ਲੇਹ ’ਚ ਸਿਹਤ ਸਹੂਲਤਾਂ ਬਾਰੇ ਸ਼ੱਕ ਗ਼ਲਤ: ਫੌਜ

ਲੇਹ ’ਚ ਸਿਹਤ ਸਹੂਲਤਾਂ ਬਾਰੇ ਸ਼ੱਕ ਗ਼ਲਤ: ਫੌਜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਆਪਣੇ ਲੇਹ ਦੌਰੇ ਦੌਰਾਨ ਲੱਦਾਖ ਦੇ ਨੀਮੂ ਖੇਤਰ ਵਿਚ ਸਿੰਧੂ ਦਰਸ਼ਨ ਪੂਜਾ ਕਰਦੇ ਹੋਏ।-ਫੋਟੋ: ਪੀਟੀਆਈ

ਨਵੀਂ ਦਿੱਲੀ, 4 ਜੁਲਾਈ

ਥਲ ਸੈਨਾ ਨੇ ਲੇਹ ਦੇ ਮਿਲਟਰੀ ਹਸਪਤਾਲ ’ਚ ਮੈਡੀਕਲ ਸਹੂਲਤਾਂ ਵਾਲੇ ਕੇਂਦਰ ਬਾਰੇ ਕੁਝ ਹਲਕਿਆਂ ’ਚ ਕੀਤੀ ਜਾ ਰਹੀ ਆਲੋਚਨਾ ਨੂੰ ‘ਕੂੜ ਪ੍ਰਚਾਰ ਅਤੇ ਅਰਥਹੀਣ’ ਕਰਾਰ ਦਿੱਤਾ ਹੈ। ਇਸੇ ਹਸਪਤਾਲ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਊਨ੍ਹਾਂ ਜ਼ਖ਼ਮੀ ਜਵਾਨਾਂ ਨਾਲ ਗੱਲਬਾਤ ਕੀਤੀ ਸੀ ਜੋ ਗਲਵਾਨ ਘਾਟੀ ’ਚ ਝੜਪਾਂ ਦੌਰਾਨ ਜ਼ਖ਼ਮੀ ਹੋ ਗਏ ਸਨ। ਸੈਨਾ ਨੇ ਇਕ ਬਿਆਨ ’ਚ ਕਿਹਾ ਕਿ ਬਹਾਦਰ ਜਵਾਨਾਂ ਦੇ ਇਲਾਜ ਬਾਰੇ ਖਦਸ਼ਾ ਜਤਾਊਣਾ ਮੰਦਭਾਗਾ ਹੈ। ‘ਹਥਿਆਰਬੰਦ ਬਲਾਂ  ਵੱਲੋਂ ਆਪਣੇ ਜਵਾਨਾਂ ਦਾ ਹਰ ਸੰਭਵ ਬਿਹਤਰੀਨ ਇਲਾਜ ਕੀਤਾ ਜਾਂਦਾ ਹੈ।’ ਜ਼ਿਕਰਯੋਗ ਹੈ ਕਿ ਸ੍ਰੀ ਮੋਦੀ ਦੀਆਂ ਕੁਝ ਜ਼ਖ਼ਮੀ ਜਵਾਨਾਂ ਨਾਲ ਗੱਲਬਾਤ ਦੀਆਂ ਤਸਵੀਰਾਂ ਜਾਰੀ ਹੋਣ ਮਗਰੋਂ ਟਵਿਟਰ ’ਤੇ ਟਿੱਪਣੀਆਂ ਕੀਤੀਆਂ ਗਈਆਂ ਸਨ ਕਿ ਇਹ ਕਿਹੋ ਜਿਹਾ ਹਸਪਤਾਲ ਹੈ ਜਿਥੇ ਦਵਾਈਆਂ, ਗਲੂਕੋਜ਼ ਅਤੇ ਮੈਡੀਕਲ ਦਾ ਹੋਰ ਸਾਜ਼ੋ-ਸਾਮਾਨ ਨਜ਼ਰ ਨਹੀਂ ਆਊਂਦਾ। ਸੈਨਾ ਨੇ ਕਿਹਾ ਕਿ  100 ਬਿਸਤਰਿਆਂ ਵਾਲਾ ਇਹ ਕੇਂਦਰ ਜਨਰਲ ਹਸਪਤਾਲ ਕੰਪਲੈਕਸ ਦਾ ਹਿੱਸਾ ਹੀ ਹੈ। ਊਨ੍ਹਾਂ ਕਿਹਾ ਕਿ ਵੈਸੇ ਇਸ ਹਾਲ ਦੀ ਵਰਤੋਂ ਆਡੀਓ-ਵੀਡੀਓ ਟਰੇਨਿੰਗ ਲਈ ਕੀਤੀ ਜਾਂਦੀ ਹੈ ਪਰ ਇਸ ਨੂੰ ਵਾਰਡ ’ਚ ਤਬਦੀਲ ਕੀਤਾ ਗਿਆ ਸੀ। -ਪੀਟੀਆਈ

ਮੋਦੀ ਨੇ ਸਿੰਧ ਦਰਿਆ ਪੂਜਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ    ਲੱਦਾਖ ਦੌਰੇ ਸਮੇਂ ਨੀਮੂ ’ਚ ਸਿੰਧ ਦਰਿਆ ਦੇ ਕੰਢੇ ’ਤੇ ਪੂਜਾ ਕੀਤੀ। ਊਨ੍ਹਾਂ ਇਸ ਦੀਆਂ ਤਸਵੀਰਾਂ ਟਵਿਟਰ ’ਤੇ ਸਾਂਝੀਆਂ ਕੀਤੀਆਂ ਹਨ। ਸ੍ਰੀ ਮੋਦੀ ਨੇ ਕਿਹਾ ਕਿ ਊਨ੍ਹਾਂ ਮੁਲਕ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All