DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਢਾਹਾਂ ਪ੍ਰਾਈਜ਼ 2026: ਪੰਜਾਬੀ ਅਤੇ ਸ਼ਾਹਮੁਖੀ ਸਾਹਿਤ ਦੇ ਸਿਖਰਲੇ ਤਿੰਨ ਲਿਖਾਰੀਆਂ ਦੀ ਚੋਣ ਦਾ ਐਲਾਨ

ਸਰਗੋਧੇ ਦੇ ਅੰਬਰ ਹੁਸੈਨੀ, ਇਸਲਾਮਾਬਾਦ ਦਾ ਅਕਮਲ ਸ਼ਹਿਯਾਦ ਘੁੰਮਣ ਤੇ ਖੰਨੇ ਦੀ ਰਾਜਪ੍ਰੀਤ ਕੌਰ ਬੈਨੀਪਾਲ

  • fb
  • twitter
  • whatsapp
  • whatsapp
Advertisement
ਆਪਣੀਆਂ ਮਿਆਰੀ ਰਚਨਾਵਾਂ ਨਾਲ ਪੰਜਾਬੀ ਤੇ ਸ਼ਾਹਮੁੱਖੀ ਸਹਿਤ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਉਤਸ਼ਾਹਤ ਕਰਨ ਲਈ ਢਾਹਾਂ ਪ੍ਰਾਈਜ਼ ਵੱਲੋਂ ਇਸ ਸਾਲ ਦੇ ਸਿਖਰਲੇ ਤਿੰਨ ਲਿਖਾਰੀਆਂ ਦੀ ਚੋਣ ਦਾ ਐਲਾਨ ਕੀਤਾ ਗਿਆ ਹੈ, ਜਿੰਨਾਂ ਚੋਂ ਇੱਕ ਨੂੰ 25 ਹਜਾਰ ਡਾਲਰ ਅਤੇ ਦੋ ਨੂੰ 10-10 ਹਜਾਰ ਡਾਲਰ ਇਨਾਮ ਵਜੋਂ ਦਿੱਤੇ ਜਾਣਗੇ।
ਇਨਾਮ ਵੰਡ ਸਮਾਗਮ 18 ਨਵੰਬਰ ਨੂੰ ਸਰੀ ਵਿੱਚ ਕੀਤਾ ਜਾਵੇਗਾ। ਚੁਣੇ ਗਏ ਤਿੰਨਾਂ ਲਿਖਾਰੀਆਂ ਦੀ ਪਛਾਣ ਬਾਰੇ ਬਰਜਿੰਦਰ ਸਿੰਘ ਢਾਹਾਂ (ਬਰਜ ਢਾਹਾਂ) ਨੇ ਦੱਸਿਆ ਗਿਆ ਕਿ ਇਸ ਸਾਲ ਪ੍ਰਾਪਤ ਹੋਈਆਂ 58 ਕਿਤਾਬਾਂ ਚੋਂ ਸਰਗੋਧਾ ਦੇ ਰਹਿਣ ਵਾਲੇ ਅੰਬਰ ਹੁਸੈਨੀ ਦੇ ਸ਼ਾਹਮੁਖੀ ’ਚ ਲਿਖੇ ਨਾਵਲ ‘ਨਵਾਂ ਪਿੰਡ’, ਇਸਲਾਮਾਬਾਦ ਦੇ ਅਕਮਲ ਸ਼ਹਿਯਾਦ ਘੁੰਮਣ ਦੇ ਸਾਹਮੁੱਖੀ ਨਾਵਲ ‘ਪਰਛਾਵਾਂ’ ਅਤੇ ਖੰਨੇ ਦੀ ਰਹਿਣ ਵਾਲੀ ਪੰਜਾਬੀ ਲੇਖਕਾ ਰਾਜਪ੍ਰੀਤ ਕੌਰ ਬੈਨੀਪਾਲ ਦੇ ਕਹਾਣੀ ਸੰਗ੍ਰਹਿ ‘ਕਬਰਾਂ ਵਿੱਚ ਉੱਘੇ ਫੁੱਲ’ ਦੀ ਚੋਣ ਸਿਖਰਲੇ ਤਿੰਨ ਲਿਖਾਰੀਆਂ ਵਜੋਂ ਕੀਤੀ ਗਈ ਹੈ।
ਇੰਨਾਂ ਤਿੰਨਾਂ ਵਿੱਚੋਂ ਹੀ ਪਹਿਲੇ ਨੰਬਰ ਵਾਲੇ ਨੂੰ 25 ਹਜ਼ਾਰ ਡਾਲਰ ਅਤੇ ਬਾਕੀ ਦੋਹਾਂ ਨੂੰ 10-10 ਹਜ਼ਾਰ ਡਾਲਰ ਇਨਾਮ ਵਜੋਂ ਦਿੱਤੇ ਜਾਣਗੇ। ਦੋ ਦੋ ਹਜ਼ਾਰ ਡਾਲਰ ਦੇ ਤਿੰਨ ਇਨਾਮ ਉਨ੍ਹਾਂ ਲਿਖਾਰੀਆਂ ਨੂੰ ਦਿੱਤੇ ਜਾਣਗੇ, ਜਿੰਨਾਂ ਨੇ ਵਿਸ਼ੇਸ਼ ਸਹਿਤਕ ਕਿਤਾਬਾਂ ਨੂੰ ਹੋਰ ਭਾਸ਼ਾਵਾਂ ਵਿੱਚ ਟਰਾਂਸਲੇਟ ਕੀਤਾ ਹੈ।
 ਹੋਰ ਜਾਣਕਾਰੀ ਦਿੰਦੇ ਹੋਏ ਢਾਹਾਂ ਫਾਉਂਡੇਸ਼ਨ ਦੇ ਮੁਖੀ ਬਰਜਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੰਜਾਬੀ ਤੇ ਸ਼ਾਹਮੁਖੀ ਲਿਖਾਰੀਆਂ ਨੂੰ ਉਤਸ਼ਾਹਤ ਕਰਨ ਲਈ ਸ਼ੁਰੂ ਕੀਤੇ ਗਏ ਆਪਣੇ ਆਪ ਵਿੱਚ ਆਲਮੀ ਪੱਧਰ ਤੇ ਸਭ ਤੋਂ ਵੱਡੇ ਪ੍ਰਾਈਜ ਹਨ। ਉਨ੍ਹਾਂ ਨੇ ਆਪਣੇ ਯਤਨ ਤੇ ਖੁਸ਼ੀ ਪ੍ਰਗਟਾਉਂਦੇ ਹੋਏ ਦੱਸਿਆ ਕਿ ਲੰਘੇ 13 ਸਾਲਾਂ ਦੌਰਾਨ ਵੰਡੇ ਗਏ ਇੰਨਾਂ ਇਨਾਮਾਂ ਨੇ ਪੰਜਾਬੀ ਤੇ ਸ਼ਾਹਮੁਖੀ ਸਹਿਤਕਾਰਾਂ ਦੇ ਮਨਾਂ ਵਿੱਚ ਚੰਗੇ ਸਹਿਤ ਪ੍ਰਤੀ ਚੇਤਨਾ ਜਗਾਈ ਹੈ।
ਉਨ੍ਹਾਂ ਦੱਸਿਆ ਕਿ ਇਸ ਵਾਰ ਪ੍ਰਾਪਤ ਹੋਈਆਂ 58 ਪੁਸਤਕਾਂ ਭਾਰਤ, ਪਾਕਿਸਤਾਨ, ਬ੍ਰਿਟੇਨ, ਅਮਰੀਕਾ, ਕੈਨੇਡਾ ਤੇ ਆਸਟਰੇਲੀਆ ਬੈਠੇ ਲਿਖਾਰੀਆਂ ਵਲੋਂ ਭੇਜੀਆਂ ਗਈਆਂ ਸੀ, ਜਿੰਨਾਂ ਦਾ ਮੁਲਾਂਕਣ ਨਾਮੀ ਲਿਖਾਰੀਆਂ ਤੇ ਚਿੰਤਕਾਂ ਤੋਂ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਯਤਨ ਵਿੱਚ ਕੁਝ ਵਿੱਤੀ ਸੰਸਥਾਵਾਂ ਵਲੋਂ ਵੀ ਯੋਗਦਾਨ ਪਾਇਆ ਜਾਦਾ ਹੈ।
Advertisement
×