ਨੰਦੀਗ੍ਰਾਮ ’ਚ ਦੀਦੀ ‘ਕਲੀਨ ਬੋਲਡ’, ਬੰਗਾਲ ’ਚ ਉਨ੍ਹਾਂ ਦੀ ਪਾਰੀ ਖ਼ਤਮ: ਮੋਦੀ

ਨੰਦੀਗ੍ਰਾਮ ’ਚ ਦੀਦੀ ‘ਕਲੀਨ ਬੋਲਡ’, ਬੰਗਾਲ ’ਚ ਉਨ੍ਹਾਂ ਦੀ ਪਾਰੀ ਖ਼ਤਮ: ਮੋਦੀ

ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਵੱਲੋਂ ਕੀਤਾ ਸਵਾਗਤ ਕਬੂਲਦੇ ਹੋਏ। -ਫੋਟੋ: ਪੀਟੀਆਈ

ਬਰਧਮਾਨ/ਕਲਿਆਣੀ: ਕ੍ਰਿਕਟ ਦੀ ਭਾਸ਼ਾ ’ਚ ਗੱਲ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਬੰਗਾਲ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਦੇ ਪਹਿਲੇ ਚਾਰ ਗੇੜਾਂ ’ਚ ਹੀ ਇੰਨੇ ਚੌਕੇ ਅਤੇ ਛੱਕੇ ਮਾਰ ਦਿੱਤੇ ਹਨ ਕਿ ਭਾਜਪਾ ਨੇ ਪਹਿਲਾਂ ਹੀ ਆਪਣਾ ਸੈਂਕੜਾ (ਸੀਟਾਂ ਜਿੱਤਣ ਦਾ) ਮੁਕੰਮਲ ਕਰ ਲਿਆ ਹੈ ਅਤੇ ਤ੍ਰਿਣਮੂਲ ਕਾਂਗਰਸ ਦਾ ਸਫ਼ਾਇਆ ਹੋਣਾ ਤੈਅ ਹੈ। ਸ੍ਰੀ ਮੋਦੀ ਨੇ ਬਰਧਮਾਨ ਅਤੇ ਕਲਿਆਣੀ ’ਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਜਿਥੇ ਉਨ੍ਹਾਂ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਤਿੱਖੇ ਹਮਲੇ ਕਰਦਿਆਂ ਉਸ ’ਤੇ ਦੋਸ਼ ਲਾਏ ਕਿ ਉਹ ਚੋਣ ਡਿਊਟੀ ਨਿਭਾ ਰਹੇ ਕੇਂਦਰੀ ਸੁਰੱਖਿਆ ਬਲਾਂ ਖ਼ਿਲਾਫ਼ ਲੋਕਾਂ ਨੂੰ ਭੜਕਾ ਰਹੀ ਹੈ। ਉਨ੍ਹਾਂ ਕਿਹਾ ਕਿ ਮਮਤਾ ਦੇ ਨੇੜਲੇ ਸਹਿਯੋਗੀ ਨੇ ਅਨੁਸੂਚਿਤ ਜਾਤਾਂ ਨੂੰ ‘ਭਿਖਾਰੀ’ ਕਿਹਾ ਪਰ ਮੁੱਖ ਮੰਤਰੀ ਨੇ ਇਸ ’ਤੇ ਅਫ਼ਸੋਸ  ਜਤਾਉਣਾ ਵੀ ਮੁਨਾਸਿਬ ਨਹੀਂ ਸਮਝਿਆ। ਬਰਧਮਾਨ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਬੰਗਾਲ ਦੇ ਲੋਕਾਂ ਨੇ ਦੀਦੀ ਨੂੰ ਨੰਦੀਗ੍ਰਾਮ ’ਚ ਕਲੀਨ ਬੋਲਡ ਕਰ ਦਿੱਤਾ ਹੈ ਅਤੇ ਉਸ ਦੀ ਸਾਰੀ ਟੀਮ ਨੂੰ ਮੈਦਾਨ ਛੱਡਣ ਲਈ ਆਖ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਲੋਕ ਹੀ ਖੇਡ ਸ਼ੁਰੂ ਅਤੇ ਖ਼ਤਮ ਕਰਦੇ ਹਨ। ‘ਬੰਗਾਲ ਦੇ ਲੋਕਾਂ ਨੇ ਤੁਹਾਡਾ ਖੇਲਾ (ਖੇਡ) ਖ਼ਤਮ ਕਰ ਦਿੱਤਾ ਹੈ। ਦੀਦੀ ਤਾਂ ਕਪਤਾਨੀ ‘ਭਾਈਪੋ’ (ਭਤੀਜੇ) ਨੂੰ ਸੌਂਪਣਾ ਚਾਹੁੰਦੀ ਸੀ।’ ਤ੍ਰਿਣਮੂਲ ਕਾਂਗਰਸ ਸੁਪਰੀਮੋ ਦੇ ਨਾਅਰੇ ‘ਮਾਂ, ਮਾਟੀ, ਮਾਨੁਸ਼’ ’ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ‘ਮਾਂ ਨੂੰ ਸਤਾਉਣਾ, ਮਾਟੀ ਨੂੰ ਲੁੱਟਣਾ ਅਤੇ ਮਾਨੁਸ਼ ਦਾ ਖੂਨ-ਖ਼ਰਾਬਾ ਕਰਨਾ ਹੀ ਉਸ ਦੀ ਅਸਲ ਹਕੀਕਤ ਹੈ।’ ਉਨ੍ਹਾਂ ਕੂਚ ਬਿਹਾਰ ’ਚ 10 ਅਪਰੈਲ ਨੂੰ ਸੀਆਈਐੱਸਐੱਫ ਦੇ ਜਵਾਨਾਂ ਦੀ ਗੋਲੀਬਾਰੀ ’ਚ ਚਾਰ ਵਿਅਕਤੀਆਂ ਦੀ ਮੌਤ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਮਮਤਾ ਬੈਨਰਜੀ ਨੇ ਕੇਂਦਰੀ ਬਲਾਂ ਖ਼ਿਲਾਫ਼ ਲੋਕਾਂ ਨੂੰ ਭੜਕਾਇਆ। ਨਾਦੀਆ ਜ਼ਿਲ੍ਹੇ ਦੇ ਕਲਿਆਣੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕੂਚ ਬਿਹਾਰ ’ਚ ਗੋਲੀ ਕਾਂਡ ਤ੍ਰਿਣਮੂਲ ਦੀ ਸਾਜ਼ਿਸ਼ ਦਾ ਨਤੀਜਾ ਸੀ। ‘ਜਿੱਤ ਅਤੇ ਹਾਰ ਲੋਕਤੰਤਰ ਦਾ ਹਿੱਸਾ ਹੈ ਪਰ ਤੁਹਾਨੂੰ ਲੋਕਾਂ ਦੇ ਵੋਟਿੰਗ ਹੱਕ ਨੂੰ ਖੋਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’ ਦੋਵੇਂ ਰੈਲੀਆਂ ’ਚ ਪ੍ਰਧਾਨ ਮੰਤਰੀ ਨੇ ਮਮਤਾ ਦੇ ਇਕ ਮੰਤਰੀ ਵੱਲੋਂ ਅਨੁਸੂਚਿਤ ਜਾਤਾਂ ਖ਼ਿਲਾਫ਼ ਵਰਤੀ ਗਈ ਵਿਵਾਦਤ ਸ਼ਬਦਾਵਲੀ ਦਾ ਜ਼ਿਕਰ ਕੀਤਾ।  

ਉਨ੍ਹਾਂ ਕਿਹਾ,‘‘ਦੀਦੀ ਆਪਣੇ ਆਪ ਨੂੰ ਰੌਇਲ ਬੰਗਾਲ ਸ਼ੇਰ ਆਖਦੀ ਹੈ। ਕੀ ਕੋਈ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਅਜਿਹੀ ਕੋਈ ਗੱਲ ਆਖ ਸਕਦਾ ਹੈ? ਅਜਿਹੇ ਬਿਆਨ ਨੇ ਬਾਬਾ ਸਾਹੇਬ ਭੀਮਰਾਓ ਅੰਬੇਡਕਰ ਦੀ ਆਤਮਾ ਨੂੰ ਠੇਸ ਪਹੁੰਚਾਈ ਹੈ ਪਰ ਦੀਦੀ ਨੇ ਇਸ ਦੀ ਅਜੇ ਤੱਕ ਨਾ ਤਾਂ ਨਿਖੇਧੀ ਕੀਤੀ ਅਤੇ ਨਾ ਹੀ ਮੁਆਫ਼ੀ ਮੰਗੀ ਹੈ।’’ ਮਤੂਆ ਬਹੁਲ ਵਾਲੇ ਇਲਾਕੇ ਕਲਿਆਣੀ ’ਚ ਸ੍ਰੀ ਮੋਦੀ ਨੇ ਕਿਹਾ ਕਿ ਦੀਦੀ ਨੂੰ ਉਨ੍ਹਾਂ ਵੱਲੋਂ ਬੰਗਲਾਦੇਸ਼ ਦੇ ਓਰਾਕੰਡੀ ’ਚ ਕੀਤਾ ਗਿਆ ਦੌਰਾ ਪਸੰਦ ਨਹੀਂ ਆਇਆ ਜਿਥੇ ਮਤੂਆ ਫਿਰਕੇ ਦੇ ਬਾਨੀ ਅਤੇ ਸਮਾਜ ਸੁਧਾਰਕ ਹਰੀਚੰਦ ਠਾਕੁਰ ਦਾ ਜਨਮ ਹੋਇਆ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All