DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

DMK ਜਥੇਬੰਦਕ ਢਾਂਚੇ ’ਚ ਤਬਦੀਲੀ ਕਰੇਗੀ

ਤਾਮਿਲ ਨਾਡੂ ’ਚ ਮੁੱਖ ਵਿਰੋਧੀ ਧਿਰ ਡੀ ਐੱਮ ਕੇ ਨੇ ਪਾਰਟੀ ਦੇ ਜਥੇਬੰਦਕ ਢਾਂਚੇ ’ਚ ਤਬਦੀਲੀ ਦਾ ਫ਼ੈਸਲਾ ਕੀਤਾ ਹੈ। ਪਾਰਟੀ ’ਚ ਹੁਣ ਅਹਿਮ ਅਹੁਦਿਆਂ ’ਤੇ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ। ਵਿਧਾਨ ਸਭਾ ਚੋਣਾਂ ’ਚ ਹਾਰ ਮਗਰੋਂ ਪਾਰਟੀ ਨੂੰ ਅਹਿਮ...

  • fb
  • twitter
  • whatsapp
  • whatsapp
featured-img featured-img
ਡੀ ਐੱਮ ਕੇ ਕਾਰਜਕਾਰਨੀ ਕਮੇਟੀ ਦੀ ਮੀਟਿੰਗ ’ਚ ਹੋਰ ਆਗੂਆਂ ਨਾਲ ਪ੍ਰਧਾਨ ਐੱਮ ਕੇ ਸਟਾਲਿਨ। -ਫੋਟੋ: ਪੀਟੀਆਈ
Advertisement

ਤਾਮਿਲ ਨਾਡੂ ’ਚ ਮੁੱਖ ਵਿਰੋਧੀ ਧਿਰ ਡੀ ਐੱਮ ਕੇ ਨੇ ਪਾਰਟੀ ਦੇ ਜਥੇਬੰਦਕ ਢਾਂਚੇ ’ਚ ਤਬਦੀਲੀ ਦਾ ਫ਼ੈਸਲਾ ਕੀਤਾ ਹੈ। ਪਾਰਟੀ ’ਚ ਹੁਣ ਅਹਿਮ ਅਹੁਦਿਆਂ ’ਤੇ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ। ਵਿਧਾਨ ਸਭਾ ਚੋਣਾਂ ’ਚ ਹਾਰ ਮਗਰੋਂ ਪਾਰਟੀ ਨੂੰ ਅਹਿਮ ਅਹੁਦਿਆਂ ’ਤੇ ਤਾਇਨਾਤੀ ਦਾ ਸਮਾਂ ਸੀਮਤ ਕਰਨ ਅਤੇ ਉਮਰ ਹੱਦ ਤੈਅ ਕਰਨ ਦੀ ਯਾਦ ਆਈ ਹੈ। ਕਾਰਜਕਾਰਨੀ ਕਮੇਟੀ ਨੇ ਆਪਣੇ ਜਥੇਬੰਦਕ ਢਾਂਚੇ ਨੂੰ ਮੁੱਢੋਂ ਸੁਰਜੀਤ ਕਰਨ ਲਈ ਨੌਂ ਮਹੱਤਵਪੂਰਨ ਮਤੇ ਪਾਸ ਕੀਤੇ।

ਪਾਰਟੀ ਦੀ ਕਾਰਜਕਾਰੀ ਕਮੇਟੀ ਨੇ ਅੱਜ ਪ੍ਰਧਾਨ ਐੱਮ ਕੇ ਸਟਾਲਿਨ ਦੀ ਅਗਵਾਈ ਹੇਠ ਇੱਥੇ ਮੀਟਿੰਗ ਕੀਤੀ। ਨਵੇਂ ਬਲੂਪ੍ਰਿੰਟ ਤਹਿਤ ਡੀ ਐੱਮ ਕੇ ਨੇ ਸਥਾਨਕ ਪ੍ਰਸ਼ਾਸਨ ਨੂੰ ਯਕੀਨੀ ਬਣਾਉਣ ਲਈ ਆਪਣੇ ਜਥੇਬੰਦਕ ਜ਼ਿਲ੍ਹਿਆਂ ਨੂੰ 78 ਤੋਂ ਵਧਾ ਕੇ 110 ਕਰ ਦਿੱਤਾ ਹੈ ਜਿਸ ਵਿੱਚ ਹਰ ਜ਼ਿਲ੍ਹੇ ਨੂੰ ਦੋ ਵਿਧਾਨ ਸਭਾ ਹਲਕਿਆਂ ਵਿੱਚ ਵੰਡਿਆ ਗਿਆ ਹੈ। ਕੋਇੰਬਟੂਰ ਅਤੇ ਤੰਬਰਮ ਵਰਗੇ ਵੱਡੇ ਸ਼ਹਿਰੀ ਕੇਂਦਰਾਂ ’ਚ ‘ਸਿਟੀ ਸੈਕਟਰੀ’ ਦਾ ਵੱਖਰਾ ਅਹੁਦਾ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ।

Advertisement

Advertisement
Advertisement
×