Directorate of Revenue Intelligence ਵੱਲੋਂ 362 ਟਨ ਸੁੱਕੇ Dates ਜ਼ਬਤ
ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ ਆਰ ਆਈ) ਨੇ 362 ਟਨ ਤੋਂ ਵੱਧ ਸੁੱਕੇ ਪਾਕਿਸਤਾਨੀ ਖਜੂਰ ਜ਼ਬਤ ਕੀਤੇ ਹਨ। ਏਜੰਸੀ ਨੇ ਤੀਜੇ ਮੁਲਕ ਰਾਹੀਂ ਇਹ ਖੇਪ ਭਾਰਤ ਲਿਆਉਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ। ਵਿੱਤ ਮੰਤਰਾਲੇ ਅਨੁਸਾਰ ਖੁਫੀਆ ਜਾਣਕਾਰੀ ਦੇ ਆਧਾਰ...
Advertisement
ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ ਆਰ ਆਈ) ਨੇ 362 ਟਨ ਤੋਂ ਵੱਧ ਸੁੱਕੇ ਪਾਕਿਸਤਾਨੀ ਖਜੂਰ ਜ਼ਬਤ ਕੀਤੇ ਹਨ। ਏਜੰਸੀ ਨੇ ਤੀਜੇ ਮੁਲਕ ਰਾਹੀਂ ਇਹ ਖੇਪ ਭਾਰਤ ਲਿਆਉਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ। ਵਿੱਤ ਮੰਤਰਾਲੇ ਅਨੁਸਾਰ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਡੀ ਆਰ ਆਈ ਅਧਿਕਾਰੀਆਂ ਨੇ ਨਾਸਿਕ ਦੇ ਅੰਬਾਡ ਸਥਿਤ ਕੰਟੇਨਰ ਸਟੇਸ਼ਨ ’ਤੇ ਮੁੰਬਈ ਦੀ ਇੱਕ ਕੰਪਨੀ ਵੱਲੋਂ ਦਰਾਮਦ ਕੀਤੇ 13 ਕੰਟੇਨਰ ਰੋਕੇ। ਦਸਤਾਵੇਜ਼ਾਂ ਵਿੱਚ ਕੰਟੇਨਰ ਵਿਚਲਾ ਮਾਲ ਸੰਯੁਕਤ ਅਰਬ ਅਮੀਰਾਤ ਦਾ ਦੱਸਿਆ ਗਿਆ ਸੀ ਜਦੋਂ ਕਿ ਮੁੱਢਲੀ ਜਾਂਚ ਵਿੱਚ ਇਹ ਕਰਾਚੀ ਤੋਂ ਜੇਬਲ ਅਲੀ ਭੇਜੇ ਜਾਣ ਅਤੇ ਉੱਥੇ ਕੰਟੇਨਰ ਬਦਲ ਕੇ ਭਾਰਤ ਭੇਜੇ ਜਾਣ ਦਾ ਪਤਾ ਚਲਿਆ। ਪਹਿਲਗਾਮ ਹਮਲੇ ਮਗਰੋਂ ਭਾਰਤ ਨੇ 2 ਮਈ 2025 ਤੋਂ ਪਾਕਿਸਤਾਨ ਤੋਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਸਾਮਾਨ ਦੀ ਦਰਾਮਦ ਜਾਂ ਆਵਾਜਾਈ ’ਤੇ ਪੂਰਨ ਪਾਬੰਦੀ ਲਗਾਈ ਹੋਈ ਹੈ। ਡੀ ਆਰ ਆਈ ‘ਅਪਰੇਸ਼ਨ ਡੀਪ ਮੈਨੀਫੈਸਟ’ ਤਹਿਤ ਅਜਿਹੀਆਂ ਕੋਸ਼ਿਸ਼ਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ।
Advertisement
Advertisement
×

