DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Jantar Mantar Protest: ਜੈੱਨ-ਜ਼ੀ ਦੇ ਗੁੱਸੇ ਦੇ ਨਾਮੋ-ਨਿਸ਼ਾਨ ਮਿਟਾਉਣ ਦੇ ਯਤਨ

Jantar Mantar Cleanup: ਜੰਤਰ ਮੰਤਰ ਨੇਡ਼ੇ ਕੰਧਾਂ, ਗੇਟਾਂ ਅਤੇ ਰੁੱਖਾਂ ਉੱਤੇ ਨੌਜਵਾਨਾਂ ਵੱਲੋਂ ਲਿਖੇ ਨਾਅਰਿਆਂ ੳੁੱਪਰ ਕੂਚੀ ਫੇਰੀ

  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ’ਚ ਜੰਤਰ ਮੰਤਰ ਦੇ ਨੇੜੇ ਮੁਜ਼ਾਹਰਾਕਾਰੀਆਂ ਦੇ ਪੋਸਟਰ ਲਾਹੁਣ ਤੋਂ ਬਾਅਦ ਰੰਗ ਰੋਗਨ ਕਰਦੇ ਹੋਏ ਐੱਨ ਡੀ ਐੱਮ ਸੀ ਦੇ ਕਾਮੇ। -ਫੋਟੋ: ਮਾਨਸ ਰੰਜਨ ਭੂਈ
Advertisement

Jantar Mantar Cleanup: ਨਗਰ ਨਿਗਮ ਦੇ ਕਰਮਚਾਰੀਆਂ ਨੇ ਅੱਜ ਜੰਤਰ ਮੰਤਰ ਦੁਆਲੇ ਦੀਆਂ ਕੰਧਾਂ ’ਤੇ ਬਣੀ ਗ੍ਰੈਫਿਟੀ ’ਤੇ ਰੰਗ ਕਰ ਦਿੱਤਾ, ਜਿਸ ਨਾਲ ਵਿਦਿਆਰਥੀਆਂ ਦੀ ਅਗਵਾਈ ਹੇਠ ਹੋਏ ਉਸ ਪ੍ਰਦਰਸ਼ਨ ਦੇ ਨਿਸ਼ਾਨ ਮਿਟ ਗਏ ਜਿਸ ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰ ਦਿੱਤਾ।

ਸ਼ਨਿਚਰਵਾਰ ਸ਼ਾਮ ਤੱਕ, ਟਾਲਸਟਾਏ ਮਾਰਗ ਦੇ ਨਾਲ ਲੱਗਦੀ ਇੰਪੀਰੀਅਲ ਹੋਟਲ ਦੀ ਸਫੈਦ ਬਾਊਂਡਰੀ ਕੰਧ ਲੁਟਿਅਨਜ਼ ਦਿੱਲੀ ਦੀ ਕੋਈ ਆਮ ਸੜਕ ਨਹੀਂ ਰਹੀ ਸੀ। ਇਹ ਗੁੱਸੇ ਦਾ ਕੈਨਵਸ ਬਣ ਚੁੱਕੀ ਸੀ। ਜੰਤਰ ਮੰਤਰ ਅਤੇ ਇਸ ਦੁਆਲੇ ਦੀਆਂ ਕੰਧਾਂ, ਗੇਟਾਂ ਅਤੇ ਇੱਥੋਂ ਤੱਕ ਕਿ ਰੁੱਖਾਂ ਦੇ ਤਣਿਆਂ ’ਤੇ ਗ੍ਰੈਫਿਟੀ, ਨਾਅਰਿਆਂ, ਸਕੈੱਚਾਂ ਅਤੇ ਦਸਤਖ਼ਤਾਂ ਦੀਆਂ ਤਹਿਆਂ ਜਮ ਗਈਆਂ ਸਨ, ਜਿਸ ਨੇ ਐੱਨ ਡੀ ਏ ਸਰਕਾਰ ਦੀਆਂ ਕਥਿਤ ਨਾਕਾਮੀਆਂ ਵਿਰੁੱਧ ਇੱਕ ਪੀੜ੍ਹੀ ਦੇ ਰੋਹ ਨੂੰ ਸੜਕ ’ਤੇ ਲਾਈਵ ਪ੍ਰਦਰਸ਼ਨੀ ਵਿੱਚ ਬਦਲ ਦਿੱਤਾ ਸੀ।

Advertisement

ਇਸੇ ਦੌਰਾਨ ਨਵੀਂ ਦਿੱਲੀ ਨਗਰ ਨਿਗਮ (ਐੱਨ ਡੀ ਐੱਮ ਸੀ) ਨੇ ਅੱਜ ਜੰਤਰ ਮੰਤਰ ਅਤੇ ਇਸ ਦੁਆਲੇ ਇਲਾਕਿਆਂ ਵਿੱਚ ਵਿਆਪਕ ਸਫ਼ਾਈ ਮੁਹਿੰਮ ਜਾਰੀ ਰੱਖੀ। ਨੀਟ ਪੇਪਰ ਲੀਕ ਵਿਵਾਦ ਕਾਰਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਕੌਕਰੋਚ ਜਨਤਾ ਪਾਰਟੀ ਵੱਲੋਂ ਆਪਣਾ ਅੰਦੋਲਨ ਖ਼ਤਮ ਕੀਤੇ ਜਾਣ ਤੋਂ ਅਗਲੇ ਦਿਨ, ਅਧਿਕਾਰੀਆਂ ਨੇ ਦੱਸਿਆ ਕਿ ਇਸ ਸਥਾਨ ਅਤੇ ਇਸ ਨਾਲ ਲੱਗਦੀਆਂ ਸੜਕਾਂ ਤੋਂ ਲਗਪਗ 60 ਟਨ ਕੂੜਾ ਸਾਫ਼ ਕੀਤੇ ਜਾਣ ਦੀ ਆਸ ਹੈ। ਅੰਦੋਲਨਕਾਰੀਆਂ ਦੇ ਖਿੰਡਣ ਮਗਰੋਂ ਅੱਜ ਇਲਾਕੇ ਨੂੰ ਪਹਿਲੀ ਹਾਲਤ ਵਿੱਚ ਲਿਆਉਣ ਲਈ ਸਫ਼ਾਈ ਕਰਮਚਾਰੀ, ਭਾਰੀ ਵਾਹਨ ਅਤੇ ਮਸ਼ੀਨੀ ਸਫ਼ਾਈ ਉਪਕਰਨ ਸਾਰੀ ਰਾਤ ਤਾਇਨਾਤ ਰਹੇ।

Advertisement

ਨਵੀਂ ਦਿੱਲੀ ਨਗਰ ਨਿਗਮ (ਐੱਨ ਡੀ ਐੱਮ ਸੀ) ਦੇ ਅਧਿਕਾਰੀਆਂ ਨੇ ਦੱਸਿਆ ਕਿ ਨਿਗਮ ਦਾ ਸਟਾਫ ਮੌਕੇ ’ਤੇ ਮੌਜੂਦ ਰਹਿ ਕੇ ਇਸ ਮੁਹਿੰਮ ਦੀ ਨਿਗਰਾਨੀ ਕਰ ਰਿਹਾ ਹੈ। ਸਫ਼ਾਈ ਟੀਮਾਂ ਨੂੰ ਟਾਲਸਟਾਏ ਮਾਰਗ, ਜੰਤਰ ਮੰਤਰ, ਸੰਸਦ ਮਾਰਗ, ਜੈ ਸਿੰਘ ਮਾਰਗ ਅਤੇ ਕਨਾਟ ਪਲੇਸ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਹੈ। ਐੱਨ ਡੀ ਐੱਮ ਸੀ ਅਨੁਸਾਰ, ਰਾਤ ਭਰ 75 ਸਫ਼ਾਈ ਕਰਮਚਾਰੀ ਤਾਇਨਾਤ ਸਨ, ਜਦੋਂ ਕਿ ਐਤਵਾਰ ਸਵੇਰ ਤੋਂ ਹੋਰ 35 ਕਰਮਚਾਰੀ ਡਿਊਟੀ ’ਤੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ ਤੱਕ ਲਗਪਗ 40 ਟਨ ਕੂੜਾ ਹਟਾਇਆ ਜਾ ਚੁੱਕਾ ਸੀ ਅਤੇ ਸਵੇਰ ਤੋਂ ਬਾਅਦ 12 ਟਨ ਹੋਰ ਕੂੜਾ ਸਾਫ਼ ਕਰ ਦਿੱਤਾ ਗਿਆ ਹੈ। ਐੱਨ ਡੀ ਐੱਮ ਸੀ ਨੇ ਇਸ ਮੁਹਿੰਮ ਲਈ ਅੱਠ ਆਟੋ-ਟਿੱਪਰ, ਦੋ ਭਾਰੀ ਟਰੱਕ, ਇੱਕ ਐਕਸਵੇਟਰ ਅਤੇ ਤਿੰਨ ਪ੍ਰੈਸ਼ਰ ਜੈਟਿੰਗ ਮਸ਼ੀਨਾਂ ਤਾਇਨਾਤ ਕੀਤੀਆਂ ਹਨ। ਜੰਤਰ ਮੰਤਰ ਦੁਆਲੇ ਦੀਆਂ ਸੜਕਾਂ ਨੂੰ ਸਾਫ਼ ਕਰਨ ਲਈ ਜੈਟਿੰਗ ਮਸ਼ੀਨਾਂ ਦੀ ਵਰਤੋਂ ਕੀਤੀ ਗਈ, ਜਦੋਂ ਕਿ ਪੂਰੇ ਖੇਤਰ ਵਿੱਚ ਮਕੈਨੀਕਲ ਰੋਡ ਸਵੀਪਰ ਅਤੇ ਸਫ਼ਾਈ ਟੀਮਾਂ ਕੰਮ ਕਰਦੀਆਂ ਨਜ਼ਰ ਆਈਆਂ। ਸਫ਼ਾਈ ਮੁਹਿੰਮ ਵਿੱਚ ਮੁਰੰਮਤ ਦਾ ਕੰਮ ਵੀ ਸ਼ਾਮਲ ਹੈ, ਜਿਸ ਵਿੱਚ ਸਿਵਲ ਟੀਮਾਂ ਪ੍ਰਦਰਸ਼ਨ ਵਾਲੇ ਨਾਅਰਿਆਂ ਅਤੇ ਸਲੋਗਨਾਂ ਨੂੰ ਮਿਟਾਉਣ ਲਈ ਕੰਧਾਂ ਨੂੰ ਮੁੜ ਤੋਂ ਰੰਗ ਰੋਗ਼ਨ ਕਰ ਰਹੀਆਂ ਹਨ, ਟੁੱਟੇ ਹੋਏ ਕਰਬਸਟੋਨ ਅਤੇ ਫੁਟਪਾਥਾਂ ਦੀ ਮੁਰੰਮਤ ਕਰ ਰਹੀਆਂ ਹਨ ਅਤੇ ਜਨਤਕ ਥਾਵਾਂ ਨੂੰ ਧੋ ਰਹੀਆਂ ਹਨ।

Advertisement
×