ਨਵੀਂ ਦਿੱਲੀ, 5 ਦਸੰਬਰ
ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ ਕੌਮੀ ਰਾਜਧਾਨੀ ਵਿੱਚ ਸੇਵਾਵਾਂ ਦੇ ਕੰਟਰੋਲ ਨੂੰ ਲੈ ਕੇ ਸੰਵਿਧਾਨਕ ਮੁੱਦੇ ਨਾਲ ਜੁੜਿਆ ਕੇਸ ਵਡੇਰੇ ਬੈਂਚ ਹਵਾਲੇ ਕੀਤੇ ਜਾਣ ਸਬੰਧੀ ਸੱਜਰੀ ਅਪੀਲ ਦਾਖਲ ਕੀਤੀ ਹੈ। ਦਿੱਲੀ ਸਰਕਾਰ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕੇਂਦਰ ਦੀ ਇਸ ਅਪੀਲ ਖਿਲਾਫ਼ ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਤੇ ਜਸਟਿਸ ਪੀ.ਐੱਸ.ਨਰਸਿਮ੍ਹਾ ‘ਤੇ ਅਧਾਰਿਤ ਬੈਂਚ ਕੋਲ ਵਿਰੋਧ ਦਰਜ ਕਰਦੇ ਹੋਏ ਕਿਹਾ ਕਿ ‘ਇਸ ਨਾਲ ਸਿਰਫ਼ ਮਸਲਾ ਹੋਰ ਲਟਕੇਗਾ ਤੇ ਅਜਿਹੀਆਂ ਜੁਗਤਾਂ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। -ਪੀਟੀਆਈ