DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਕੌਲਿਜੀਅਮ ਦੀ ਕਾਰਵਾਈ ਸਬੰਧੀ ਮੁਸੀਬਤਾਂ ਦਾ ਪਿਟਾਰਾ ਨਹੀਂ ਖੋਲ੍ਹਣਾ ਚਾਹੁੰਦੇ: Supreme Court

ਬੈਂਚ ਨੇ ਮੰਗੀ ਖੁੱਲ੍ਹ ਨੂੰ ਪ੍ਰਵਾਨ ਕਰਦੇ ਹੋਏ ਮਾਮਲੇ ਦਾ ਨਿਬੇਡ਼ਾ ਕੀਤਾ

  • fb
  • twitter
  • whatsapp
  • whatsapp
Advertisement
ਸੁਪਰੀਮ ਕੋਰਟ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਇੱਕ ਨਿਆਂਇਕ ਅਧਿਕਾਰੀ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰਦਿਆਂ ਕਿਹਾ, ‘‘ਅਸੀਂ ਕੌਲਿਜੀਅਮ ਦੀ ਕਾਰਵਾਈ ਦੇ ਸਬੰਧ ਵਿੱਚ ਮੁਸੀਬਤਾਂ ਦਾ ਪਿਟਾਰਾ ਨਹੀਂ ਖੋਲ੍ਹਣਾ ਚਾਹੁੰਦੇ।’’ ਪਟੀਸ਼ਨਰ ਨੇ ਸਿਖਰਲੀ ਅਦਾਲਤ ਤੱਕ ਪਹੁੰਚ ਕਰ ਕੇ ਦੋਸ਼ ਲਗਾਇਆ ਸੀ ਕਿ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ ਲਈ ਉਨ੍ਹਾਂ ਨਾਲੋਂ ਜੂਨੀਅਰ ਅਧਿਕਾਰੀਆਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਗਈ ਸੀ। ਬੈਂਚ ਨੇ ਮੰਗੀ ਗਈ ਖੁੱਲ੍ਹ ਨੂੰ ਪ੍ਰਵਾਨ ਕਰਦੇ ਹੋਏ ਇਸ ਮਾਮਲੇ ਦਾ ਨਿਬੇੜਾ ਕਰ ਦਿੱਤਾ।

ਜਸਟਿਸ ਬੀ ਵੀ ਨਾਗਰਤਨਾ ਅਤੇ ਜਸਟਿਸ ਜੌਇਮਾਲਿਆ ਬਾਗ਼ਚੀ ਦੇ ਬੈਂਚ ਨੇ ਟਿੱਪਣੀ ਕੀਤੀ ਕਿ ਇਹ ਅਜਿਹੇ ਮਾਮਲੇ ਹਨ ਜਿੱਥੇ ਆਖ਼ਰਕਾਰ ਹਾਈ ਕੋਰਟ ਦੇ ਕੌਲਿਜੀਅਮ ਦੀ ਨਿੱਜੀ ਸੰਤੁਸ਼ਟੀ ਹੀ ਮਾਇਨੇ ਰੱਖਦੀ ਹੈ। ਬੈਂਚ ਨੇ ਕਿਹਾ, ‘‘ਕੀ ਨਿਆਂਇਕ ਪੱਖ ਤੋਂ ਸੁਪਰੀਮ ਕੋਰਟ ਕੌਲਿਜੀਅਮ ਨੂੰ ਇਹ ਕਹਿ ਸਕਦੀ ਹੈ ਕਿ ਤੁਸੀਂ ਇਹ ਕਰੋ ਜਾਂ ਉਹ ਕਰੋ ਅਤੇ ਇਸ ਨਾਮ ’ਤੇ ਵਿਚਾਰ ਕਰੋ? ਅਜਿਹਾ ਨਹੀਂ ਕੀਤਾ ਜਾ ਸਕਦਾ।’’ ਉਨ੍ਹਾਂ ਅੱਗੇ ਕਿਹਾ, ‘‘ਨਿਆਂਇਕ ਪੱਖ ਤੋਂ, ਅਸੀਂ ਹਾਈ ਕੋਰਟ ਕੌਲਿਜੀਅਮ ਜਾਂ ਸੁਪਰੀਮ ਕੋਰਟ ਕੌਲਿਜੀਅਮ ਦੀ ਕਾਰਵਾਈ ਦੇ ਸਬੰਧ ਵਿੱਚ ਮੁਸੀਬਤਾਂ ਦਾ ਕੋਈ ਪਿਟਾਰਾ ਨਹੀਂ ਖੋਲ੍ਹਣਾ ਚਾਹੁੰਦੇ।’’

Advertisement

ਬੈਂਚ ਨੇ ਕਿਹਾ ਕਿ ਸਿਰਫ ਇਸ ਕਰ ਕੇ ਕਿ ਕੋਈ ਵਿਅਕਤੀ ਸੀਨੀਆਰਤਾ ਵਿੱਚ ਉੱਪਰ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਜੱਜ ਵਜੋਂ ਤਰੱਕੀ ਲਈ ਸਿਫਾਰਸ਼ ਕੀਤੇ ਜਾਣ ਦਾ ਹੱਕਦਾਰ ਬਣ ਜਾਂਦਾ ਹੈ। ਸਿਖਰਲੀ ਅਦਾਲਤ ਵੱਲੋਂ ਪਟੀਸ਼ਨ ’ਤੇ ਸੁਣਵਾਈ ਕਰਨ ’ਚ ਅਸਮਰੱਥਾ ਜ਼ਾਹਿਰ ਕੀਤੇ ਜਾਣ ਤੋਂ ਬਾਅਦ, ਪਟੀਸ਼ਨਰ ਨੇ ਕਿਹਾ ਕਿ ਉਹ ਹਾਈ ਕੋਰਟ ਦੇ ਸਮਰੱਥ ਅਧਿਕਾਰੀ ਕੋਲ ਪ੍ਰਸ਼ਾਸਨਿਕ ਪੱਧਰ ’ਤੇ ਜਾਂ ਨਿਆਂਇਕ ਪੱਧਰ ’ਤੇ ਉਚਿਤ ਰਾਹਤ ਦੀ ਮੰਗ ਕਰਨ ਦੀ ਖੁੱਲ੍ਹ ਲੈਂਦੇ ਹੋਏ ਇਸ ਪਟੀਸ਼ਨ ਨੂੰ ਵਾਪਸ ਲੈਣਗੇ।

Advertisement

Advertisement
×