤਬਾਦਲੇ ਦੀ ਹੱਕਦਾਰ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਬੀਐੱਸਐੱਫ ਦੇ ਮੁੱਦੇ ’ਤੇ ਡਟੀਆਂ ਪੰਜਾਬ ਦੀਆਂ ਸਿਆਸੀ ਧਿਰਾਂ

ਬੀਐੱਸਐੱਫ ਦੇ ਮੁੱਦੇ ’ਤੇ ਡਟੀਆਂ ਪੰਜਾਬ ਦੀਆਂ ਸਿਆਸੀ ਧਿਰਾਂ

ਸਰਬ-ਪਾਰਟੀ ਮੀਟਿੰਗ ’ਚ ਕੇਂਦਰੀ ਨੋਟੀਫਿਕੇਸ਼ਨ ਤੇ ਖੇਤੀ ਕਾਨੂੰਨਾਂ ਵਿਰੁੱ...

ਪਹਿਲੀਆਂ ਸਰਕਾਰਾਂ ਨੇ ਸਿਹਤ ਢਾਂਚੇ ਵੱਲ ਧਿਆਨ ਨਹੀਂ ਦਿੱਤਾ: ਮੋਦੀ

ਪਹਿਲੀਆਂ ਸਰਕਾਰਾਂ ਨੇ ਸਿਹਤ ਢਾਂਚੇ ਵੱਲ ਧਿਆਨ ਨਹੀਂ ਦਿੱਤਾ: ਮੋਦੀ

ਪ੍ਰਧਾਨ ਮੰਤਰੀ ਵੱਲੋਂ ਯੂਪੀ ’ਚ ਨੌਂ ਮੈਡੀਕਲ ਕਾਲਜਾਂ ਦਾ ਉਦਘਾਟਨ

ਮੱਧ ਪ੍ਰਦੇਸ਼: ਬਜਰੰਗ ਦਲ ਵੱਲੋਂ ਵੈੱਬ ਸੀਰੀਜ਼ ਦੇ ਸੈੱਟ ’ਤੇ ਹੰਗਾਮਾ

ਮੱਧ ਪ੍ਰਦੇਸ਼: ਬਜਰੰਗ ਦਲ ਵੱਲੋਂ ਵੈੱਬ ਸੀਰੀਜ਼ ਦੇ ਸੈੱਟ ’ਤੇ ਹੰਗਾਮਾ

ਪ੍ਰਕਾਸ਼ ਝਾਅ ਦੀ ਸੀਰੀਜ਼ ’ਚ ਹਿੰਦੂ ਧਰਮ ਨੂੰ ਮਾੜੀ ਰੌਸ਼ਨੀ ’ਚ ਦਿਖਾਉਣ ਦ...

ਰਿਹਾਈ ਬਦਲੇ ਪੈਸੇ: ਐਨਸੀਬੀ ਵੱਲੋਂ ਵਿਜੀਲੈਂਸ ਜਾਂਚ ਦੇ ਹੁਕਮ

ਰਿਹਾਈ ਬਦਲੇ ਪੈਸੇ: ਐਨਸੀਬੀ ਵੱਲੋਂ ਵਿਜੀਲੈਂਸ ਜਾਂਚ ਦੇ ਹੁਕਮ

ਕਰੂਜ਼ ਡਰੱਗਜ਼ ਕੇਸ ਵਿੱਚ ਗਵਾਹ ਨੇ ਏਜੰਸੀ ਦੇ ਅਧਿਕਾਰੀ ਉੱਤੇ ਆਰੀਅਨ ਦੀ...

ਸ਼ਹਿਰ

View All