DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Election Commission Act 2023: ਚੋਣ ਕਮਿਸ਼ਨਰਾਂ ਦੀ ਨਿਯੁਕਤੀ ਬਾਰੇ ਫ਼ੈਸਲੇ ਖ਼ਿਲਾਫ਼ ਪਟੀਸ਼ਨ ਦਾਇਰ

ਸੁਪਰੀਮ ਕੋਰਟ ਦਾ ਵੰਡਵਾਂ ਫ਼ੈਸਲਾ ਵਾਪਸ ਲੈਣ ਦੀ ਮੰਗ

  • fb
  • twitter
  • whatsapp
  • whatsapp
featured-img featured-img
ਸੁਪਰੀਮ ਕੋਰਟ।
Advertisement
ਸੁਪਰੀਮ ਕੋਰਟ ’ਚ ‘ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰ (ਨਿਯੁਕਤੀ, ਸੇਵਾ ਸ਼ਰਤਾਂ ਅਤੇ ਕਾਰਜਕਾਲ) ਐਕਟ-2023’ ਦੀ ਵਾਜਿਬੀਅਤ ’ਤੇ 23 ਸਤੰਬਰ ਨੂੰ ਆਏ ਵੰਡਵੇਂ ਫ਼ੈਸਲੇ ਨੂੰ ਵਾਪਸ ਲੈਣ ਲਈ ਕਿਊਰੇਟਿਵ (ਸੁਧਾਰ) ਪਟੀਸ਼ਨ (ਜਦੋਂ ਕਿਸੇ ਸ਼ਖ਼ਸ ਦੀ ਰਿਵਿਊ ਪਟੀਸ਼ਨ ਖਾਰਜ ਹੋ ਜਾਂਦੀ ਹੈ, ਤਾਂ ਅਦਾਲਤ ਵਿੱਚ ਇਨਸਾਫ਼ ਮੰਗਣ ਦਾ ਇਹ ਆਖ਼ਰੀ ਦਰਵਾਜ਼ਾ ਹੁੰਦਾ ਹੈ) ਦਾਇਰ ਕੀਤੀ ਗਈ ਹੈ। 23 ਸਤੰਬਰ ਨੂੰ ਵਾਪਰੇ ਇਸ ਅਹਿਮ ਘਟਨਾਕ੍ਰਮ ’ਚ ਸੁਪਰੀਮ ਕੋਰਟ ਨੇ ਇਸ ਗੱਲ ’ਤੇ ਵੰਡੀ ਹੋਈ ਰਾਏ ਦਿੱਤੀ ਸੀ ਕਿ 2023 ਦੇ ਜਿਸ ਕਾਨੂੰਨ ’ਚ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਾਂ ਦੀ ਚੋਣ ਲਈ ਬਣੀ ਕਮੇਟੀ ’ਚੋਂ ਭਾਰਤ ਦੇ ਚੀਫ ਜਸਟਿਸ ਨੂੰ ਬਾਹਰ ਰੱਖਿਆ ਗਿਆ ਹੈ, ਕੀ ਉਸ ਦੀ ਵਾਜਬੀਅਤ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੇ ਸਮੂਹ ਨੂੰ ਵੱਡੇ ਸੰਵਿਧਾਨਕ ਬੈਂਚ ਕੋਲ ਭੇਜਿਆ ਜਾਣਾ ਚਾਹੀਦਾ ਹੈ ਜਾਂ ਨਹੀਂ।

ਜਯਾ ਠਾਕੁਰ ਦੀ ਇਹ ਪਟੀਸ਼ਨ ਮੀਡੀਆ ਰਿਪੋਰਟਾਂ ’ਚ ਕੀਤੇ ਗਏ ਉਨ੍ਹਾਂ ਦਾਅਵਿਆਂ ਮਗਰੋਂ ਆਈ ਹੈ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਜਸਟਿਸ ਸਤੀਸ਼ ਚੰਦਰ ਸ਼ਰਮਾ ਜੋ ਉਸ ਬੈਂਚ ਦਾ ਹਿੱਸਾ ਸਨ ਜਿਸ ਨੇ ਵੰਡਵਾਂ ਫ਼ੈਸਲਾ ਸੁਣਾਇਆ ਸੀ, ਦੇ ਪੁੱਤਰ ਮੱਧ ਪ੍ਰਦੇਸ਼ ਹਾਈ ਕੋਰਟ ’ਚ ਚੋਣ ਕਮਿਸ਼ਨ ਦੇ ਮੌਜੂਦਾ ਸਰਕਾਰੀ ਵਕੀਲ ਹਨ। ਵਕੀਲ ਵਰੁਣ ਠਾਕੁਰ ਰਾਹੀਂ ਦਾਇਰ ਪਟੀਸ਼ਨ ’ਚ ‘ਪੱਖਪਾਤ ਬਾਰੇ ਵਾਜਿਬ ਖ਼ਦਸ਼ੇ’ ਨੂੰ ਆਧਾਰ ਬਣਾਇਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਵੰਡਵਾਂ ਫ਼ੈਸਲਾ ਸੁਣਾਏ ਜਾਣ ਮਗਰੋਂ ਪਟੀਸ਼ਨਰ ਨੂੰ ਪਤਾ ਲੱਗਾ ਕਿ ਜਸਟਿਸ ਸ਼ਰਮਾ ਦੇ ਪੁੱਤਰ ਚੋਣ ਕਮਿਸ਼ਨ ਦੇ ਕਾਨੂੰਨੀ ਪੈਨਲ ਵਿੱਚ ਹਨ। ਪਟੀਸ਼ਨ ’ਚ ਕਿਹਾ ਗਿਆ ਹੈ, ‘‘ਪਟੀਸ਼ਨਰ ਦੀ ਬੇਨਤੀ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਸਿੱਧਾਰਥ ਸ਼ਰਮਾ ਦੇ ਪੇਸ਼ੇਵਰ ਫ਼ਰਜ਼ ਅਤੇ ਜਸਟਿਸ ਸਤੀਸ਼ ਸ਼ਰਮਾ ਵੱਲੋਂ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੇ ਮਾਮਲੇ ਦੇ ਫ਼ੈਸਲੇ ਦਰਮਿਆਨ ਹਿੱਤਾਂ ਦਾ ਸਿੱਧਾ ਟਕਰਾਅ ਹੈ... ਕਿਉਂਕਿ ਇਨਸਾਫ਼ ਨਾ ਸਿਰਫ਼ ਹੋਣਾ ਚਾਹੀਦਾ ਹੈ ਸਗੋਂ ਸਪੱਸ਼ਟ ਤੌਰ ’ਤੇ ਅਤੇ ਬਿਨਾਂ ਕਿਸੇ ਸ਼ੱਕ ਦੇ ਹੁੰਦਾ ਦਿਖਾਈ ਵੀ ਦੇਣਾ ਚਾਹੀਦਾ ਹੈ।’’

Advertisement

Advertisement
Advertisement
×