DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

EC ਵੱਲੋਂ ਯੂਪੀ SIR ਲਈ ਨਵਾਂ ਸ਼ਡਿਊਲ ਜਾਰੀ: 6 ਜਨਵਰੀ ਨੂੰ ਪ੍ਰਕਾਸ਼ਿਤ ਹੋਵੇਗੀ ਡਰਾਫਟ ਲਿਸਟ

6 ਫਰਵਰੀ ਤੱਕ ਲਏ ਜਾਣਗੇ ਦਾਅਵੇ ਤੇ ਇਤਰਾਜ਼; 6 ਮਾਰਚ ਨੂੰ ਆਵੇਗੀ ਫਾਈਨਲ ਵੋਟਰ ਸੂਚੀ

  • fb
  • twitter
  • whatsapp
  • whatsapp
Advertisement

ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਰ ਮੁਹਿੰਮ (SIR) ਦੇ ਸ਼ਡਿਊਲ ਵਿੱਚ ਬਦਲਾਅ ਕੀਤਾ ਹੈ। ਸੂਬੇ ਦੇ ਮੁੱਖ ਚੋਣ ਅਧਿਕਾਰੀ ਨਵਦੀਪ ਰਿਨਵਾ ਵੱਲੋਂ ਜਾਰੀ ਬਿਆਨ ਅਨੁਸਾਰ, ਹੁਣ ਡਰਾਫਟ ਵੋਟਰ ਸੂਚੀ 6 ਜਨਵਰੀ, 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਤੋਂ ਬਾਅਦ 6 ਫਰਵਰੀ ਤੱਕ ਵੋਟਰ ਆਪਣੇ ਦਾਅਵੇ ਅਤੇ ਇਤਰਾਜ਼ ਦਰਜ ਕਰਵਾ ਸਕਣਗੇ।

ਮਜ਼ਬੂਤ ਲੋਕਤੰਤਰ ਦੇ ਨਾਅਰੇ ਹੇਠ ਚੱਲ ਰਹੀ ਇਸ ਮੁਹਿੰਮ ਤਹਿਤ ਦਾਅਵਿਆਂ ਦੇ ਨਿਪਟਾਰੇ ਤੋਂ ਬਾਅਦ 6 ਮਾਰਚ ਨੂੰ ਅੰਤਿਮ (ਫਾਈਨਲ) ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਨਵੇਂ ਵੋਟਰ ਜਾਂ ਜਿਨ੍ਹਾਂ ਦੇ ਨਾਮ ਕੱਟੇ ਗਏ ਹਨ, ਉਹ ਫਾਰਮ-6 ਰਾਹੀਂ ਦੁਬਾਰਾ ਅਪਲਾਈ ਕਰ ਸਕਦੇ ਹਨ, ਜਦੋਂਕਿ ਕਿਸੇ ਨਾਮ ’ਤੇ ਇਤਰਾਜ਼ ਲਈ ਫਾਰਮ-7 ਦੀ ਵਰਤੋਂ ਕੀਤੀ ਜਾਵੇਗੀ।

Advertisement

ਇਸ ਵਾਰ ਵੋਟਰ ਸੂਚੀਆਂ ਦੀ ਵੱਡੇ ਪੱਧਰ ’ਤੇ ਛੰਟਣੀ ਕੀਤੀ ਗਈ ਹੈ, ਜਿਸ ਕਾਰਨ ਸੂਬੇ ਵਿੱਚ ਸਿਆਸੀ ਮਾਹੌਲ ਗਰਮ ਹੈ।

Advertisement

ਅਧਿਕਾਰਤ ਅੰਕੜਿਆਂ ਮੁਤਾਬਕ, ਮੌਤ, ਰਿਹਾਇਸ਼ ਬਦਲਣ ਜਾਂ ਦੋਹਰੀਆਂ ਵੋਟਾਂ ਕਾਰਨ ਲਗਭਗ 2.89 ਕਰੋੜ ਨਾਮ ਸੂਚੀ ਵਿੱਚੋਂ ਹਟਾਏ ਗਏ ਹਨ।

ਹੁਣ ਡਰਾਫਟ ਸੂਚੀ ਵਿੱਚ ਲਗਭਗ 12.55 ਕਰੋੜ ਵੋਟਰ ਰਹਿਣ ਦੀ ਉਮੀਦ ਹੈ। ਚੋਣ ਅਧਿਕਾਰੀ ਨੇ ਦੱਸਿਆ ਕਿ ਲਗਭਗ ਇੱਕ ਕਰੋੜ ਵੋਟਰ ਅਜਿਹੇ ਹਨ ਜਿਨ੍ਹਾਂ ਦੇ ਦਸਤਾਵੇਜ਼ਾਂ ਦੀ ਪੁਸ਼ਟੀ ਨਹੀਂ ਹੋ ਸਕੀ (unmapped category), ਉਨ੍ਹਾਂ ਨੂੰ ਆਪਣਾ ਨਾਮ ਬਰਕਰਾਰ ਰੱਖਣ ਲਈ ਸਵੈ-ਤਸਦੀਕ ਕੀਤੇ ਦਸਤਾਵੇਜ਼ ਜਮ੍ਹਾ ਕਰਵਾਉਣੇ ਪੈਣਗੇ।

ਵਿਰੋਧੀ ਧਿਰਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਕੱਟਣ ’ਤੇ ਸਵਾਲ ਚੁੱਕੇ ਹਨ, ਜਦੋਂਕਿ ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ।

Advertisement
×