DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

E20 Fuel Issue: ਕੇਜਰੀਵਾਲ ਨੇ Maruti Suzuki ਅਤੇ Toyota ਸਣੇ 29 ਕੰਪਨੀਆਂ ਤੋਂ ਲਿਖਤੀ ਜਵਾਬ ਮੰਗਿਆ

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ 29 ਵਾਹਨ ਨਿਰਮਾਤਾ ਕੰਪਨੀਆਂ ਨੂੰ ਪੱਤਰ ਲਿਖ ਕੇ ਵਾਹਨਾਂ ਦੀ ਮਾਈਲੇਜ ਅਤੇ ਕਾਰਗੁਜ਼ਾਰੀ ’ਤੇ ਈ20 ਈਂਧਣ ਦੇ ਪੈਣ ਵਾਲੇ ਪ੍ਰਭਾਵਾਂ ਬਾਰੇ ਉਨ੍ਹਾਂ ਦਾ ਜਵਾਬ ਮੰਗਿਆ ਹੈ। ਉਨ੍ਹਾਂ ਕੰਪਨੀਆਂ ਨੂੰ...

  • fb
  • twitter
  • whatsapp
  • whatsapp
featured-img featured-img
ਅਰਵਿੰਦ ਕੇਜਰੀਵਾਲ ਦੀ ਫਾਈਲ ਫੋਟੋ।
Advertisement

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ 29 ਵਾਹਨ ਨਿਰਮਾਤਾ ਕੰਪਨੀਆਂ ਨੂੰ ਪੱਤਰ ਲਿਖ ਕੇ ਵਾਹਨਾਂ ਦੀ ਮਾਈਲੇਜ ਅਤੇ ਕਾਰਗੁਜ਼ਾਰੀ ’ਤੇ ਈ20 ਈਂਧਣ ਦੇ ਪੈਣ ਵਾਲੇ ਪ੍ਰਭਾਵਾਂ ਬਾਰੇ ਉਨ੍ਹਾਂ ਦਾ ਜਵਾਬ ਮੰਗਿਆ ਹੈ। ਉਨ੍ਹਾਂ ਕੰਪਨੀਆਂ ਨੂੰ ਸੱਤ ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣ ਲਈ ਕਿਹਾ ਹੈ।

ਕੇਜਰੀਵਾਲ ਨੇ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ, ਟੌਇਟਾ ਕਿਰਲੋਸਕਰ ਮੋਟਰ ਅਤੇ ਹੀਰੋ ਮੋਟੋਕੋਰਪ ਨੂੰ ਵੱਖੋ-ਵੱਖਰੀਆਂ ਚਿੱਠੀਆਂ ਲਿਖੀਆਂ ਹਨ। ਇਨ੍ਹਾਂ ਚਿੱਠੀਆਂ ਵਿੱਚ ਉਨ੍ਹਾਂ ਨੇ ਕੰਪਨੀਆਂ ਦੇ ਹਾਲੀਆ ਬਿਆਨਾਂ ਦਾ ਹਵਾਲਾ ਦਿੱਤਾ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਈ20 ਫਿਊਲ ਦੀ ਵਰਤੋਂ ਨਾਲ ਵਾਹਨਾਂ ਦੀ ਮਾਈਲੇਜ ’ਤੇ ਕੋਈ ਅਸਰ ਨਹੀਂ ਪਵੇਗਾ। ਆਪਣੇ ਪੱਤਰਾਂ ਵਿੱਚ, ਕੇਜਰੀਵਾਲ ਨੇ ਇਨ੍ਹਾਂ ਕੰਪਨੀਆਂ ਤੋਂ ਲਿਖਤੀ ਭਰੋਸਾ ਮੰਗਿਆ ਹੈ ਕਿ ਜੇਕਰ ਗਾਹਕਾਂ ਨੂੰ ਈ20 ਈਂਧਣ ਦੀ ਵਰਤੋਂ ਕਾਰਨ ਮਾਈਲੇਜ ਵਿੱਚ ਕੋਈ ਕਮੀ ਜਾਂ ਆਪਣੇ ਵਾਹਨਾਂ ’ਤੇ ਕੋਈ ਹੋਰ ਮਾੜਾ ਅਸਰ ਝੱਲਣਾ ਪੈਂਦਾ ਹੈ, ਤਾਂ ਨਿਰਮਾਤਾਵਾਂ ਵੱਲੋਂ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਫਿਲਹਾਲ ਇਨ੍ਹਾਂ ਤਿੰਨਾਂ ਵਾਹਨ ਨਿਰਮਾਤਾ ਕੰਪਨੀਆਂ ਵੱਲੋਂ ਇਸ ਮਾਮਲੇ ’ਤੇ ਤੁਰੰਤ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

Advertisement

ਇੱਕ ਹੋਰ ਵੱਖਰੇ ਸੰਚਾਰ ਰਾਹੀਂ ਕੇਜਰੀਵਾਲ ਨੇ 26 ਹੋਰ ਵਾਹਨ ਨਿਰਮਾਤਾ ਕੰਪਨੀਆਂ ਤੋਂ ਉਨ੍ਹਾਂ ਦਾ ਅਧਿਕਾਰਤ ਪੱਖ ਮੰਗਿਆ ਹੈ ਕਿ ਕੀ ਈ20 ਈਂਧਣ ਦੀ ਵਰਤੋਂ ਪੁਰਾਣੇ ਵਾਹਨਾਂ ਵਿੱਚ ਕੀਤੀ ਜਾ ਸਕਦੀ ਹੈ, ਇਸ ਨਾਲ ਮਾਈਲੇਜ ’ਤੇ ਕਿੰਨਾ ਅਸਰ ਪਵੇਗਾ ਅਤੇ ਕੀ ਇਸ ਨਾਲ ਵਾਹਨ ਦੇ ਇੰਜਣ ਜਾਂ ਮਸ਼ੀਨਰੀ ਨੂੰ ਕੋਈ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਵੀਰਵਾਰ ਨੂੰ ਪੈਟਰੋਲ ਪੰਪਾਂ ਦਾ ਦੌਰਾ ਕਰਨਗੇ ਅਤੇ ਵਾਹਨ ਮਕੈਨਿਕਾਂ ਨਾਲ ਮੁਲਾਕਾਤ ਕਰਨਗੇ ਤਾਂ ਜੋ ਈ20 ਈਂਧਣ ਦੀ ਵਰਤੋਂ ਬਾਰੇ ਉਨ੍ਹਾਂ ਦੇ ਵਿਚਾਰ ਜਾਣ ਸਕਣ ਅਤੇ ਵਾਹਨਾਂ ’ਤੇ ਇਸ ਦੇ ਪ੍ਰਭਾਵਾਂ ਬਾਰੇ ਚਰਚਾ ਕੀਤੀ ਜਾ ਸਕੇ।

Advertisement

Advertisement
×