
ਸ੍ਰੀਨਗਰ, 30 ਜਨਵਰੀ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਸ੍ਰੀਨਗਰ 'ਚ 'ਭਾਰਤ ਜੋੜੋ ਯਾਤਰਾ' ਦੇ ਕੈਂਪ ਵਾਲੀ ਥਾਂ 'ਤੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਫਿਰ ਆਪਣੀ ਭੈਣ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਸੋਨਬਾਲ ਫਾਈਟ ('ਬਰਫ਼ ਦੇ ਗੋਲੇ ਇਕ ਦੂਜੇ ’ਤੇ ਸੁੱਟਣਾ) ਕੀਤੀ। ਚਿੱਟੀ ਟੀ-ਸ਼ਰਟ ਅਤੇ ਸਲੀਵਲੈੱਸ ਜੈਕੇਟ ਪਹਿਨੇ ਸ੍ਰੀ ਗਾਂਧੀ ਨੇ ਰਾਸ਼ਟਰੀ ਗੀਤ ਦੇ ਦੌਰਾਨ ਸ਼ਹਿਰ ਵਿੱਚ ਤਾਜ਼ਾ ਬਰਫਬਾਰੀ ਦੇ ਦੌਰਾਨ ਪੰਥਾ ਚੌਕ ਵਿਖੇ ਕੈਂਪ ਵਾਲੀ ਥਾਂ 'ਤੇ ਰਾਸ਼ਟਰੀ ਝੰਡਾ ਲਹਿਰਾਇਆ। ਇਸ ਮੌਕੇ 'ਤੇ ਸੰਖੇਪ ਸੰਬੋਧਨ ਵਿੱਚ ਰਾਹੁਲ ਨੇ 136 ਦਿਨਾਂ ਦੀ ਯਾਤਰਾ ਦੌਰਾਨ 'ਭਾਰਤ ਯਾਤਰੀਆਂ' ਵੱਲੋਂ ਦਿਖਾਏ ਗਏ ਪਿਆਰ, ਸਨੇਹ ਅਤੇ ਸਮਰਥਨ ਲਈ ਧੰਨਵਾਦ ਕੀਤਾ। 'ਭਾਰਤ ਜੋੜੋ ਯਾਤਰਾ' ਪਿਛਲੇ ਸਾਲ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ। ਕੈਂਪ ਵਾਲੀ ਥਾਂ 'ਤੇ ਝੰਡਾ ਲਹਿਰਾਉਣ ਤੋਂ ਬਾਅਦ ਰਾਹੁਲ ਅਤੇ ਪ੍ਰਿਯੰਕਾ ਮੌਲਾਨਾ ਆਜ਼ਾਦ ਰੋਡ 'ਤੇ ਸਥਿਤ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਪਹੁੰਚੇ, ਜਿੱਥੇ ਪਾਰਟੀ ਪ੍ਰਧਾਨ ਮੱਲਿਕਾਰਜੁਨ ਨੇ ਵੱਡੀ ਗਿਣਤੀ 'ਚ ਮੌਜੂਦ ਨੇਤਾਵਾਂ ਅਤੇ ਸਮਰਥਕਾਂ ਵਿਚਕਾਰ ਤਿਰੰਗਾ ਲਹਿਰਾਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ