Dr. K.V. Subramanian ਦਾ University of Chicago Alumni Award ਨਾਲ ਸਨਮਾਨ
ਭਾਰਤ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਕੇ ਵੀ ਸੁਬਰਾਮਣੀਅਮ ਨੂੰ ਸ਼ਿਕਾਗੋ ਯੂਨੀਵਰਸਿਟੀ ਵੱਲੋਂ ਵੱਕਾਰੀ ਅਲੂਮਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸੁਬਰਾਮਣੀਅਮ 1941 ’ਚ ਇਸ ਪੁਰਸਕਾਰ ਦੀ ਸ਼ੁਰੂਆਤ ਮਗਰੋਂ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਅਰਥਸ਼ਾਸਤਰੀ ਬਣ ਗਏ ਹਨ।...
Advertisement
ਭਾਰਤ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਕੇ ਵੀ ਸੁਬਰਾਮਣੀਅਮ ਨੂੰ ਸ਼ਿਕਾਗੋ ਯੂਨੀਵਰਸਿਟੀ ਵੱਲੋਂ ਵੱਕਾਰੀ ਅਲੂਮਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸੁਬਰਾਮਣੀਅਮ 1941 ’ਚ ਇਸ ਪੁਰਸਕਾਰ ਦੀ ਸ਼ੁਰੂਆਤ ਮਗਰੋਂ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਅਰਥਸ਼ਾਸਤਰੀ ਬਣ ਗਏ ਹਨ। ਇਹ ਪੁਰਸਕਾਰ ਯੂਨੀਵਰਸਿਟੀ ਵੱਲੋਂ ਵੀਰਵਾਰ ਨੂੰ ਦਿੱਤਾ ਗਿਆ। ਯੂਨੀਵਰਸਿਟੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਵਜੋਂ ਸੁਬਰਾਮਣੀਅਮ ਨੇ ਕੋਵਿਡ-19 ਸੰਕਟ ਦੌਰਾਨ ਵਧੀਆ ਕੰਮ ਕੀਤਾ ਹੈ। ਸੁਬਰਾਮਣੀਅਮ ਵੱਲੋਂ ਲਿਖੇ ਆਰਥਿਕ ਸਰਵੇਖਣਾਂ ਨੂੰ ਇਤਿਹਾਸਕ ਦਸਤਾਵੇਜ਼ ਕਰਾਰ ਦਿੱਤਾ ਗਿਆ। ਸੁਬਰਾਮਣੀਅਮ ਨੂੰ ਉਨ੍ਹਾਂ ਦੇ ਹੋਰ ਵਿਦਿਅਕ ਅਦਾਰਿਆਂ ਆਈ ਆਈ ਟੀ ਕਾਨਪੁਰ ਅਤੇ ਆਈ ਆਈ ਐੱਮ ਕਲਕੱਤਾ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
Advertisement
Advertisement
×

