DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

DMK ਨੇ ਸੂਬੇ ਭਰ ਵਿੱਚ Protest ਕੀਤੇ

ਪਾਰਟੀ ਦਿੱਗਜਾਂ ਖ਼ਿਲਾਫ਼ ਮੁੱਖ ਮੰਤਰੀ ਵਿਜੈ ਦੀਆਂ ਟਿੱਪਣੀਆਂ ਖ਼ਿਲਾਫ਼ ਰੋਸ ਪ੍ਰਗਟਾਇਆ

  • fb
  • twitter
  • whatsapp
  • whatsapp
featured-img featured-img
ਡੀ ਐਮ ਕੇ ਕਾਰਕੁੰਨ ਤਿਰੂਚਿਰਾਪੱਲੀ ਵਿੱਚ ਤਾਮਿਲ ਨਾਡੂ ਸਰਕਾਰ ਖਿਲਾਫ਼ ਮੁਜ਼ਾਹਰਾ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਤਾਮਿਲ ਨਾਡੂ ਵਿੱਚ ਮੁੱਖ ਵਿਰੋਧੀ ਪਾਰਟੀ ਡੀ ਐੱਮ ਕੇ ਨੇ ਅੱਜ ਮੁੱਖ ਮੰਤਰੀ ਸੀ ਜੋਸਫ ਵਿਜੈ ਵੱਲੋਂ ਮਰਹੂਮ ਪਾਰਟੀ ਆਗੂ ਮੁਤੁਵੇਲ ਕਰੁਨਾਨਿਧੀ ਅਤੇ ਪਾਰਟੀ ਪ੍ਰਧਾਨ ਐੱਮ ਕੇ ਸਟਾਲਿਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਦਿੱਤੇ ਗਏ ਕਥਿਤ ਅਪਮਾਨਜਨਕ ਬਿਆਨਾਂ ਦੀ ਨਿਖੇਧੀ ਕਰਦਿਆਂ ਪੂਰੇ ਸੂਬੇ ਵਿੱਚ ਪ੍ਰਦਰਸ਼ਨ ਕੀਤੇ। ਇੱਥੇ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸੀਨੀਅਰ ਆਗੂ ਪੀ ਕੇ ਸੇਕਰ ਬਾਬੂ ਨੇ ਸਟਾਲਿਨ ਦੀ ਕੁਰਬਾਨੀ, ਸ਼ਖ਼ਸੀਅਤ ਅਤੇ ਇਨਸਾਨੀਅਤ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ‘ਮਿਸਟਰ ਕਲੀਨ’ ਵਜੋਂ ਵੀ ਵਡਿਆਇਆ, ਜੋ ਨੈਤਿਕਤਾ ਅਤੇ ਕਦਰਾਂ-ਕੀਮਤਾਂ ਦੀ ਪਾਲਣਾ ਕਰਦੇ ਹਨ।

ਉਨ੍ਹਾਂ ਕਿਹਾ ਕਿ ਅਜਿਹੇ ਬੇਦਾਗ਼ ਨੇਤਾ ਨੂੰ ਟੀ ਵੀ ਕੇ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਨਿਸ਼ਾਨਾ ਬਣਾਇਆ ਗਿਆ ਅਤੇ ਡੀ ਐੱਮ ਕੇ ਨੇ ਬਦਨਾਮ ਐਮਰਜੈਂਸੀ (1975-77) ਦੌਰਾਨ ਸਟਾਲਿਨ ਦੀ ਕੈਦ ਦੇ ਸਬੰਧ ਵਿੱਚ ਕਾਨੂੰਨ ਮੰਤਰੀ ਆਰ ਨਿਰਮਲ ਕੁਮਾਰ ਦੇ ਦਾਅਵਿਆਂ ’ਤੇ ਇਤਰਾਜ਼ ਦਾਇਰ ਕੀਤਾ।

Advertisement

ਬਾਬੂ ਨੇ ਕਰੁਨਾਨਿਧੀ ਅਤੇ ਸਟਾਲਿਨ ਦੀ ਅਗਵਾਈ ਵਾਲੇ ਡੀ ਐੱਮ ਕੇ ਸ਼ਾਸਨ ਦੌਰਾਨ ਭ੍ਰਿਸ਼ਟਾਚਾਰ ਸਬੰਧੀ ਮੁੱਖ ਮੰਤਰੀ ਵਿਜੈ ਦੇ ਹਾਲ ਦੇ ਦੋਸ਼ਾਂ ਨੂੰ ਵਿਧਾਨ ਸਭਾ ਵਿੱਚ ਲਗਪਗ ਇੱਕ ਘੰਟੇ ਲਈ ਬੋਲੇ ਗਏ ਮਹਿਜ਼ ਸਿਨੇਮਾ ਸ਼ੈਲੀ ਦੇ ਡਾਇਲਾਗ ਕਰਾਰ ਦੇ ਕੇ ਖ਼ਾਰਜ ਕਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਸਦਨ ਵਿੱਚ ਡੀ ਐੱਮ ਕੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਅਤੇ ਵਿਰੋਧੀ ਧਿਰ ਦੇ ਨੇਤਾ ਉਦੈਨਿਧੀ ਸਟਾਲਿਨ ਨੂੰ ਦੋਸ਼ਾਂ ਦਾ ਜਵਾਬ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਨਾਲ ਹੀ ਕਿਹਾ, ‘‘ਡੀ ਐੱਮ ਕੇ ਇੱਕ ਜ਼ਖ਼ਮੀ ਸ਼ੇਰ ਹੈ ਜੋ ਮੈਦਾਨ ਵਿੱਚ ਖੜ੍ਹਾ ਹੈ ਅਤੇ ਇੱਕ ਦਿਨ ਹਰੇਕ ਚੀਜ਼ ਦਾ ਹਿਸਾਬ ਉਸੇ ਤਰੀਕੇ ਨਾਲ ਕੀਤਾ ਜਾਵੇਗਾ।’’

Advertisement

Advertisement
×