DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Jharkhand paper leak ਮਾਮਲੇ ਦੀ ਜਾਂਚ ਸੇਵਾਮੁਕਤ ਜੱਜਾਂ ਤੋਂ ਕਰਾਉਣ ਦੀ ਮੰਗ

ਝਾਰਖੰਡ ’ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ; ਸਰਕਾਰ ’ਤੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼

  • fb
  • twitter
  • whatsapp
  • whatsapp
featured-img featured-img
ਰਾਂਚੀ ਵਿੱਚ ਰੋਸ ਮੁਜ਼ਾਹਰਾ ਕਰਦੇ ਹੋਏ ਵਿਦਿਆਰਥੀ। -ਫੋਟੋ: ਪੀਟੀਆਈ
Advertisement
ਝਾਰਖੰਡ ਪੀ ਐੱਸ ਸੀ ਅਤੇ ਹੋਰ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਪੇਪਰ ਲੀਕ ਹੋਣ ਖ਼ਿਲਾਫ਼ ਇੱਕ ਹਫ਼ਤੇ ਤੋਂ ਪ੍ਰਦਰਸ਼ਨ ਕਰ ਰਹੇ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਰਾਜ ਤੋਂ ਬਾਹਰ ਦੇ ਹਾਈ ਕੋਰਟ ਦੇ ਸੇਵਾਮੁਕਤ ਜੱਜਾਂ ਦੇ ਆਜ਼ਾਦ ਪੈਨਲ ਤੋਂ ਕਰਵਾਈ ਜਾਵੇ।

29 ਜੁਲਾਈ ਤੋਂ ਜੈਪਾਲ ਸਿੰਘ ਮੁੰਡਾ ਸਟੇਡੀਅਮ ’ਚ ਬੇਮਿਆਦੀ ਧਰਨੇ ’ਤੇ ਬੈਠੇ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਝਾਰਖੰਡ ਮੁਕਤੀ ਮੋਰਚਾ (ਜੇ ਐੱਮ ਐੱਮ) ਦੀ ਅਗਵਾਈ ਵਾਲੀ ਸਰਕਾਰ ਸੀ ਆਈ ਡੀ ਨੂੰ ਜਾਂਚ ਸੌਂਪ ਕੇ ਮਾਮਲਾ ‘ਦਬਾਉਣ’ ਦੀ ਕੋਸ਼ਿਸ਼ ਕਰ ਰਹੀ ਹੈ। ਹਜ਼ਾਰੀਬਾਗ ਜ਼ਿਲ੍ਹੇ ਦੇ ਉਮੀਦਵਾਰ ਅਤੇ ਪ੍ਰਦਰਸ਼ਨਕਾਰੀ ਵਿਨੈ ਮਹਿਤਾ ਨੇ ਕਿਹਾ, ‘‘ਸਾਡਾ ਸੀ ਆਈ ਡੀ ਜਾਂਚ ਤੋਂ ਪੂਰੀ ਤਰ੍ਹਾਂ ਭਰੋਸਾ ਉੱਠ ਚੁੱਕਾ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਜੇ ਐੱਸ ਐੱਸ ਸੀ-ਸੀ ਜੀ ਐੱਲ ਪੇਪਰ ਲੀਕ ਦੀ ਜਾਂਚ ਵੀ ਸੀ ਆਈ ਡੀ ਤੋਂ ਕਰਵਾਈ ਸੀ। ਏਜੰਸੀ ਨੇ ਖੁਦ ਪਾਇਆ ਸੀ ਕਿ 150 ਵਿੱਚੋਂ 135 ਸਵਾਲਾਂ ਦੇ ਜਵਾਬ ਲੀਕ ਹੋ ਗਏ ਸਨ ਅਤੇ 120 ਸਵਾਲ ਪ੍ਰੀਖਿਆ ਪੇਪਰ ਨਾਲ ਬਿਲਕੁਲ ਮੇਲ ਖਾਂਦੇ ਸਨ।’’

Advertisement

ਉਨ੍ਹਾਂ ਦੋਸ਼ ਲਾਇਆ ਕਿ ਉਮੀਦਵਾਰਾਂ ਵੱਲੋਂ ਈਮੇਲ ਅਤੇ ਵਟਸਐਪ ਰਾਹੀਂ ਦਸਤਾਵੇਜ਼ੀ ਸਬੂਤ ਭੇਜਣ ਦੇ ਬਾਵਜੂਦ ਅਧਿਕਾਰੀਆਂ ਨੇ ਨਾ ਤਾਂ ਸ਼ਿਕਾਇਤਾਂ ਸਵੀਕਾਰ ਕੀਤੀ ਅਤੇ ਨਾ ਹੀ ਕੋਈ ਕਾਰਵਾਈ ਕੀਤੀ। ਮਹਿਤਾ ਨੇ ਕਿਹਾ, ‘‘ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਜਾਂਚ ਜਾਂ ਤਾਂ ਸੀ ਬੀ ਆਈ ਨੂੰ ਸੌਂਪੀ ਜਾਵੇ ਜਾਂ ਝਾਰਖੰਡ ਤੋਂ ਬਾਹਰ ਦੇ ਹਾਈ ਕੋਰਟ ਦੇ ਸੇਵਾਮੁਕਤ ਜੱਜਾਂ ਦੇ ਕਿਸੇ ਆਜ਼ਾਦ ਪੈਨਲ ਨੂੰ ਦਿੱਤੀ ਜਾਵੇ।’’

Advertisement

ਇਸੇ ਦੌਰਾਨ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਹਮਾਇਤ ਦਿੱਤੀ ਅਤੇ ਜੇ ਐੱਮ ਐੱਮ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਦੇ ਉਨ੍ਹਾਂ ਦੀਆਂ ਮੰਗਾਂ ਸਵੀਕਾਰ ਕਰੇ।

Advertisement
×