ਨੰਦੀਗ੍ਰਾਮ ਵਿੱਚ ਦੀਦੀ ਕਲੀਨ ਬੋਲਡ, ਬੰਗਾਲ ’ਚ ਉਨ੍ਹਾਂ ਦੀ ਪਾਰੀ ਖ਼ਤਮ: ਮੋਦੀ

ਨੰਦੀਗ੍ਰਾਮ ਵਿੱਚ ਦੀਦੀ ਕਲੀਨ ਬੋਲਡ, ਬੰਗਾਲ ’ਚ ਉਨ੍ਹਾਂ ਦੀ ਪਾਰੀ ਖ਼ਤਮ: ਮੋਦੀ

ਵਰਧਮਾਨ(ਪੱਛਮੀ ਬੰਗਾਲ), 12 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੰਦੀਗ੍ਰਾਮ ਵਿੱਚ ਚੋਣ ਹਾਰ ਗਏ ਹਨ ਅਤੇ ਚਾਰ ਗੇੜਾਂ ਵਿੱਚ ਮਤਦਾਨ ਖ਼ਤਮ ਹੋਣ ਬਾਅਦ ਪੱਛਮੀ ਬੰਗਾਲ ਵਿੱਚ ਉਨ੍ਹਾਂ ਦੀ ਵਿਦਾਇਗੀ ਤੈਅ ਹੋ ਗਈ ਹੈ। ਇਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਗਾਇਆ ਕਿ ਮਮਤਾ ਬੈਨਰਜੀ, ‘‘ ਮਾਂ, ਮਾਟੀ ਅਤੇ ਮਾਨੁਸ਼ ’ ਦਾ ਵਾਅਦਾ ਕਰਕੇ 10 ਵਰ੍ਹੇ ਪਹਿਲਾਂ ਸੱਤਾ ਵਿੱਚ ਆਈ ਸੀ, ਪਰ ਉਨ੍ਹਾਂ ਨੇ ‘ਮਾਂ ਨੂੰ ਸਤਾਓ, ਮਾਟੀ ਨੂੰ ਲੁੱਟੋ ਅਤੇ ਮਾਨੁਸ਼ ਦਾ ਲਹੂ ਵਹਾਓ’ ਦਾ ਰਾਹ ਚੁਣਿਆ ਅਤੇ ਵੰਡੋ ਅਤੇ ਸ਼ਾਸਨ ਕਰੋ ਦੀ ਨੀਤੀ ਅਪਣਾਈ। ਉਨ੍ਹਾਂ ਕਿਹਾ ਜਿਵੇਂ ਜਿਵੇਂ ਚੋਣ ਅਮਲ ਅੱਗੇ ਵਧ ਰਿਹਾ ਹੈ ਮਮਤਾ ਬੈਨਰਜੀ ਦੀ ਕੁੜਿੱਤਣ , ਉਨ੍ਹਾਂ ਦਾ ਗੁੱਸਾ ਅਤੇ ਬੁਖਲਾਹਟ ਵਧਦੀ ਜਾ ਰਹੀ ਹੈ।’’ ਉਨ੍ਹਾਂ ਦਾਅਵਾ ਕੀਤਾ , ‘ਨੰਦੀਗ੍ਰਾਮ ਵਿੱਚ ਬੰਗਾਲ ਦੇ ਲੋਕਾਂ ਨੇ ਦੀਦੀ ਨੂੰ ਕਲੀਨ ਬੋਲਡ ਕਰ ਦਿੱਤਾ ਹੈ। ਬੰਗਾਲ ਵਿੱਚ ਦੀਦੀ ਦੀ ਪਾਰੀ ਖ਼ਤ਼ਮ ਹੋ ਚੁੱਕੀ ਹੈ। ਬੰਗਾਲ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਮੈਦਾਨ ਵਿਚੋਂ ਬਾਹਰ ਜਾਣ ਲਈ ਕਹਿ ਦਿੱਤਾ ਹੈ। -ਏਜੰਸੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All