DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

WhatsApp ਚੈਟ ਦੇ ਆਧਾਰ 'ਤੇ ਤਲਾਕ ਨਹੀਂ: Bombay High Court

ਨਾਸਿਕ ਫੈਮਿਲੀ ਕੋਰਟ ਦਾ ਫੈਸਲਾ ਰੱਦ ; ਕਿਸੇ ਵੀ ਜੀਵਨ ਸਾਥੀ ਨੂੰ ਆਪਣੀ ਸਫਾਈ ਪੇਸ਼ ਕਰਨ ਦਾ ਮੌਕਾ ਮਿਲਣਾ ਜ਼ਰੂਰੀ

  • fb
  • twitter
  • whatsapp
  • whatsapp
Advertisement

ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਸਿਰਫ਼ ਵਟਸਐਪ (WhatsApp) ਚੈਟ ਦੇ ਆਧਾਰ 'ਤੇ ਕਰੂਰਤਾ ਦਾ ਹਵਾਲਾ ਦੇ ਕੇ ਤਲਾਕ ਨਹੀਂ ਦਿੱਤਾ ਜਾ ਸਕਦਾ, ਜਦੋਂ ਤੱਕ ਦੂਜੀ ਧਿਰ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਾ ਦਿੱਤਾ ਜਾਵੇ। ਅਦਾਲਤ ਅਨੁਸਾਰ, ਕਿਸੇ ਵੀ ਜੀਵਨ ਸਾਥੀ ਨੂੰ ਆਪਣੀ ਸਫਾਈ ਪੇਸ਼ ਕਰਨ ਦਾ ਮੌਕਾ ਮਿਲਣਾ ਕਾਨੂੰਨੀ ਤੌਰ 'ਤੇ ਜ਼ਰੂਰੀ ਹੈ।

ਹਾਈ ਕੋਰਟ ਨੇ ਨਾਸਿਕ ਦੀ ਇੱਕ ਫੈਮਿਲੀ ਕੋਰਟ ਦੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿੱਚ ਇੱਕ ਵਿਅਕਤੀ ਨੂੰ ਉਸ ਦੀ ਪਤਨੀ ਤੋਂ ਤਲਾਕ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ। ਪਤਨੀ ਨੇ ਹਾਈ ਕੋਰਟ ਵਿੱਚ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਕਿ ਅਦਾਲਤ ਨੇ ਉਸ ਦੀ ਗੱਲ ਸੁਣੇ ਬਿਨਾਂ ਹੀ ਇੱਕਪਾਸੜ ਫੈਸਲਾ ਸੁਣਾ ਦਿੱਤਾ ਸੀ।

Advertisement

ਪਰਿਵਾਰਕ ਅਦਾਲਤ ਨੇ ਮਈ 2025 ਦੇ ਆਪਣੇ ਫੈਸਲੇ ਵਿੱਚ ਕੁਝ ਵਟਸਐਪ ਚੈਟਾਂ ਨੂੰ ਸਬੂਤ ਮੰਨਿਆ ਸੀ। ਇਹਨਾਂ ਚੈਟਾਂ ਵਿੱਚ ਪਤਨੀ ਕਥਿਤ ਤੌਰ 'ਤੇ ਵੱਖਰੇ ਰਹਿਣ ਦੀ ਮੰਗ ਕਰ ਰਹੀ ਸੀ ਅਤੇ ਸਹੁਰੇ ਪਰਿਵਾਰ ਵਿਰੁੱਧ ਗਲਤ ਸ਼ਬਦਾਵਲੀ ਵਰਤ ਰਹੀ ਸੀ। ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਸਿਰਫ਼ ਇਹਨਾਂ ਚੈਟਾਂ ਨੂੰ ਅੰਤਿਮ ਸਬੂਤ ਨਹੀਂ ਮੰਨਿਆ ਜਾ ਸਕਦਾ ਜਦੋਂ ਤੱਕ ਉਹਨਾਂ ਦੀ ਪੂਰੀ ਪੜਤਾਲ ਨਾ ਹੋਵੇ।

Advertisement

ਹਾਈ ਕੋਰਟ ਨੇ ਹੁਣ ਇਹ ਮਾਮਲਾ ਵਾਪਸ ਫੈਮਿਲੀ ਕੋਰਟ ਨੂੰ ਭੇਜ ਦਿੱਤਾ ਹੈ ਤਾਂ ਜੋ ਪਤਨੀ ਨੂੰ ਆਪਣਾ ਪੱਖ ਪੇਸ਼ ਕਰਨ ਦਾ ਪੂਰਾ ਮੌਕਾ ਮਿਲੇ। ਇਸ ਦੇ ਨਾਲ ਹੀ ਅਦਾਲਤ ਨੇ ਸੁਝਾਅ ਦਿੱਤਾ ਹੈ ਕਿ ਦੋਵੇਂ ਧਿਰਾਂ ਆਪਸੀ ਗੱਲਬਾਤ ਜਾਂ ਵਿਚੋਲਗੀ ਰਾਹੀਂ ਮਸਲਾ ਸੁਲਝਾਉਣ ਦੀ ਕੋਸ਼ਿਸ਼ ਵੀ ਕਰ ਸਕਦੀਆਂ ਹਨ।

Advertisement
×