ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਸ਼ਟਰਪਤੀ ਮੁਰਮੂ ਨੂੰ ਅੱਠ ਚੀਤੇ ਸੌਂਪੇ

ਕੁਝ ਹਫ਼ਤਿਆਂ ’ਚ ਬੋਤਸਵਾਨਾ ਤੋਂ ਭਾਰਤ ਲਿਆਂਦੇ ਜਾਣਗੇ ਚੀਤੇ
ਰਾਸ਼ਟਰਪਤੀ ਦਰੋਪਦੀ ਮੁਰਮੂ ਬੋਤਸਵਾਨਾ ਵਿੱਚ ਆਪਣੇ ਹਮਰੁਤਬਾ ਦੁਮਾ ਗਿਡੀਓਨ ਬੋਕੋ ਨਾਲ ਚੀਤਿਆਂ ਨੂੰ ਛੱਡਣ ਸਮੇਂ। ਫੋਟੋ: ਪੀਟੀਆਈ
Advertisement
ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਬੋਤਸਵਾਨਾ ਦੇ ਦੌਰੇ ਦੇ ਆਖ਼ਰੀ ਦਿਨ ਅੱਜ ਰਸਮੀ ਤੌਰ ’ਤੇ ਅੱਠ ਚੀਤੇ ਸੌਂਪੇ ਗਏ। ਸ੍ਰੀਮਤੀ ਮੁਰਮੂ ਅਤੇ ਬੋਤਸਵਾਨਾ ਦੇ ਰਾਸ਼ਟਰਪਤੀ ਡੂਮਾ ਗਿਡਿਓਨ ਬੋਕੋ ਮੋਕੋਲੋਡੀ ਕੁਦਰਤੀ ਰੱਖ ’ਚ ਅੱਜ ਸਵੇਰੇ ਪੁੱਜੇ ਅਤੇ ਦੋ ਚੀਤਿਆਂ ਨੂੰ ਇਕਾਂਤਵਾਸ ਵਾੜੇ ’ਚ ਛੱਡੇ ਜਾਣ ਦੀ ਘਟਨਾ ਨੂੰ ਦੇਖਣ ਲਈ ਸਫਾਰੀ ਵਾਹਨ ’ਤੇ ਸਵਾਰ ਹੋਏ। ਭਾਰਤ ਅਤੇ ਬੋਤਸਵਾਨਾ ਦੇ ਜੰਗਲੀ ਜੀਵਾਂ ਬਾਰੇ ਅਧਿਕਾਰੀਆਂ ਨੇ ਮੁਰਮੂ ਅਤੇ ਬੋਕੋ ਨੂੰ ਚੀਤਿਆਂ ਦੀ ਸਾਂਭ-ਸੰਭਾਲ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਅੱਠ ਚੀਤੇ ਰੱਖ ’ਚ ਹਨ ਅਤੇ ਸਿਰਫ਼ ਦੋ ਨੂੰ ਰਾਸ਼ਟਰਪਤੀਆਂ ਦੀ ਹਾਜ਼ਰੀ ’ਚ ਇਕਾਂਤਵਾਸ ਲਈ ਛੱਡਿਆ ਗਿਆ ਹੈ ਜੋ ਬੋਤਸਵਾਨਾ ਵੱਲੋਂ ਉਨ੍ਹਾਂ ਨੂੰ ਭਾਰਤ ਹਵਾਲੇ ਕੀਤੇ ਜਾਣ ਦਾ ਪ੍ਰਤੀਕ ਹੈ। ਚੀਤਿਆਂ ਨੂੰ ਕਾਲਾਹਾਰੀ ਰੇਗਿਸਤਾਨ ਸਥਿਤ ਗ਼ਾਂਜ਼ੀ ਸ਼ਹਿਰ ਤੋਂ ਇਸ ਕੁਦਰਤੀ ਰੱਖ ’ਚ ਲਿਆਂਦਾ ਗਿਆ ਹੈ। ਇਕਾਂਤਵਾਸ ਦੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਸਾਰੇ ਅੱਠ ਚੀਤਿਆਂ ਦੇ ਅਗਲੇ ਕੁਝ ਹਫ਼ਤਿਆਂ ’ਚ ਭਾਰਤ ਪੁੱਜਣ ਦੀ ਉਮੀਦ ਹੈ। ਰਾਸ਼ਟਰਪਤੀ ਮੁਰਮੂ ਨੇ ਜੰਗਲੀ ਜੀਵਾਂ ਦੀ ਸਾਂਭ-ਸੰਭਾਲ ਦੀਆਂ ਕੋਸ਼ਿਸ਼ਾਂ ਲਈ ਅਫਰੀਕੀ ਮੁਲਕ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਭਾਰਤ ਚੀਤਿਆਂ ਦੀ ਵਧੀਆ ਦੇਖਭਾਲ ਕਰੇਗਾ। ਬੋਕੋ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਵੱਲੋਂ ਚੀਤਿਆਂ ਨੂੰ ਦਾਨ ਕੀਤੇ ਜਾਣ ਦੇ ਕਦਮ ਨਾਲ ਭਾਰਤ ’ਚ ਚੀਤਿਆਂ ਦੀ ਗਿਣਤੀ ਹੋਰ ਵਧੇਗੀ।

Advertisement
Advertisement
Show comments