ਜੀਐਮ ਸਰ੍ਹੋਂ ਖ਼ਿਲਾਫ਼ ਡਾਕਟਰਾਂ ਨੇ ਮੋਦੀ ਨੂੰ ਪੱਤਰ ਲਿਖਿਆ : The Tribune India

ਜੀਐਮ ਸਰ੍ਹੋਂ ਖ਼ਿਲਾਫ਼ ਡਾਕਟਰਾਂ ਨੇ ਮੋਦੀ ਨੂੰ ਪੱਤਰ ਲਿਖਿਆ

ਜੀਐਮ ਸਰ੍ਹੋਂ ਖ਼ਿਲਾਫ਼ ਡਾਕਟਰਾਂ ਨੇ ਮੋਦੀ ਨੂੰ ਪੱਤਰ ਲਿਖਿਆ

ਮਾੜੇ ਪ੍ਰਭਾਵ ਬਾਰੇ ਜਤਾਈ ਚਿੰਤਾ; ਕਿਸਾਨ ਤੇ ਵਾਤਾਵਰਨ ਮਾਹਿਰ ਪਹਿਲਾਂ ਹੀ ਜ਼ਾਹਿਰ ਕਰ ਚੁੱਕੇ ਨੇ ਫ਼ਿਕਰ

ਕਰਮ ਪ੍ਰਕਾਸ਼

ਨਵੀਂ ਦਿੱਲੀ, 6 ਦਸੰਬਰ

ਕਿਸਾਨਾਂ ਤੇ ਵਾਤਾਵਰਨ ਮਾਹਿਰਾਂ ਤੋਂ ਬਾਅਦ ਹੁਣ ਡਾਕਟਰਾਂ ਨੇ ਵੀ ਜੀਐਮ ਸਰ੍ਹੋਂ- ਡੀਐਮਐਚ 11 (ਜੈਨੇਟਿਕਲੀ ਮੌਡੀਫਾਈਡ) ਦਾ ਵਿਰੋਧ ਕੀਤਾ ਹੈ। ਮੈਡੀਕਲ ਪੇਸ਼ੇਵਰਾਂ ਨੇ ਦਾਅਵਾ ਕੀਤਾ ਹੈ ਕਿ ਜੀਐਮ ਫ਼ਸਲ ਖ਼ਿਲਾਫ਼ ਉਨ੍ਹਾਂ ਦੇ ਵਿਰੋਧ ਦਾ ਆਧਾਰ ਵਿਗਿਆਨਕ ਹੈ। ਦੇਸ਼ ਦੇ ਕਰੀਬ 111 ਮਾਹਿਰ ਡਾਕਟਰਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਇਸ ’ਤੇ ਸੰਪੂਰਨ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ਤੇ ਨਾਲ ਹੀ ਤੁਰੰਤ ਜੀਐਮ ਫ਼ਸਲ ਦੀ ਰਿਲੀਜ਼ ਉਤੇ ਰੋਕ ਵੀ ਮੰਗੀ ਹੈ। ਉਨ੍ਹਾਂ ਇਸ ਨੂੰ ‘ਖ਼ਤਰਨਾਕ’ ਕਰਾਰ ਦਿੱਤਾ ਹੈ। ਜੀਐਮ ਫ਼ਸਲ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਡਾਕਟਰਾਂ ਨੇ ਕਿਹਾ ਕਿ, ‘ਜੀਐਮ ਡੀਐਮਐਚ-11 ਸਰ੍ਹੋਂ ਦੀ ਨਦੀਨਨਾਸ਼ਕ ਨੂੰ ਝੱਲਣ ਦੀ ਸਮਰੱਥਾ (ਐਚਟੀ) ਗਲੂਫੌਸੀਨੇਟ (ਨਦੀਨਨਾਸ਼ਕ) ਦੀ ਸਪਰੇਅ ਨੂੰ ਹੁਲਾਰਾ ਦਿੰਦੀ ਹੈ। ਜ਼ਹਿਰੀਲੀ ਰਸਾਇਣਕ ਰਹਿੰਦ-ਖੂੰਹਦ ਵਾਲਾ ਇਹੀ ਗਲੂਫੌਸੀਨੇਟ ਕੁਦਰਤੀ ਤੌਰ ’ਤੇ ਜੀਐਮ ਸਰ੍ਹੋਂ ਵਿਚ ਆ ਜਾਂਦਾ ਹੈ ਤੇ ਅੰਤ ’ਚ ਖਾਣ ਵਾਲੇ ਦੇ ਸਰੀਰ ਵਿਚ ਪਹੁੰਚ ਜਾਂਦਾ ਹੈ।’ ਇਹ ਮੁੜ ਪੈਦਾ ਹੋ ਕੇ ਜੀਵਤ ਪ੍ਰਾਣੀਆਂ ਵਿਚ ਫੈਲ ਸਕਦਾ ਹੈ। ਜੀਐਮ ਦਾ ਖੇਤੀਬਾੜੀ ਤੇ ਖੁਰਾਕ ਉਤੇ ਅਸਰ ਬੇਕਾਬੂ ਹੈ ਤੇ ਇਸ ਨੁਕਸਾਨ ਨੂੰ ਪੂਰਿਆ ਨਹੀਂ ਜਾ ਸਕੇਗਾ। ਇਹ ਵਰਤਮਾਨ ਤੇ ਭਵਿੱਖੀ ਮਨੁੱਖੀ ਪੀੜ੍ਹੀਆਂ ’ਤੇ ਅਸਰ ਪਾਏਗਾ।’ ਚਿਤਾਵਨੀ ਜਾਰੀ ਕਰਦਿਆਂ ਡਾਕਟਰਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਵਿਚ ਲਿਖਿਆ ਹੈ ਕਿ ਸਾਡੀ ਸਾਰੀ ਆਬਾਦੀ ਬੀਜਾਂ, ਪੱਤਿਆਂ ਤੇ ਤੇਲ ਦੇ ਰੂਪ ਵਿਚ ਸਰ੍ਹੋਂ ਦਾ ਸੇਵਨ ਕਰਦੀ ਹੈ। ਮੈਡੀਕਲ ਮਾਹਿਰਾਂ ਵਜੋਂ ਇਹ ਸਾਡਾ ਫ਼ਰਜ਼ ਹੈ ਕਿ ਅਸੀਂ ਜੀਐਮ ਫ਼ਸਲਾਂ ਦੇ ਐਚਟੀ ਦੇ ਗੰਭੀਰ ਅਸਰਾਂ ਬਾਰੇ ਜਾਣੂ ਕਰਾਈਏ।’ ਡਾਕਟਰਾਂ ਨੇ ਨਾਲ ਹੀ ਕਿਹਾ ਕਿ ਜੀਐਮ ਸਰ੍ਹੋਂ ਦੀ ਨਦੀਨਨਾਸ਼ਕਾਂ ਨੂੰ ਝੱਲਣ ਦੀ ਸਮਰੱਥਾ ਇਨ੍ਹਾਂ ਦੀ ਵਰਤੋਂ ਨੂੰ ਵੀ ਉਤਸ਼ਾਹਿਤ ਕਰੇਗੀ। ਜ਼ਿਕਰਯੋਗ ਹੈ ਕਿ ਜੀਐਮ ਫ਼ਸਲਾਂ ਬਾਰੇ ਕੇਂਦਰ ਸਰਕਾਰ ਦੇ ਚੋਟੀ ਦੇ ਰੈਗੂਲੇਟਰ ਨੇ ਹਾਲ ਹੀ ਵਿਚ ਡੀਐਮਐਚ-11 ਦੀ ਰਿਲੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਡਾਕਟਰਾਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਪਹਿਲਾਂ ਬੀਜੀ ਗਈ ਸਾਰੀ ਡੀਐਮਐਚ-11 ਸਰ੍ਹੋਂ ਪੁੱਟ ਦੇਣੀ ਚਾਹੀਦੀ ਹੈ ਤਾਂ ਕਿ ਇਹ ਦੇਸ਼ ਵਿਚ ਨਾ ਫੈਲੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕਿਸਾਨ ਵੀ ਪਹਿਲਾਂ ਜੀਐਮ ਸਰ੍ਹੋਂ ਦਾ ਵਿਰੋਧ ਕਰ ਚੁੱਕੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਵਿੱਤੀ ਸਾਲ 2023-24 ’ਚ ਵਿਕਾਸ ਦਰ 6.5 ਫੀਸਦ ਰਹੇਗੀ; ਵਿੱਤ ਮੰਤਰੀ ਨੇ ...

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਨਾਲ ਬਜਟ ਇਜਲਾਸ ਸ਼...

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਅਹਿਮ ਦਸਤਾਵੇਜ਼, ਕੰਪਿਊਟਰ, ਲੈਪਟਾਪ ਤੇ ਮੋਬਾਈਲ ਜ਼ਬਤ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਪਟਿਆਲਾ ਦੇ ਨਿਗਮ ਇੰਜਨੀਅਰ ਤੋਂ ਮੰਗੇ ਸੀ 2 ਕਰੋੜ ਰੁਪਏ

ਸ਼ਹਿਰ

View All