ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜੈੱਟ ਏਅਰਵੇਜ਼ ਦੇ ਬਾਨੀ ਨਰੇਸ਼ ਗੋਇਲ ਦੀ ਈਡੀ ਹਿਰਾਸਤ 14 ਤੱਕ ਵਧੀ

ਕੇਨਰਾ ਬੈਂਕ ਨਾਲ 538 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ
Advertisement

ਮੁੰਬਈ: ਕੇਨਰਾ ਬੈਂਕ ਨਾਲ 538 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਇਥੋਂ ਦੀ ਵਿਸ਼ੇਸ਼ ਅਦਾਲਤ ਨੇ ਜੈੱਟ ਏਅਰਵੇਜ਼ ਦੇ ਬਾਨੀ ਨਰੇਸ਼ ਗੋਇਲ (74) ਦਾ ਈਡੀ ਨੂੰ ਦਿੱਤਾ ਰਿਮਾਂਡ 14 ਸਤੰਬਰ ਤੱਕ ਵਧਾ ਦਿੱਤਾ ਹੈ। ਗੋਇਲ ਨੂੰ ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਪਹਿਲੀ ਸਤੰਬਰ ਨੂੰ ਲੰਮੀ ਪੁੱਛ-ਪੜਤਾਲ ਮਗਰੋਂ ਗ੍ਰਿਫ਼ਤਾਰ ਕੀਤਾ ਸੀ। ਕਾਰੋਬਾਰੀ ਨੂੰ ਅੱਜ ਰਿਮਾਂਡ ਖ਼ਤਮ ਹੋਣ ’ਤੇ ਪੀਐੱਮਐੱਲਏ ਦੀ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਗਿਆ। ਕੇਂਦਰੀ ਜਾਂਚ ਏਜੰਸੀ ਨੇ ਹੋਰ ਜਾਂਚ ਲਈ ਉਸ ਦਾ ਰਿਮਾਂਡ ਚਾਰ ਹੋਰ ਦਿਨਾਂ ਲਈ ਵਧਾਉਣ ਦੀ ਮੰਗ ਕੀਤੀ। ਈਡੀ ਨੇ ਅਦਾਲਤ ਨੂੰ ਦੱਸਿਆ ਕਿ ਜ਼ਿਆਦਾਤਰ ਪੈਸਾ ਵਿਦੇਸ਼ੀ ਖ਼ਾਤਿਆਂ ’ਚ ਜਮ੍ਹਾਂ ਹੈ ਅਤੇ ਇਕ ਵਿਅਕਤੀ ਯੂਏਈ ’ਚ ਉਸ ਦਾ ਲੇਖਾ-ਜੋਖਾ ਰੱਖ ਰਿਹਾ ਹੈ ਜਿਸ ਦਾ ਪਤਾ ਲਾਇਆ ਜਾਣਾ ਹੈ। -ਪੀਟੀਆਈ

Advertisement
Advertisement
Tags :
jetairways canarabank