ਬਿਹਾਰ ਦੇ ਵੋਟਰਾਂ ਦੀ ਸੂਚੀ ਵੈੱਬਸਾਈਟ ’ਤੇ ਅਪਲੋਡ ਕਰੇਗਾ ਚੋਣ ਕਮਿਸ਼ਨ
ਨਵੀਂ ਦਿੱਲੀ: ਚੋਣ ਕਮਿਸ਼ਨ ਜਲਦੀ ਹੀ 2003 ਦੀ ਬਿਹਾਰ ਦੀ ਵੋਟਰ ਸੂਚੀ ਆਪਣੀ ਵੈੱਬਸਾਈਟ ’ਤੇ ਅਪਲੋਡ ਕਰੇਗਾ ਤਾਂ ਜੋ 4.96 ਕਰੋੜ ਵੋਟਰ, ਜਿਨ੍ਹਾਂ ਦੇ ਨਾਂ ਇਸ ਵਿੱਚ ਸ਼ਾਮਲ ਹਨ, ਵੋਟਰ ਸੂਚੀ ਦੀ ਵਿਸ਼ੇਸ਼ ਪੜਤਾਲ ਲਈ ਸਬੰਧਤ ਫਾਰਮ ਨਾਲ ਜੋੜਨ ਲਈ...
Advertisement
ਨਵੀਂ ਦਿੱਲੀ: ਚੋਣ ਕਮਿਸ਼ਨ ਜਲਦੀ ਹੀ 2003 ਦੀ ਬਿਹਾਰ ਦੀ ਵੋਟਰ ਸੂਚੀ ਆਪਣੀ ਵੈੱਬਸਾਈਟ ’ਤੇ ਅਪਲੋਡ ਕਰੇਗਾ ਤਾਂ ਜੋ 4.96 ਕਰੋੜ ਵੋਟਰ, ਜਿਨ੍ਹਾਂ ਦੇ ਨਾਂ ਇਸ ਵਿੱਚ ਸ਼ਾਮਲ ਹਨ, ਵੋਟਰ ਸੂਚੀ ਦੀ ਵਿਸ਼ੇਸ਼ ਪੜਤਾਲ ਲਈ ਸਬੰਧਤ ਫਾਰਮ ਨਾਲ ਜੋੜਨ ਲਈ ਪ੍ਰਸੰਗਿਕ ਹਿੱਸੇ ਨੂੰ ਕੱਢ ਸਕਣ। ਚੋਣ ਕਮਿਸ਼ਨ ਵੱਲੋਂ ਬਿਹਾਰ ਦੀ ਚੋਣ ਮਸ਼ੀਨਰੀ ਨੂੰ ਜਾਰੀ ਕੀਤੇ ਗਏ ਨਿਰਦੇਸ਼ਾਂ ਅਨੁਸਾਰ 4.96 ਕਰੋੜ ਵੋਟਰ ਜਿਹੜੇ 2003 ਦੀ ਵਿਸ਼ੇਸ਼ ਪੜਤਾਲ ਸੂਚੀ ਵਿੱਚ ਸ਼ਾਮਲ ਸਨ, ਨੂੰ ਆਪਣੀ ਜਨਮ ਮਿਤੀ ਤੇ ਜਨਮ ਸਥਾਨ ਸਾਬਤ ਕਰਨ ਲਈ ਕੋਈ ਵੀ ਦਸਤਾਵੇਜ਼ ਜਮ੍ਹਾਂ ਕਰਨ ਦੀ ਲੋੜ ਨਹੀਂ ਹੈ। ਬਾਕੀ ਤਿੰਨ ਕਰੋੜ ਵੋਟਰਾਂ ਨੂੰ ਆਪਣਾ ਜਨਮ ਸਥਾਨ ਜਾਂ ਜਨਮ ਮਿਤੀ ਪ੍ਰਮਾਣਿਤ ਕਰਨ ਲਈ 11 ਸੂਚੀਬੱਧ ਦਸਤਾਵੇਜ਼ਾਂ ’ਚੋਂ ਇੱਕ ਦਸਤਾਵੇਜ਼ ਮੁਹੱਈਆ ਕਰਾਉਣਾ ਹੋਵੇਗਾ। -ਪੀਟੀਆਈ
Advertisement
Advertisement