
ਸ੍ਰੀਨਗਰ, 31 ਜਨਵਰੀ
ਕਾਂਗਰਸ ਨੇ ਅੱਜ ਕਿਹਾ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਕਈ ਹੋਰ ਸੰਸਦ ਮੈਂਬਰ ਸ੍ਰੀਨਗਰ ਤੋਂ ਉਡਾਣਾਂ 'ਚ ਦੇਰੀ ਕਾਰਨ ਬਜਟ ਸੈਸ਼ਨ ਦੇ ਪਹਿਲੇ ਦਿਨ ਰਾਸ਼ਟਰਪਤੀ ਦੇ ਭਾਸ਼ਨ 'ਚ ਸ਼ਾਮਲ ਨਹੀਂ ਹੋ ਸਕੇ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਰਮੇਸ਼ ਨੇ ਕਿਹਾ, ‘ਖਰਾਬ ਮੌਸਮ ਕਾਰਨ ਸ੍ਰੀਨਗਰ ਹਵਾਈ ਅੱਡੇ ਤੋਂ ਉਡਾਣਾਂ 'ਚ ਦੇਰੀ ਹੋਈ। ਇਸ ਕਾਰਨ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਖੜਗੇ ਅਤੇ ਕਈ ਹੋਰ ਕਾਂਗਰਸ ਸੰਸਦ ਦੋਵੇਂ ਸਦਨਾਂ ਦੀ ਬੈਠਕ 'ਚ ਹੋਣ ਵਾਲੇ ਰਾਸ਼ਟਰਪਤੀ ਦੇ ਭਾਸ਼ਨ 'ਚ ਮੌਜੂਦ ਨਹੀਂ ਰਹਿ ਸਕਣਗੇ।’
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ