ਬਿਹਾਰ ’ਚ ਕਾਂਗਰਸ-ਆਰਜੇਡੀ ਗੱਠਜੋੜ ਬਾਰੇ ਦੁਚਿੱਤੀ ਕਾਇਮ

ਲਾਲੂ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਲਾਿੲਆ ਦੋਸ਼

ਬਿਹਾਰ ’ਚ ਕਾਂਗਰਸ-ਆਰਜੇਡੀ ਗੱਠਜੋੜ ਬਾਰੇ ਦੁਚਿੱਤੀ ਕਾਇਮ

ਰਾਸ਼ਟਰੀ ਜਨਤਾ ਦਲ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਆਪਣੇ ਪੁੱਤਰ ਤੇਜਸਵੀ ਯਾਦਵ ਨਾਲ ਮੁੰਗੇਰ ਜ਼ਿਲ੍ਹੇ ਦੇ ਤਾਰਾਪੁਰ ਹਲਕੇ ਵਿੱਚ ਚੋਣ ਰੈਲੀ ਵਿੱਚ ਹਿੱਸਾ ਲੈਂਦੇ ਹੋਏ। -ਫੋਟੋ: ਪੀਟੀਆਈ

ਪਟਨਾ, 27 ਅਕਤੂਬਰ

ਬਿਹਾਰ ’ਚ ਕਾਂਗਰਸ ਅਤੇ ਆਰਜੇਡੀ ਦੇ ਗੱਠਜੋੜ ਨੂੰ ਲੈ ਕੇ ਦੁਚਿੱਤੀ ਦਾ ਮਾਹੌਲ ਕਾਇਮ ਹੈ। ਆਰਜੇਡੀ ਆਗੂ ਲਾਲੂ ਯਾਦਵ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਟੈਲੀਫੋਨ ’ਤੇ ਹੋਈ ਗੱਲਬਾਤ ਮਗਰੋਂ ਨਰਮੀ ਦੇ ਸੰਕੇਤ ਦਿੱਤੇ ਹਨ ਪਰ ਕਾਂਗਰਸ ਦੇ ਸੂਬਾ ਇੰਚਾਰਜ ਭਗਤ ਚਰਨ ਦਾਸ ਨੇ ਸਾਬਕਾ ਮੁੱਖ ਮੰਤਰੀ ’ਤੇ ਜ਼ਿਮਨੀ ਚੋਣਾਂ ’ਚ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਤਾਰਾਪੁਰ ਅਤੇ ਕੁਸ਼ੇਸ਼ਵਰ ਅਸਥਾਨ ਵਿਧਾਨ ਸਭਾ ਹਲਕਿਆਂ ਦੇ ਦੌਰੇ ਤੋਂ ਪਹਿਲਾਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਲੂ ਪ੍ਰਸਾਦ ਨੇ ਸੋਨੀਆ ਗਾਂਧੀ ਨਾਲ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸੋਨੀਆ ਨੂੰ ਕਿਹਾ ਕਿ ਉਹ ਅਜਿਹੀ ਪਾਰਟੀ ਦੀ ਅਗਵਾਈ ਕਰ ਰਹੇ ਹਨ ਜਿਸ ਦੀ ਪੂਰੇ ਭਾਰਤ ’ਚ ਮੌਜੂਦਗੀ ਹੈ।

ਉਨ੍ਹਾਂ ਸੋਨੀਆ ਨੂੰ ਕਿਹਾ ਸੀ ਕਿ ਉਹ ਭਾਜਪਾ ਦੇ ਮੁਕਾਬਲੇ ਲਈ ਹਮਖ਼ਿਆਲ ਪਾਰਟੀਆਂ ਦੀ ਮੀਟਿੰਗ ਸੱਦਣ। ਕੁਝ ਘੰਟਿਆਂ ਬਾਅਦ ਭਗਤ ਚਰਨ ਦਾਸ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੋਈ ਹੈ ਅਤੇ ਜੇਕਰ ਇੰਜ ਹੁੰਦਾ ਤਾਂ ਉਸ ਨੂੰ ਤਾਰਾਪੁਰ ’ਚ ਆਰਜੇਡੀ ਦੇ ਉਮੀਦਵਾਰ ਦੀ ਹਮਾਇਤ ਕਰਨ ਦੇ ਨਿਰਦੇਸ਼ ਮਿਲਦੇ ਜਿਥੇ ਕਾਂਗਰਸ ਨੇ ਵੀ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ। ਦਾਸ ਨੇ ਦਾਅਵਾ ਕੀਤਾ ਕਿ ਜਿਸ ਢੰਗ ਨਾਲ ਕਾਂਰਗਸ ਨੇ ਦੋ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ’ਚ ਪ੍ਰਚਾਰ ਕੀਤਾ ਹੈ, ਉਸ ਨਾਲ ਆਰਜੇਡੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਨੂੰ ਝਟਕਾ ਲੱਗਾ ਹੈ।

ਉਨ੍ਹਾਂ ਕਿਹਾ ਕਿ ਤਾਰਾਪੁਰ ’ਚ ਕਾਂਗਰਸ ਨੂੰ ਚੰਗੀ ਹਮਾਇਤ ਮਿਲੀ ਹੈ ਜਦਕਿ ਕੁਸ਼ੇਸ਼ਵਰ ’ਚ ਪਾਰਟੀ ਉਮੀਦਵਾਰ ਚੋਣ ਜਿੱਤੇਗਾ। ਕਾਂਗਰਸ ਆਗੂ ਨੇ ਲਾਲੂ ਪ੍ਰਸਾਦ ਵੱਲੋਂ ਸੋਨੀਆ ਨਾਲ ਕੀਤੀ ਗਈ ਗੱਲਬਾਤ ਦੇ ਦਾਅਵੇ ਨੂੰ ਆਧਾਰਹੀਣ ਕਰਾਰ ਦਿੱਤਾ ਹੈ। ‘ਉਨ੍ਹਾਂ ਗੱਠਜੋੜ ਦਾ ਅਪਮਾਨ ਕੀਤਾ ਹੈ। ਹੁਣ ਅੱਗੇ ਕੋਈ ਗੱਠਜੋੜ ਨਹੀਂ ਹੋਵੇਗਾ। ਅਸੀਂ ਲੋਕ ਸਭਾ ਦੀਆਂ ਸਾਰੀਆਂ 40 ਸੀਟਾਂ ’ਤੇ ਵੀ ਚੋਣ ਲੜਾਂਗੇ।’ ਮੰਨਿਆ ਜਾ ਰਿਹਾ ਹੈ ਕਿ ਸੀਪੀਆਈ ਦੇ ਸਾਬਕਾ ਆਗੂ ਕਨ੍ਹੱਈਆ ਕੁਮਾਰ ਨੂੰ ਕਾਂਗਰਸ ’ਚ ਸ਼ਾਮਲ ਕਰਨ ਤੋਂ ਲਾਲੂ ਪ੍ਰਸਾਦ ਔਖੇ ਹਨ ਜਿਸ ਨੂੰ ਉਹ ਆਪਣੇ ਪੁੱਤਰ ਤੇਜਸਵੀ ਯਾਦਵ ਦਾ ਵਿਰੋਧੀ ਸਮਝਦੇ ਹਨ। ਕਨ੍ਹੱਈਆ ਨੇ ਦੋਵੇਂ ਸੀਟਾਂ ’ਤੇ ਪ੍ਰਚਾਰ ਕਰਦਿਆਂ ਆਰਜੇਡੀ ’ਤੇ ਤਿੱਖੇ ਹਮਲੇ ਕੀਤੇ ਹਨ। ਕਾਂਗਰਸ ਦੇ ਇਕ ਧੜੇ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਾਰਟੀ ਵੱਲੋਂ ਉੱਚੀਆਂ ਜਾਤਾਂ ’ਚ ਆਪਣਾ ਆਧਾਰ ਮੁੜ ਕਾਇਮ ਕੀਤੇ ਜਾਣ ਨੇ ਵੀ ਲਾਲੂ ਪ੍ਰਸਾਦ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All