DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹੁਣ ਨੈੱਟਫਲਿਕਸ ’ਤੇ ਵੀ ਦੇਖੀ ਜਾ ਸਕੇਗੀ ‘ਧੁਰੰਧਰ’

ਸਿਨੇਮਾਘਰਾਂ ਵਿੱਚ 1,000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਬਾਕਸ ਆਫਿਸ ਦੇ ਰਿਕਾਰਡ ਤੋੜਨ ਤੋਂ ਬਾਅਦ ਫਿਲਮ ‘ਧੁਰੰਧਰ’ ਸ਼ੁੱਕਰਵਾਰ ਤੋਂ ਨੈੱਟਫਲਿਕਸ ’ਤੇ ਸਟ੍ਰੀਮ ਹੋਣੀ ਸ਼ੁਰੂ ਹੋ ਗਈ ਹੈ। ਨਿਰਦੇਸ਼ਕ ਆਦਿਤਿਆ ਧਰ ਨੇ ਇਸ ਨੂੰ ਉਸ ਫਿਲਮ ਲਈ ਇੱਕ ਨਵਾਂ...

  • fb
  • twitter
  • whatsapp
  • whatsapp
Advertisement

ਸਿਨੇਮਾਘਰਾਂ ਵਿੱਚ 1,000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਬਾਕਸ ਆਫਿਸ ਦੇ ਰਿਕਾਰਡ ਤੋੜਨ ਤੋਂ ਬਾਅਦ ਫਿਲਮ ‘ਧੁਰੰਧਰ’ ਸ਼ੁੱਕਰਵਾਰ ਤੋਂ ਨੈੱਟਫਲਿਕਸ ’ਤੇ ਸਟ੍ਰੀਮ ਹੋਣੀ ਸ਼ੁਰੂ ਹੋ ਗਈ ਹੈ। ਨਿਰਦੇਸ਼ਕ ਆਦਿਤਿਆ ਧਰ ਨੇ ਇਸ ਨੂੰ ਉਸ ਫਿਲਮ ਲਈ ਇੱਕ ਨਵਾਂ ਅਧਿਆਇ ਕਰਾਰ ਦਿੱਤਾ ਹੈ, ਜੋ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਸਿਨੇਮਾਘਰਾਂ ਵਿੱਚ ਟਿਕੀ ਰਹੀ।

ਰਣਵੀਰ ਸਿੰਘ, ਅਕਸ਼ੈ ਖੰਨਾ, ਆਰ. ਮਾਧਵਨ, ਸੰਜੇ ਦੱਤ, ਅਰਜੁਨ ਰਾਮਪਾਲ, ਸਾਰਾ ਅਰਜੁਨ ਅਤੇ ਰਾਕੇਸ਼ ਬੇਦੀ ਦੀ ਸਟਾਰ ਕਾਸਟ ਵਾਲੀ ਇਸ ਫਿਲਮ ਨੇ ਕਈ ਰਿਕਾਰਡ ਤੋੜੇ ਅਤੇ ਭਾਰਤ ਵਿੱਚ 1,000 ਕਰੋੜ ਰੁਪਏ ਦੇ ਵੱਡੇ ਨੈੱਟ ਕਲੈਕਸ਼ਨ ਦੇ ਨਾਲ ਸਭ ਤੋਂ ਵੱਧ ਕਮਾਈ ਕਰਨ ਵਾਲੀ ਇੱਕ-ਭਾਸ਼ਾਈ ਹਿੰਦੀ ਫਿਲਮ ਵਜੋਂ ਉੱਭਰੀ। ਇਹ ਫਿਲਮ 5 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ ਪਰ ਇਸ ਦੇ ਨੈੱਟਫਲਿਕਸ ਪ੍ਰੀਮੀਅਰ ਤੋਂ ਪਹਿਲਾਂ ਜਨਵਰੀ ਤੱਕ ਲਗਾਤਾਰ ਦੇਖੀ ਜਾਂਦੀ ਰਹੀ। ਦਰਸ਼ਕ ਸਟ੍ਰੀਮਿੰਗ ਪਲੇਟਫਾਰਮ 'ਤੇ ਹਿੰਦੀ ਤੋਂ ਇਲਾਵਾ ਇਸ ਫਿਲਮ ਨੂੰ ਤਾਮਿਲ ਅਤੇ ਤੇਲਗੂ ਵਿੱਚ ਵੀ ਦੇਖ ਸਕਦੇ ਹਨ।

Advertisement

ਨਿਰਦੇਸ਼ਕ ਧਰ ਨੇ ਇੱਕ ਬਿਆਨ ਵਿੱਚ ਕਿਹਾ, ‘‘ਧੁਰੰਧਰ ਨੂੰ ਸਿਨੇਮਾਘਰਾਂ ਵਿੱਚ ਮਿਲਿਆ ਹੁੰਗਾਰਾ ਬਹੁਤ ਨਿਮਰਤਾ ਭਰਿਆ ਸੀ, ਖਾਸ ਤੌਰ 'ਤੇ ਦਰਸ਼ਕਾਂ ਨੂੰ ਇਸ ਦੀ ਕਹਾਣੀ, ਕਿਰਦਾਰਾਂ ਅਤੇ ਪੱਧਰ (scale) ਨਾਲ ਜੁੜਦੇ ਦੇਖਣਾ। ਨੈੱਟਫਲਿਕਸ 'ਤੇ ਰਿਲੀਜ਼ ਹੋਣ ਦੇ ਨਾਲ ਫਿਲਮ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ। ਇਹ ਹੋਰ ਦੂਰ ਤੱਕ ਪਹੁੰਚ ਰਹੀ ਹੈ, ਨਵੇਂ ਦਰਸ਼ਕਾਂ ਨੂੰ ਇਸ ਦੀਆਂ ਤਹਿਆਂ ਦੀ ਖੋਜ ਕਰਨ ਅਤੇ ਆਪਣੇ ਸਮੇਂ ਅਨੁਸਾਰ ਇਸ ਦੇ ਪਲਾਂ ਨੂੰ ਮੁੜ ਦੇਖਣ ਲਈ ਸੱਦਾ ਦੇ ਰਹੀ ਹੈ।’’

Advertisement

ਮੋਨਿਕਾ ਸ਼ੇਰਗਿੱਲ, ਵੀਪੀ ਕੰਟੈਂਟ, ਨੈੱਟਫਲਿਕਸ ਇੰਡੀਆ ਨੇ ਕਿਹਾ ਕਿ "ਧੁਰੰਧਰ" ਇੱਕ ਸੱਚਾ ਪੌਪ-ਕਲਚਰ ਪਲ ਬਣ ਗਈ ਹੈ, ਇੱਕ ਅਜਿਹੀ ਬਲਾਕਬਸਟਰ ਜਿਸ ਨੇ ਦਰਸ਼ਕਾਂ ਦੀ ਕਲਪਨਾ ਅਤੇ ਚਰਚਾ ਨੂੰ ਵੱਡੇ ਪੱਧਰ 'ਤੇ ਆਪਣੇ ਕਬਜ਼ੇ ਵਿੱਚ ਲਿਆ ਹੈ। ਉਨ੍ਹਾਂ ਕਿਹਾ, "ਅਸੀਂ ਇਸ ਫਿਲਮ ਨੂੰ ਨੈੱਟਫਲਿਕਸ 'ਤੇ ਲਿਆਉਣ ਲਈ ਉਤਸ਼ਾਹਿਤ ਹਾਂ, ਜਿਸ ਨਾਲ ਇਹ 190 ਤੋਂ ਵੱਧ ਦੇਸ਼ਾਂ ਦੇ ਦਰਸ਼ਕਾਂ ਲਈ ਉਪਲਬਧ ਹੋਵੇਗੀ।

Advertisement
×