DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Election Commission Dispute : ਆਈ ਟੀ ਮੁਖੀ ਤੇ ਸੀਨੀਅਰ ਉਪ ਚੋਣ ਕਮਿਸ਼ਨਰ ਰਡਾਰ ’ਤੇ

ਚੋਣ ਕਮਿਸ਼ਨਰਾਂ ਨੇ ਦੋਵੇਂ ਅਧਿਕਾਰੀਆਂ ਦੇ ਫ਼ੈਸਲੇ ’ਤੇ ਜਤਾਇਆ ਸੀ ਇਤਰਾਜ਼

  • fb
  • twitter
  • whatsapp
  • whatsapp
Advertisement

ਭਾਰਤੀ ਚੋਣ ਕਮਿਸ਼ਨ ਦੇ ਅੰਦਰੂਨੀ ਵਿਵਾਦ ਦੌਰਾਨ ਦੋ ਮੁੱਖ ਅਧਿਕਾਰੀਆਂ ਆਈ ਟੀ ਦੀ ਡਾਇਰੈਕਟਰ ਜਨਰਲ ਸੀਮਾ ਖੰਨਾ ਅਤੇ ਸੀਨੀਅਰ ਉਪ ਚੋਣ ਕਮਿਸ਼ਨਰ ਮਨੀਸ਼ ਗਰਗ ਦੀਆਂ ਭੂਮਿਕਾਵਾਂ ਨੂੰ ਲੈ ਕੇ ਵੱਡੀ ਚਰਚਾ ਛਿੜ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੋਣ ਕਮਿਸ਼ਨਰਾਂ ਐੱਸ ਐੱਸ ਸੰਧੂ ਅਤੇ ਵਿਵੇਕ ਜੋਸ਼ੀ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਅਤੇ ਡਿਜੀਟਲ ਪਲੈਟਫਾਰਮ ‘ਈ ਸੀ ਆਈ ਨੈੱਟ’ ਦੇ ਕਥਿਤ ਕੇਂਦਰੀਕਰਨ ਨਾਲ ਜੁੜੇ ਅਹਿਮ ਫ਼ੈਸਲਿਆਂ ਬਾਰੇ ਉਨ੍ਹਾਂ ਨੂੰ ਭਰੋਸੇ ’ਚ ਨਾ ਲਏ ਜਾਣ ’ਤੇ ਸਖ਼ਤ ਇਤਰਾਜ਼ ਜਤਾਇਆ ਹੈ।

ਸੀਮਾ ਖੰਨਾ ’ਤੇ ਦੋਸ਼ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਆਈ ਟੀ ਵਿਭਾਗ ਨੇ ਚੋਣ ਰਜਿਸਟ੍ਰੇਸ਼ਨ ਅਫਸਰਾਂ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਵੋਟਰ ਰਜਿਸਟ੍ਰੇਸ਼ਨ ਐਪ ‘ਈ ਸੀ ਆਈ ਨੈੱਟ’ ਤੱਕ ਪਹੁੰਚ ਕਰਨ ਤੋਂ ਸੀਮਤ ਕਰ ਦਿੱਤਾ ਸੀ। ਆਈ ਆਈ ਟੀ ਦਿੱਲੀ ਤੋਂ ਡਾਕਟਰੇਟ ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਤਹਿਤ ਐੱਨ ਆਈ ਸੀ ਨਾਲ ਜੁੜੀ ਖੰਨਾ ਦੀ 2025 ’ਚ ਡੈਪੂਟੇਸ਼ਨ ’ਤੇ ਚੋਣ ਕਮਿਸ਼ਨ ’ਚ ਨਿਯੁਕਤੀ ਹੋਈ ਸੀ। ਖੰਨਾ ’ਤੇ ਦੋਸ਼ ਹੈ ਕਿ ਉਨ੍ਹਾਂ ਆਪਣੇ ਅਧਿਕਾਰ ਹੱਦੋਂ ਵੱਧ ਵਰਤੇ। ਚੋਣ ਕਮਿਸ਼ਨਰ ਸੰਧੂ ਨੇ ਸਪੱਸ਼ਟ ਕੀਤਾ ਕਿ ਡੀ ਜੀ (ਆਈ ਟੀ) ਕੋਲ ਕਾਨੂੰਨੀ ਤੌਰ ’ਤੇ ਬਣੇ ਅਦਾਰੇ ਦੀ ਆਜ਼ਾਦੀ ਅਤੇ ਉਸ ਦੀ ਪਹੁੰਚ ਨੂੰ ਸੀਮਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਦਿਲਚਸਪ ਗੱਲ ਇਹ ਹੈ ਕਿ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਆਪਣੇ ਕਾਰਜਕਾਲ ਦੌਰਾਨ ਸੀਮਾ ਖੰਨਾ ਉਸ ਟੀਮ ਦਾ ਹਿੱਸਾ ਸੀ ਜਿਸ ਨੇ ਆਰੋਗਿਆਸੇਤੂ ਐਪ ਵਿਕਸਤ ਕੀਤਾ ਸੀ।

Advertisement

ਦੂਜਾ ਅਧਿਕਾਰੀ ਸੀਨੀਅਰ ਉਪ ਚੋਣ ਕਮਿਸ਼ਨਰ ਮਨੀਸ਼ ਗਰਗ (1996 ਬੈਚ ਦੇ ਆਈ ਏ ਐੱਸ ਅਧਿਕਾਰੀ) ’ਤੇ ਦੋਸ਼ ਹੈ ਕਿ ਉਨ੍ਹਾਂ ਪ੍ਰਸ਼ਾਸਨ ਦਾ ਵਾਧੂ ਚਾਰਜ ਸੰਭਾਲਦਿਆਂ ਹੀ ਚੋਣ ਕਮਿਸ਼ਨਰਾਂ ਦੀ ਸਲਾਹ ਤੋਂ ਬਿਨਾਂ ਕੰਮ ਦੀ ਵੰਡ ’ਚ ਤਬਦੀਲੀ ਕੀਤੀ। ਉਨ੍ਹਾਂ ਡੀ ਜੀ (ਆਈ ਟੀ) ਦੀ ਨਿਗਰਾਨੀ ਤੋਂ ਇੱਕ ਸਾਥੀ ਅਧਿਕਾਰੀ ਹਟਾ ਦਿੱਤਾ ਅਤੇ ਪ੍ਰਸਤਾਵਿਤ ਅੰਦਰੂਨੀ ਆਡਿਟ ਵੀ ਰੱਦ ਕਰ ਦਿੱਤਾ। ਇਸ ਕਦਮ ਤੋਂ ਨਾਰਾਜ਼ ਹੋ ਕੇ ਚੋਣ ਕਮਿਸ਼ਨਰਾਂ ਨੇ ਕੈਬਨਿਟ ਸਕੱਤਰ ਨੂੰ ਪੱਤਰ ਲਿਖ ਕੇ ਗਰਗ ਖ਼ਿਲਾਫ਼ ਢੁਕਵੀਂ ਕਾਰਵਾਈ ਦੀ ਮੰਗ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਗਿਆ ਸੀ।

Advertisement

Advertisement
×