DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Karnataka ’ਚ new government ਦੇ ਗਠਨ ਲਈ ਕੋਸ਼ਿਸ਼ਾਂ ਤੇਜ਼

Governor ਵੱਲੋਂ Siddaramaiah ਦਾ resignation ਮਨਜ਼ੂਰ; ਕਾਂਗਰਸ ਵਿਧਾਇਕ ਦਲ ਦੀ ਬੈਠਕ ਅੱਜ; ਪੁੱਤਰ ਯਾਤਿੰਦਰਾ ਨੂੰ ਨਵੀਂ ਕੈਬਨਿਟ ’ਚ ਸ਼ਾਮਲ ਕਰਨ ਤੇ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਦੀ ਮੰਗਰਾਹੁਲ ਤੇ ਖੜਗੇ ਨੂੰ ਮਿਲੇ ਸਿੱਧਾਰਮਈਆ;

  • fb
  • twitter
  • whatsapp
  • whatsapp
featured-img featured-img
ਕਰਨਾਟਕ ਦੇ ਅਹੁਦਾ ਛੱਡ ਰਹੇ ਮੁੱਖ ਮੰਤਰੀ ਸਿੱਧਾਰਮਈਆ ਸ਼ੁੱਕਰਵਾਰ ਨੂੰ ਨਵੀਂ ਦਿੱਲੀ ’ਚ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement

ਕਰਨਾਟਕ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਰਾਜਪਾਲ ਥਾਵਰਚੰਦ ਗਹਿਲੋਤ ਨੇ ਮੁੱਖ ਮੰਤਰੀ ਸਿੱਧਾਰਮਈਆ ਦਾ ਅਸਤੀਫ਼ਾ ਅੱਜ ਰਸਮੀ ਤੌਰ ’ਤੇ ਸਵੀਕਾਰ ਕਰਨ ਮਗਰੋਂ ਸੂਬਾਈ ਕੈਬਨਿਟ ਭੰਗ ਕਰ ਦਿੱਤੀ ਹੈ। ਕਰਨਾਟਕ ਵਿੱਚ ਨਵੇਂ ਆਗੂ ਦੀ ਚੋਣ ਲਈ ਭਲਕੇ ਸ਼ਨਿੱਚਰਵਾਰ ਨੂੰ ਕਾਂਗਰਸ ਵਿਧਾਇਕ ਦਲ ਦੀ ਬੈਠਕ ਬੰਗਲੂਰੂ ਦੇ ਵਿਧਾਨ ਸੌਧਾ (ਅਸੈਂਬਲੀ) ਦੇ ਕਾਨਫਰੰਸ ਹਾਲ ਵਿੱਚ ਸ਼ਾਮੀਂ 4 ਵਜੇ ਹੋਵੇਗੀ। ਮੀਟਿੰਗ ਦੀ ਪ੍ਰਧਾਨਗੀ ਸਿੱਧਾਰਮਈਆ ਕਰਨਗੇ ਤੇ ਉਪ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ ਨੂੰ ਨਵਾਂ ਆਗੂ ਚੁਣੇ ਜਾਣ ਦੀ ਉਮੀਦ ਹੈ।

ਇਸ ਤੋਂ ਪਹਿਲਾਂ ਅੱਜ ਦਿਨੇਂ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਇਕ ਦਿਨ ਮਗਰੋ ਕਾਂਗਰਸ ਆਗੂ ਸਿੱਧਾਰਮਈਆ ਨੇ ਸ਼ੁੱਕਰਵਾਰ ਨੂੰ ਕੌਮੀ ਰਾਜਧਾਨੀ ਵਿੱਚ ਰਾਹੁਲ ਗਾਂਧੀ ਤੇ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਿੱਧਾਰਮਈਆ ਨਾਲ ਉਨ੍ਹਾਂ ਦੇ ਪੁੱਤਰ ਯਾਤਿੰਦਰਾ ਵੀ ਮੌਜੂਦ ਸਨ। ਸੂਤਰਾਂ ਮੁਤਾਬਕ ਕਾਂਗਰਸੀ ਆਗੂ ਨੇ ਨਵੀਂ ਕੈਬਨਿਟ ’ਚ ਪੁੱਤਰ ਲਈ ਥਾਂ ਤੇ ਉਪ ਮੁੱਖ ਮੰਤਰੀ ਦਾ ਅਹੁਦਾ ਵੀ ਮੰਗਿਆ ਹੈ। ਉੱਧਰ, ਉਪ ਮੁੱਖ ਮੰਤਰੀ ਤੇ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਡੀ ਕੇ ਸ਼ਿਵਕੁਮਾਰ ਨੇ ਖੜਗੇ ਤੇ ਕੇ ਸੀ ਵੇਣੂਗੋਪਾਲ ਨਾਲ ਵੱਖਰੇ ਤੌਰ ’ਤੇ ਬੈਠਕਾਂ ਕੀਤੀਆਂ। ਸ਼ਿਵਕੁਮਾਰ ਨੇ ਕਿਹਾ ਕਿ ਕਾਂਗਰਸ ਵਿਧਾਇਕ ਦਲ ਦੀ ਬੈਠਕ ਸ਼ਨਿੱਚਰਵਾਰ ਨੂੰ ਸ਼ਾਮੀਂ 4 ਵਜੇ ਬੰਗਲੂਰੂ ’ਚ ਹੋਵੇਗੀ, ਜਿਸ ਵਿੱਚ ਵੇਣੂਗੋਪਾਲ ਤੇ ਰਣਦੀਪ ਸੁਰਜੇਵਾਲਾ ਵੀ ਸ਼ਾਮਲ ਹੋਣਗੇ।

Advertisement

ਸਿੱਧਾਰਮਈਆ ਦੀ ਰਾਹੁਲ ਨਾਲ ਸੋਨੀਆ ਗਾਂਧੀ ਦੀ 10 ਜਨਪਥ ਰਿਹਾਇਸ਼ ਉੱਤੇ ਹੋਈ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਸੀ ਕਿਉਂਕਿ ਸੂਤਰਾਂ ਮੁਤਾਬਕ ਸਿੱਧਾਰਮਈਆ ਨੇ ਸਾਬਕਾ ਪਾਰਟੀ ਪ੍ਰਧਾਨ ਨੂੰ ਦੱਸਿਆ ਕਿ ਉਨ੍ਹਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਆਪਣਾ ਵਾਅਦਾ ਪੁਗਾਇਆ ਹੈ। ਕਾਂਗਰਸੀ ਆਗੂ ਨੇ ਗਾਂਧੀ ਨਾਲ ਆਪਣੀਆਂ ਭਵਿੱਖੀ ਯੋਜਨਾਵਾਂ ਤੇ ਦੱਖਣੀ ਰਾਜ ਵਿੱਚ ਨਵੀਂ ਸਰਕਾਰ ਦੇ ਗਠਨ ਬਾਰੇ ਚਰਚਾ ਕੀਤੀ। ਬੈਠਕ ਦੌਰਾਨ ਸੂਰਜੇਵਾਲਾ ਮੌਜੂਦ ਸਨ, ਪਰ ਸੋਨੀਆ ਗਾਂਧੀ ਗ਼ੈਰ-ਹਾਜ਼ਰ ਸਨ। ਕਾਂਗਰਸ ਆਗੂ ਮਗਰੋਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਕੇ ਸੀ ਵੇਣੂਗੋਪਾਲ ਨੂੰ ਵੀ ਮਿਲੇ ਤੇ ਪਾਰਟੀ ’ਚ ਭਵਿੱਖੀ ਭੂਮਿਕਾ ਬਾਰੇ ਚਰਚਾ ਕੀਤੀ।

Advertisement

Advertisement
×