ਡੋਰਸੀ ਦਾ ਅਸਤੀਫ਼ਾ, ਹੁਣ ਪਰਾਗ ਅਗਰਵਾਲ ਹੋਵੇਗਾ ਟਵਿੱਟਰ ਦਾ ਨਵਾਂ ਸੀਈਓ

ਡੋਰਸੀ ਦਾ ਅਸਤੀਫ਼ਾ, ਹੁਣ ਪਰਾਗ ਅਗਰਵਾਲ ਹੋਵੇਗਾ ਟਵਿੱਟਰ ਦਾ ਨਵਾਂ ਸੀਈਓ

ਜੈਕ ਡੋਰਸੀ।

ਨਵੀਂ ਦਿੱਲੀ, 29 ਨਵੰਬਰ

ਮਾਈਕਰੋ ਬਲੌਗਿੰਗ ਕੰਪਨੀ ਟਵਿੱਟਰ ਦੇ ਕਾਰਜਕਾਰੀ ਅਧਿਕਾਰੀ (ਸੀਈਓ) ਜੈਕ ਡੋਰਸੀ ਨੇ ਸਾਰਿਆਂ ਨੂੰ ਹੈਰਾਨ ਕਰਦਿਆਂ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਹ ਕਾਫ਼ੀ ਲੰਬੇ ਸਮੇਂ ਤੋਂ ਕੰਪਨੀ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਦੀ ਥਾਂ ਹੁਣ ਭਾਰਤੀ ਮੂਲ ਦਾ ਪਰਾਗ ਅਗਰਵਾਲ ਲਵੇਗਾ, ਜੋ ਆਈਆਈਟੀ ਬੰਬੇ ਤੋਂ ਗ੍ਰੈਜੂਏਟ ਹੈ। ਉਹ ਇਸ ਸਮੇਂ ਕੰਪਨੀ ਵਿੱਚ ਚੀਫ਼ ਟੈਕਨੋਲੌਜੀ ਅਫਸਰ (ਸੀਟੀਓ) ਵਜੋਂ ਤਾਇਨਾਤ ਸੀ।  ਡੋਰਸੀ ਨੇ ਆਪਣੇ ਅਸਤੀਫ਼ਾ ਦੀ ਜਾਣਕਾਰੀ ਟਵਿੱਟਰ ਹੈਂਡਲ ’ਤੇ ਸਾਂਝੀ ਕੀਤੀ। ਡੋਰਸੀ ਨੇ ਲਿਖਿਆ, ‘‘ਮੈਂ ਟਵਿੱਟਰ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਕੰਪਨੀ ਆਪਣੇ ਮੋਢੀਆਂ ਤੋਂ ਇਲਾਵਾ ਕਿਸੇ ਹੋਰ ਨੂੰ ਵੀ ਇਹ ਜ਼ਿੰਮੇਵਾਰੀ ਦੇਣ ਲਈ ਤਿਆਰ ਹੈ। ਟਵਿੱਟਰ ਦੇ ਸੀਈਓ ਵਜੋਂ ਮੇਰਾ ਪਰਾਗ ’ਤੇ ਪੂਰਾ ਭਰੋਸਾ ਹੈ। ਪਿਛਲੇ ਦਸ ਸਾਲਾਂ ਵਿੱਚ ਉਸ ਦਾ ਕੰਮ ਕਾਇਆ-ਪਲਟ ਵਾਲਾ ਰਿਹਾ ਹੈ। ਮੈਂ ਉਸ ਦੇ ਹੁਨਰ, ਲਗਨ ਅਤੇ ਸਮਰਪਣ ਭਾਵਨਾ ਦਾ ਬਹੁਤ ਜ਼ਿਆਦਾ ਕਾਇਲ ਹਾਂ। ਹੁਣ ਉਸ ਦਾ ਅਗਵਾਈ ਕਰਨ ਦਾ ਸਮਾਂ ਹੈ।’’ ਉਧਰ, ਪਰਾਗ ਅਗਰਵਾਲ ਨੇ ਵੀ ਆਪਣੇ ਟਵਿੱਟਰ ਹੈਂਡਲ ਤੇ ਇਸ ਦੀ ਜਾਣਕਾਰੀ ਦਿੰਦਿਆਂ ਲਿਖਿਆ, ‘‘ਜੈਕ ਅਤੇ ਸਾਡੀ ਪੂਰੀ ਟੀਮ ਦਾ ਦਿਲ ਤੋਂ ਰਿਣੀ ਹਾਂ ਅਤੇ ਭਵਿੱਖ ਲਈ ਬਹੁਤ ਉਤਸ਼ਾਹ ਹੈ।’’ -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All