Army boat capsizes: ਯਮੁਨਾ ਨਦੀ ਵਿੱਚ ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਹੋਏ ਦੋ ਸੈਨਿਕਾਂ ਦੀ ਭਾਲ ਅਤੇ ਬਚਾਅ ਲਈ ਸੈਨਾ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 1 ਸਤੰਬਰ ਨੂੰ, ਹਥਨੀ ਕੁੰਡ ਬੈਰਾਜ ਵਿਖੇ ਸਾਂਝੇ ਵਾਟਰਮੈਨਸ਼ਿਪ ਸਿਖਲਾਈ ਦੌਰਾਨ, ਇੱਕ ਕਿਸ਼ਤੀ ਹੇਠਾਂ ਵੱਲ ਵਹਾਅ ਵਾਲੇ ਬੈਰਾਜ ਵੱਲ ਤੇਜ਼ ਕਰੰਟ (ਪਾਣੀ ਦੇ ਵੇਗ) ਵਿੱਚ ਫਸ ਗਈ।
ਸੈਨਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਕਿਸ਼ਤੀ ਸਲੂਇਸ ਗੇਟਾਂ ਦੇ ਆਲੇ-ਦੁਆਲੇ ਤੇਜ਼ ਵਹਾਅ ਵਾਲੇ ਭੰਵਰ (ਐਡੀਜ਼) ਵਿੱਚ ਫਸ ਗਈ ਅਤੇ ਪਲਟ ਗਈ, ਜਿਸ ਦੇ ਨਤੀਜੇ ਵਜੋਂ ਅਮਲਾ ਤੇਜ਼ ਰੁੜ੍ਹ ਗਿਆ। ਹਾਲਾਂਕਿ ਟੀਮਾਂ ਨੇ ਕਿਸ਼ਤੀ ਨੂੰ ਬਾਹਰ ਕੱਢਣ ਲਈ ਤੁਰੰਤ ਯਤਨ ਕੀਤੇ।
ਅਮਲੇ ਦੇ ਦੋ ਮੈਂਬਰ ਇਸ ਸਮੇਂ ਲਾਪਤਾ ਹਨ। ਪੱਛਮੀ ਕਮਾਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਭਾਰਤੀ ਸੈਨਾ, ਭਾਰਤੀ ਹਵਾਈ ਸੈਨਾ, ਸਥਾਨਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਵੱਡੇ ਪੈਮਾਨੇ 'ਤੇ ਖੋਜ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਲਾਪਤਾ ਸੈਨਿਕਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਲੱਭਣ ਲਈ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

